ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੱਖ ਮੰਤਰੀ ਨਾਲ ਗੱਲ ਨਾ ਬਣੀ ਤਾਂ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ

1 / 6ਮੁੱਖ ਮੰਤਰੀ ਨਾਲ ਗੱਲ ਨਾ ਬਣੀ ਤਾਂ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ

2 / 6ਮੁੱਖ ਮੰਤਰੀ ਨਾਲ ਗੱਲ ਨਾ ਬਣੀ ਤਾਂ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ

3 / 6ਮੁੱਖ ਮੰਤਰੀ ਨਾਲ ਗੱਲ ਨਾ ਬਣੀ ਤਾਂ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ

4 / 6ਮੁੱਖ ਮੰਤਰੀ ਨਾਲ ਗੱਲ ਨਾ ਬਣੀ ਤਾਂ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ

5 / 6ਮੁੱਖ ਮੰਤਰੀ ਨਾਲ ਗੱਲ ਨਾ ਬਣੀ ਤਾਂ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ

6 / 6ਮੁੱਖ ਮੰਤਰੀ ਨਾਲ ਗੱਲ ਨਾ ਬਣੀ ਤਾਂ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ

PreviousNext

ਆਪਣੀਆਂ ਮੰਗਾਂ ਨੂੰ ਲੈ ਕੇ 23 ਸਤੰਬਰ ਤੋਂ ਲੈ ਕੇ ਹਰਿਦੁਆਰ ਤੋਂ ਸ਼ੁਰੂ ਹੋਈ ਕਿਸਾਨ ਕ੍ਰਾਂਤੀ ਪੈਦਲ ਯਾਤਰਾ ਨੂੰ ਅੱਜ ਦਿੱਲੀ ਪਹੁੰਚ ਰਹੀ ਹੈ। ਇਹ ਯਾਤਰਾ ਸਾਹਿਬਾਬਾਦ ਪਹੁੰਚ ਗਈ। ਮੰਗਲਵਾਰ ਨੂੰ ਇਨ੍ਹਾਂ ਦੀ ਦਿੱਲੀ ਪੁੱਜਣ ਦੀ ਯੋਜਨਾ ਹੈ। ਇਸ ਮੌਕੇ ਦਿੱਲੀ ਚ ਥਾਂ-ਥਾਂ ਤੇ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ। ਦਿੱਲੀ ਪੁਲਿਸ ਉੱਤਰ ਪ੍ਰਦੇਸ਼ ਪੁਲਿਸ ਦੇ ਸੰਪਰਕ ਚ ਹੈ। ਲਗਭਗ 20000 ਕਿਸਾਨਾਂ ਦੀਆਂ ਮੁੱਖ ਮੰਗਾਂ ਹੇਠ ਲਿਖੀਆਂ ਹਨ।

 

1) ਕਿਸਾਨਾਂ ਲਈ ਘੱਟੋੱ ਘੱਟ ਆਮਦਨ ਤੈਅ ਕਰਨ, 60 ਸਾਲਾਂ ਦੀ ਉਮਰ ਮਗਰੋਂ ਕਿਸਾਨ ਨੂੰ 5,000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ।
2) ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਚ ਫੇਰਬਦਲ ਕੀਤਾ ਜਾਵੇ। ਇਸ ਯੋਜਨਾ ਚ ਕਿਸਾਨਾਂ ਨੂੰ ਲਾਭ ਮਿਲਣ ਦੀ ਥਾਂ ਬੀਮਾ ਕੰਪਨੀਆਂ ਨੂੰ ਲਾਭ ਮਿਲ ਰਿਹਾ ਹੈ।
3) ਸਰਕਾਰ ਪੂਰਨ ਕਰਜ਼ਾ ਮੁਆਫੀ ਕਰੇ ਅਤੇ ਬਿਜਲੀ ਦੇ ਵੱਧਦੇ ਮੁੱਲ ਵਾਪਸ ਲਵੇ।
4) ਕਿਸਾਨਾਂ ਨੂੰ ਸਿੰਜਾਈ ਲਈ ਬਿਜਲੀ ਮੁਫਤ ਚ ਮੁਹੱਈਆ ਕਰਵਾਈ ਜਾਵੇ।
5) ਦਿੱਲੀ ਐਨਸੀਆਰ ਚ 10 ਸਾਲ ਤੋਂ ਜਿ਼ਆਦਾ ਪੁਰਾਣੇ ਟ੍ਰੈਕਟਰਾਂ ਤੇ ਰੋਕ ਹਟਾ ਦਿੱਤੀ ਜਾਵੇ।
6) ਕਿਸਾਨ ਕ੍ਰੇਡੀਟ ਕਾਰਡ ਯੋਜਨਾ ਚ ਬਿਨਾ ਵਿਆਜ ਲੋਨ ਦਿੱਤਾ ਜਾਵੇ। ਔਰਤ ਕਿਸਾਨਾਂ ਲਈ ਕ੍ਰੇਡੀਟ ਕਾਰਡ ਯੋਜਨਾ ਵੱਖਰੇ ਤੌਰ ਤੇ ਬਣਾਈ ਜਾਵੇ।
7) ਆਵਾਰਾ ਪਸ਼ੂਆਂ ਤੋਂ ਕਿਸਾਨਾਂ ਦੀ ਫਸਲ ਨੂੰ ਬਚਾਉਣ ਦਾ ਇੰਤਜਾਮ ਕੀਤਾ ਜਾਵੇ।
8) ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਅਤੇ ਪਰਿਵਾਰ ਨੂੰ ਮੁੜ ਵਸੇਵੇਂ ਦਾ ਇੰਤਜਾਮ ਕੀਤਾ ਜਾਵੇ।
9) ਸਵਾਮੀਨਾਥਨ ਕਮੇਟੀ ਦੇ ਫਾਰਮੂਲੇ ਦੇ ਆਧਾਰ ਤੇ ਕਿਸਾਨਾਂ ਦੀ ਆਮਦਨ ਸੀ-2 ਲਾਗਤ ਚ ਘੱਟੋਂ ਘੱਟ 50 ਫੀਸਦ ਜੋੜ ਕੇ ਦਿੱਤਾ ਜਾਵੇਗ।
10) ਸਾਰੀਆਂ ਫਸਲਾਂ ਦੀ 100 ਫੀਸਦ ਖਰੀਦ ਦੀ ਗਾਰੰਟੀ ਦਿੱਤੀ ਜਾਵੇ।
11) ਖੇਤੀ ਚ ਵਰਤੀ ਜਾਣ ਵਾਲੀਆਂ ਵਸਤੂਆਂ ਨੂੰ ਜੀਐਸਟੀ ਤੋਂ ਬਾਹਰ ਕੀਤਾ ਜਾਵੇ।
12) ਚੀਨੀ ਦਾ ਘੱਟੋ ਘੱਟ ਮੁੱਲ 40 ਰੁਪਏ ਪ੍ਰਤੀ ਕਿਲੋ ਕੀਤਾ ਜਾਵੇ ਅਤੇ 7 ਤੋਂ 10 ਦਿਨਾਂ ਅੰਦਰ ਗੰਨਾ ਕਿਸਾਨਾਂ ਦਾ ਭੁੱਗਤਾਨ ਪੱਕਾ ਕੀਤਾ ਜਾਵੇ।
13) ਕਿਸਾਨਾਂ ਦੀ ਪੈਨਸ਼ਨ ਅਤੇ ਗੰਨੇ ਦਾ ਬਕਾਇਆ ਭੁੱਗਤਾਨ ਕੀਤਾ ਜਾਵੇ।

 

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨਾਲ ਕਿਸਾਨਾਂ ਦੀ ਗੱਲਬਾਤ ਬੇਸਿੱਟਾ ਰਹੀ ਸੀ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When the Chief Minister did not speak the peasants coming to Delhi approached