ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਮਵਾਰ ਨੂੰ ਦਿੱਲੀ ਅਦਾਲਤ `ਚ ਕਦੋਂ ਆਤਮ-ਸਮਰਪਣ ਕਰੇਗਾ ਸੱਜਣ ਕੁਮਾਰ?

ਸੋਮਵਾਰ ਨੂੰ ਦਿੱਲੀ ਅਦਾਲਤ `ਚ ਕਦੋਂ ਆਤਮ-ਸਮਰਪਣ ਕਰੇਗਾ ਸੱਜਣ ਕੁਮਾਰ?

--  ਸੋਮਵਾਰ ਨੂੰ ਅਦਾਲਤੀ ਕੰਪਲੈਕਸ ਤੋਂ ਥੋੜ੍ਹਾ ਦੂਰ ਹੀ ਰਹੇ ਸਿੱਖ ਭੀੜ: ਮਨਜੀਤ ਸਿੰਘ ਜੀ.ਕੇ.

 

ਨਵੰਬਰ 1984 ਸਿੱਖ ਕਤਲੇਆਮ ਦਾ ਮੁੱਖ ਦੋਸ਼ੀ ਭਲਕੇ ਸੋਮਵਾਰ ਨੂੰ ਕਿਸੇ ਵੀ ਵੇਲੇ ਦਿੱਲੀ ਦੀ ਕੜਕੜਡੂਮਾ ਅਦਾਲਤ `ਚ ਆਤਮ-ਸਮਰਪਣ ਕਰ ਸਕਦਾ ਹੈ। ਅਦਾਲਤ ਉਸ ਨੂੰ ਮਰਦੇ ਦਮ ਤੱਕ ਜੇਲ੍ਹ `ਚ ਰਹਿਣ ਵਾਲੀ ਉਮਰ-ਕੈਦ ਦੀ ਸਜ਼ਾ ਸੁਣਾ ਚੁੱਕੀ ਹੈ। ਅਦਾਲਤ ਨੇ ਉਸ ਨੂੰ 30 ਦਸੰਬਰ ਤੱਕ ਅਦਾਲਤ `ਚ ਆਤਮ-ਸਮਰਪਣ ਕਰਨ ਲਈ ਆਖਿਆ ਸੀ। ਅੱਜ ਐਤਵਾਰ ਸੀ ਤੇ ਉਹ ਭਲਕੇ ਸੋਮਵਾਰ ਨੂੰ ਹੀ ਅਦਾਲਤ ਪੁੱਜੇਗਾ।


ਸੱਜਣ ਕੁਮਾਰ ਦੇ ਅਦਾਲਤ `ਚ ਆਤਮ-ਸਮਰਪਣ ਕਰਨ ਦਾ ਸਮਾਂ ਜਾਣਬੁੱਝ ਕੇ ਗੁਪਤ ਰੱਖਿਆ ਜਾ ਰਿਹਾ ਹੈ ਕਿਉਂਕਿ ਅਦਾਲਤੀ ਕੰਪਲੈਕਸ ਦੇ ਬਾਹਰ ਉਸ `ਤੇ ਹਮਲਾ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ।


ਇਸੇ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਮਵਾਰ ਨੂੰ ਅਦਾਲਤੀ ਕੰਪਲੈਕਸ ਤੋਂ ਥੋਡ੍ਹਾ ਦੂਰ ਹੀ ਰਹਿਣ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਦਾ ਅਦਾਲਤ `ਚ ਆਤਮ-ਸਮਰਪਣ ਕਰਨਾ ਸਿੱਖਾਂ ਲਈ ਵੱਡੇ ਦਿਨ ਵਾਂਗ ਹੈ।  34 ਵਰ੍ਹਿਆਂ ਦੀ ਲੰਮੇਰੀ ਉਡੀਕ ਤੋਂ ਬਾਅਦ ਸਿੱਖ ਕਤਲੇਆਮ ਦਾ ਵੱਡਾ ਦੋਸ਼ੀ ਕਾਨੂੰਨ ਦੇ ਸਿ਼ਕੰਜੇ `ਚ ਆਇਆ ਹੈ। ਇਸ ਵੇਲੇ ਸਮੂਹ ਭਾਰਤੀਆਂ ਦੀ ਹਮਦਰਦੀ ਸਿੱਖਾਂ ਨਾਲ ਹੈ। ਅਦਾਲਤਾਂ `ਚ ਜਿ਼ਆਦਾਤਰ ਫ਼ੈਸਲੇ ਵੀ ਸਿੱਖਾਂ ਦੇ ਪੱਖ `ਚ ਆ ਰਹੇ ਹਨ। ਇਸ ਲਈ ਸਾਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਕਿ ਸੱਜਣ ਕੁਮਾਰ ਨੂੰ ਕਾਨੂੰਨ ਤੋਂ ਭੱਜਣ ਦਾ ਕੋਈ ਵੀ ਮੌਕਾ ਮਿਲੇ।


ਸ੍ਰੀ ਮਨਜੀਤ ਸਿੰਘ ਜੀ.ਕੇ. ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਸੱਜਣ ਕੁਮਾਰ ਆਤਮ-ਸਮਰਪਣ ਤੋਂ ਟਾਲ਼ਾ ਵੱਟਣ ਦੀ ਮਨਸ਼ਾ ਨਾਲ ਇਹ ਬਹਾਨਾ ਅਦਾਲਤ ਸਾਹਮਣੇ ਲਾ ਸਕਦਾ ਹੈ ਕਿ ਅਦਾਲਤੀ ਕੰਪਲੈਕਸ ਦੇ ਬਾਹਰ ਸਿੱਖਾਂ ਦੀ ਵੱੜੀ ਭੀੜ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੈ; ਇਸ ਲਈ ਉਹ ਅਦਾਲਤ `ਚ ਆਤਮ-ਸਮਰਪਣ ਲਈ ਪੇਸ਼ ਨਹੀਂ ਹੋ ਸਕਦਾ। ਅਜਿਹੇ ਮੌਕੇ ਉਨ੍ਹਾਂ ਸਿੱਖ ਕੌਮ ਨੂੰ ਥੋੜ੍ਹਾ ਸੰਜਮ ਵਰਤਣ ਦੀ ਅਪੀਲ ਕੀਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When will Sajan Kumar surrender on Monday