ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

4 ਕਿਲੋਮੀਟਰ ਤੱਕ ਸੜਕ ਉਤੇ ਖਿੰਡੇ ਮਿਲੇ ਨੋਟ ਹੀ ਨੋਟ

4 ਕਿਲੋਮੀਟਰ ਤੱਕ ਸੜਕ ਉਤੇ ਖਿੰਡੇ ਮਿਲੇ ਨੋਟ ਹੀ ਨੋਟ

ਉਤਰ ਪ੍ਰਦੇਸ਼ ਵਿਚ ਇਟਾਵਾ ਜ਼ਿਲ੍ਹੇ ਦੇ ਬਸਰੇਹਰ ਖੇਤਰ ਵਿਚ ਕਰੀਬ ਚਾਰ ਕਿਲੋਮੀਟਰ ਦੇ ਦਾਇਰੇ ਵਿਚ ਸੜਕ ਉਤੇ ਹਜ਼ਾਰਾਂ ਦੀ ਗਿਣਤੀ ਵਿਚ ਕਟੇ–ਫਟੇ ਨੋਟ ਬਿਖਰੇ ਮਿਲਣ ਨਾਲ ਸਨਸਨੀ ਫੈਲ ਗਈ।

 

ਰਾਹਿਨ ਰੋਡ ਉਤੇ ਤੜਕੇ ਕਰੀਬ ਚਾਰ ਕਿਲੋਮੀਟਰ ਦੇ ਦਾਇਰੇ ਵਿਚ 100, 50, 20 ਅਤੇ 10 ਰੁਪਏ ਦੇ ਹਜ਼ਾਰਾਂ ਦੇ ਗਿਣਤੀ ਵਿਚ ਫਟੇ ਹੋਏ ਨੋਟ ਮਿਲੇ ਜਿਸ ਨੂੰ ਦੇਖਕੇ ਰਾਹਗੀਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਨੋਟਾਂ ਵਿਚ 50 ਦੇ ਨਵੇਂ ਅਤੇ 100, 20 ਅਤੇ 1 ਰੁਪਏ ਦੇ ਪੁਰਾਣੇ ਨੋਟ ਸ਼ਾਮਲ ਹਨ।

 

ਨੋਟਾਂ ਦੇ ਟੁਕੜੇ ਮਿਲਣ ਬਾਅਦ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਸੜਕਾਂ ਉਤੇ ਨੋਟਾਂ ਦੇ ਟੁਕੜੇ ਇਕੱਠੇ ਕਰਨ ਵਿਚ ਲੱਗੇ ਦਿਖਾਈ ਦਿੱਤੇ। ਲੋਕਾਂ ਦਾ ਮੰਨਣਾ ਹੈ ਕਿ ਕਿਸੇ ਗੱਡੀ ਵਿਚ ਇਨ੍ਹਾਂ ਨੋਟਾਂ ਨੂੰ ਲੈ ਕੇ ਲਿਜਾਇਆ ਜਾ ਰਿਹਾ ਸੀ, ਜੋ ਰਸਤੇ ਵਿਚ ਖਿੰਡ ਗਏ। ਇਹ ਮਾਰਗ ਸੈਫਈ ਹਵਾਈ ਪੱਟੀ ਹੁੰਦਾ ਹੋਇਆ ਆਗਰਾ ਵੱਲ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When the notes found scattered on the road for 4 kilometers know the whole matter