ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ਤੋਂ ਭਾਰਤ ਪੁੱਜੇ 495 ਯਾਤਰੀਆਂ ਦੀ ਨਹੀਂ ਮਿਲ ਰਹੀ ਕੋਈ ਉੱਘ–ਸੁੱਘ

ਈਰਾਨ ਤੋਂ ਭਾਰਤ ਪੁੱਜੇ 495 ਯਾਤਰੀਆਂ ਦੀ ਨਹੀਂ ਮਿਲ ਰਹੀ ਕੋਈ ਉੱਘ–ਸੁੱਘ

ਭਾਰਤ ’ਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵਧਦੇ ਜਾ ਰਹੇ ਮਾਮਲਿਆਂ ’ਚ ਕੇਂਦਰੀ ਸਿਹਤ ਮੰਤਰਾਲੇ ਸਾਹਵੇਂ ਇੱਕ ਹੋਰ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਈਰਾਨ ਤੋਂ ਭਾਰਤ ਆਏ 495 ਯਾਤਰੀਆਂ ਦਾ ਕੋਈ ਮੌਜੂਦਾ ਟਿਕਾਣਾ ਨਹੀਂ ਮਿਲ ਰਿਹਾ। ਇਨ੍ਹਾਂ ਯਾਤਰੀਆਂ ਨੇ ਆਪਣੇ ਵੀਜ਼ਾ ’ਚ ਜੋ ਪਤੇ ਦਿੱਤੇ ਸਨ; ਉੱਥੇ ਉਹ ਮਿਲੇ ਹੀ ਨਹੀਂ।

 

 

ਸਿਹਤ ਮੰਤਰਾਲੇ ਨੇ ਸੈਰ–ਸਪਾਟਾ ਮੰਤਰਾਲੇ ਨੂੰ ਇਨ੍ਹਾਂ ਯਾਤਰੀਆਂ ਦੇ ਵੇਰਵੇ ਸੌਂਪ ਕੇ ਉਨ੍ਹਾਂ ਨੂੰ ਲੱਭਣ ਲਈ ਕਿਹਾ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਇੱਕ ਉੱਚ–ਪੱਧਰੀ ਸੂਤਰ ਨੇ ਦੱਸਿਆ ਕਿ ਈਰਾਨ ਦੇ ਇਨ੍ਹਾਂ ਯਾਤਰੀਆਂ ਵਿੱਚੋਂ ਜ਼ਿਆਦਾਤਰ ਨੇ ਵੀਜ਼ਾ ਅਰਜ਼ੀਆਂ ’ਚ ਹੋਟਲਾਂ ਦੇ ਪਤੇ ਦਿੱਤੇ ਸਨ।

 

 

ਇਨ੍ਹਾਂ ਯਾਤਰੀਆਂ ਨੂੰ ਲੱਭਦਿਆਂ ਸਿਹਤ ਕਾਰਕੁੰਨਾਂ ਦੀ ਟੀਮ ਜਦੋਂ ਹੋਟਲਾਂ ’ਤੇ ਪੁੱਜੀ, ਤਾਂ ਪਤਾ ਲੱਗਾ ਕਿ ਯਾਤਰੀ ਕਦੇ ਆਏ ਹੀ ਨਹੀਂ। ਉਨ੍ਹਾਂ ਵੀਜ਼ਾ ਮਿਲਣ ਤੋਂ ਬਾਅਦ ਬੁਕਿੰਗ ਰੱਦ ਕਰ ਦਿੱਤੀ ਸੀ। ਜਿਸ ਵੇਲੇ ਉਹ ਯਾਤਰੀ ਭਾਰਤ ਆਏ ਸਨ, ਉਸ ਵੇਲੇ ਈਰਾਨ ਦੇ ਯਾਤਰੀਆਂ ਸਕ੍ਰੀਨਿੰਗ ਵੀ ਸ਼ੁਰੂ ਨਹੀਂ ਹੋਈ ਸੀ।

 

 

ਇਨ੍ਹਾਂ ਯਾਤਰੀਆਂ ਨੂੰ ਲੱਭਣ ਤੋਂ ਨਾਕਾਮ ਰਹਿਣ ਤੋਂ ਬਾਅਦ ਸਿਹਤ ਮੰਤਰਾਲੇ ਨੇ ਇਨ੍ਹਾਂ ਯਾਤਰੀਆਂ ਦੀ ਸੂਚੀ ਸੈਰ–ਸਪਾਟਾ ਮੰਤਰਾਲੇ ਨੂੰ ਸੌਂਪ ਦਿੱਤੀ ਹੈ।

 

 

ਜ਼ਿਆਦਾਤਰ ਯਾਤਰੀ ਸੈਰ–ਸਪਾਟੇ ਅਤੇ ਬਿਜ਼ਨੇਸ ਵੀਜ਼ਾ ’ਤੇ ਭਾਰਤ ਆਏ ਹੋਏ ਹਨ। ਹੁਣ ਤੱਕ ਇਹ ਵੀ ਪਤਾ ਨਹੀਂ ਚੱਲਿਆ ਹੈ ਕਿ ਉਹ ਯਾਤਰੀ ਦੇਸ਼ ਦੇ ਕਿਹੜੇ ਹਿੱਸੇ ’ਚ ਚਲੇ ਗਏ ਹਨ।

 

 

ਚੇਤੇ ਰਹੇ ਕਿ ਚੀਨ ਤੋਂ ਬਾਹਰ ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ 100 ਮੌਤਾਂ ਈਰਾਨ ’ਚ ਹੀ ਹੋਈਆਂ ਹਨ। ਇਸ ਵਾਇਰਸ ਕਾਰਨ ਈਰਾਨ ਸਰਕਾਰ ਦੇ ਕਈ ਮੰਤਰੀ ਤੇ ਚੋਟੀ ਦੇ ਸ਼ੀਆ ਧਾਰਮਿਕ ਆਗੂ ਤੱਕ ਬੀਮਾਰ ਹੋ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Where are 495 Travelers reached India from Iran none knows