ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

…ਜਦੋਂ ਮਥੁਰਾ ’ਚ PM ਮੋਦੀ ਨੇ ਸੜਕ ’ਤੇ ਪਿਆ ਕੂੜਾ ਛਾਂਟਿਆ

…ਜਦੋਂ ਮਥੁਰਾ ’ਚ PM ਮੋਦੀ ਨੇ ਸੜਕ ’ਤੇ ਪਿਆ ਕੂੜਾ ਛਾਂਟਿਆ

‘ਸਵੱਛ ਭਾਰਤ’ ਤੇ ‘ਹਰ ਘਰ ਜਲ’ ਜਿਹੀਆਂ ਵੱਡੀਆਂ ਯੋਜਨਾਵਾਂ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ‘ਸਿੰਗਲ ਯੂਜ਼ ਪਲਾਸਟਿਕ’ ਦੀ ਵਰਤੋਂ ਖ਼ਤਮ ਕਰਨ ਦੀ ਮੁਹਿੰਮ ਵਿੱਢੀ ਹੈ। ਉੱਤਰ ਪ੍ਰਦੇਸ਼ ਦੇ ਮਥੁਰਾ ’ਚ ਅੱਜ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸੇ ਮਿਸ਼ਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸ੍ਰੀ ਮੋਦੀ ਨੇ ਮਥੁਰਾ ’ਚ ਮੌਜੂਦ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤੇ ਕੂੜਾ ਛਾਂਟਣ ਵਿੱਚ ਉਨ੍ਹਾਂ ਦਾ ਹੱਥ ਵੀ ਵੰਡਾਇਆ।

 

 

ਦਰਅਸਲ, ਸ੍ਰੀ ਮੋਦੀ ਬੁੱਧਵਾਰ ਨੂੰ ਮਥੁਰਾ ਵਿਖੇ ਪਸ਼ੂ ਸਿਹਤ ਮੇਲੇ, ਖੇਤੀਬਾੜੀ ਨਾਲ ਜੁੜੀਆਂ ਕਈਆਂ ਯੋਜਨਾਵਾਂ ਦੀ ਸ਼ੁਰੂਆਤ ਕਰਨ ਲਈ ਪੁੱਜੇ ਸਨ। ਇਸ ਦੌਰਾਨ ਉਸ ਕੂੜਾ–ਕਰਕਟ ਤੋਂ ਛੁਟਕਾਰਾ ਪਾਉਣ ਦੀ ਸ਼ੁਰੂਆਤ ਵੀ ਕੀਤੀ ਗਈ, ਜਿਹੜਾ ਜ਼ਮੀਨ ਉੱਤੇ ਸੜਕ ’ਤੇ ਚੱਲਦੇ–ਫਿਰਦਿਆਂ ਗਊ–ਮੱਝ ਜਾਂ ਹੋਰ ਜਾਨਵਰ ਖਾ ਜਾਂਦੇ ਹਨ।

 

 

ਇੱਥੇ ਇਸ ਲਈ ਇੱਕ ਮਸ਼ੀਨ ਵੀ ਲਾਈ ਗਈ ਸੀ, ਜਿਸ ਵਿੱਚ ਸਿੰਗਲ ਯੂਜ਼ਡ ਪਲਾਸਟਿਕ, ਪੌਲੀਥੀਨ ਨੂੰ ਕ੍ਰਸ਼ ਕੀਤਾ ਜਾ ਸਕਦਾ ਹੈ।

 

 

ਇਸ ਦੌਰਾਨ ਪੰਡਾਲ ’ਚ ਕੁਝ ਮੁਲਾਜ਼ਮ ਕੂੜਾ ਛਾਂਟਣ ਲਈ ਬੈਠੇ ਸਨ; ਜਿੱਥੇ ਪਲਾਸਟਿਕ ਨੂੰ ਵੱਖ ਕੀਤਾ ਜਾ ਰਿਹਾ ਸੀ ਤੇ ਹੋਰ ਕੂੜਾ ਵੀ ਛਾਂਟਿਆ ਜਾ ਰਿਹਾ ਸੀ। ਉੱਥੇ ਮੌਜੂਦ ਔਰਤਾਂ ਨਾਲ ਪ੍ਰਧਾਨ ਮੰਤਰੀ ਨੇ ਗੱਲਬਾਤ ਕੀਤੀ ਤੇ ਖ਼ੁਦ ਵੀ ਕੂੜਾ ਛਾਂਟਣਾ ਸ਼ੁਰੂ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When PM Modi sorted waste material on road in Mathura