ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ ਅਦਾਲਤ 'ਚ ਹੋਈ ਦੋ ਮੂੰਹ ਵਾਲੇ ਸੱਪ ਦੀ ਪੇਸ਼ੀ, ਜਾਣੋ ਕੀ ਹੈ ਪੂਰਾ ਮਾਮਲਾ

ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਪੁਲਿਸ ਦਾ ਇੱਕ ਅਜੀਬ ਕੰਮ ਸਾਹਮਣੇ ਆਇਆ ਹੈ। ਜੰਗਲੀ ਜੀਵ ਸਮੱਗਲਰ ਦੇ ਘਰੋਂ ਬਰਾਮਦ ਹੋਏ ਦੋ-ਮੂੰਹੇ ਸੱਪ ਨੂੰ ਪੁਲਿਸ ਨੇ ਸਬੂਤ ਵਜੋਂ ਅਦਾਲਤ ਵਿੱਚ ਪੇਸ਼ ਕੀਤਾ। ਇਸ ਗੱਲ ਉੱਤੇ ਹਰ ਕੋਈ ਹੈਰਾਨ ਰਹਿ ਗਿਆ। 
 

ਬਾਅਦ ਵਿੱਚ ਜਦੋਂ ਅਸਲੀਅਤ ਦਾ ਪਤਾ ਲੱਗਾ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ। ਅਦਾਲਤ ਦੇ ਹੁਕਮ ਤੋਂ ਬਾਅਦ ਬੁੱਧਵਾਰ ਨੂੰ ਦੇਹਰਾਦੂਨ ਦੇ ਮੋਹੰਡ ਦੇ ਜੰਗਲੀ ਇਲਾਕੇ ਵਿੱਚ ਦੋ ਮੂੰਹੇ ਸੱਪ ਨੂੰ ਛੱਡ ਦਿੱਤਾ ਗਿਆ। 


ਪੁਲਿਸ ਨੇ ਸਮਸਪੁਰ ਵਿੱਚ ਇੱਕ ਘਰ ਵਿੱਚ ਛਾਪਾ ਮਾਰਦਿਆਂ ਇੱਕ ਦੋ-ਮੂੰਹੀ ਸੱਪ ਨੂੰ ਬਰਾਮਦ ਕੀਤਾ ਸੀ। ਜਦੋਂ ਕਿ ਸੱਪ ਤਸਕਰ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਮੰਗਲਵਾਰ ਨੂੰ ਦੋ-ਮੂੰਹੀ ਸੱਪ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਪੁਲਿਸ ਨੂੰ ਹੁਕਮ ਦਿੱਤਾ ਕਿ ਉਹ ਸੱਪ ਨੂੰ ਰਿਜ਼ਰਵ ਜੰਗਲ ਵਿੱਚ ਛੱਡ ਦੇਵੇ।
 

ਅਦਾਲਤ ਦੇ ਹੁਕਮਾਂ ਉੱਤੇ ਸ਼ਾਹਜਹਾਨਪੁਰ ਪੁਲਿਸ ਚੌਕੀ ਇੰਚਾਰਜ ਰਾਹੁਲ ਦੇਸਵਾਲ, ਜੰਗਲਾਤ ਅਫ਼ਸਰ ਵਿਨੈ ਪ੍ਰਕਾਸ਼ ਸਕਸੈਨਾ, ਵਣ ਗਾਰਡ ਯੋਗੇਂਦਰ ਕੁਮਾਰ, ਮੁਹਦ ਰੇਂਜ ਵਣ ਚੌਕੀ ਦੇ ਇੰਸਪੈਕਟਰ ਓਮਪਾਲ ਸਿੰਘ, ਸੋਨੂੰ ਕੁਮਾਰ ਆਦਿ ਨੇ ਦੇਹਰਾਦੂਨ ਦੇ ਮੋਹਡ ਜੰਗਲੀ ਇਲਾਕੇ ਵਿੱਚ ਦੋ- ਮੂੰਹੀ ਸੱਪ ਨੂੰ ਛੱਡ ਦਿੱਤਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When two-faced snake Produced in court by up police know what is the whole matter