ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਕਿਹੜਾ ਉਮੀਦਵਾਰ ਜਿੱਤਿਆ ਸਭ ਤੋਂ ਵੱਧ ਤੇ ਘੱਟ ਵੋਟਾਂ ਦੇ ਫ਼ਰਕ ਨਾਲ…, ਇੱਥੇ ਪੜ੍ਹੋ

ਬੁਰਾੜੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਜੀਵ ਝਾਅ

ਦਿੱਲੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਇੱਕ ਵਾਰ ਫਿਰ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਦਿੱਲੀ ’ਚ ਆਮ ਆਦਮੀ ਪਾਰਟੀ ਨੇ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ ਤੇ ਅਰਵਿੰਦ ਕੇਜਰੀਵਾਲ ਤੀਜੀ ਵਾਰ ਮੁੱਖ ਮੰਤਰੀ ਬਣਨ ਲਈ ਤਿਆਰ ਹਨ।

 

 

ਦਿੱਲੀ ਵਿਧਾਨ ਸਭਾ ਚੋਣਾਂ ਦੇ ਮੰਗਲਵਾਰ ਨੂੰ ਆਏ ਨਤੀਜਿਆਂ ਮੁਤਾਬਕ ਬੁਰਾੜੀ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਝਾਅ ਨੇ ਸਭ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ ਹੈ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਜਨਤਾ ਦਲ (ਯੂ) ਦੇ ਸ਼ੈਲੇਂਦਰ ਕੁਮਾਰ ਨੂੰ ਲਗਭਗ 88,158 ਵੋਟਾਂ ਦੇ ਭਾਰੀ ਫ਼ਰਕ ਨਾਲ ਹਰਾਇਆ।

 

 

ਬਿਜਵਾਸਨ ਤੋਂ ਆਮ ਆਦਮੀ ਪਾਰਟੀ ਦੇ ਹੀ ਭੁਪਿੰਦਰ ਸਿੰਘ ਜੂਨ ਨੂੰ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਤੋਂ ਸਭ ਤੋਂ ਘੱਟ ਸਿਰਫ਼ 753 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਹੋਈ ਹੈ।

 

 

ਓਖਲਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਾਨਤਉੱਲ੍ਹਾ ਖ਼ਾਨ ਨੇ ਭਾਜਪਾ ਦੇ ਬ੍ਰਹਮ ਸਿੰਘ ਨੂੰ 71,287 ਵੋਟਾਂ ਨਾਲ ਹਰਾਇਆ। ਇਸੇ ਸੀਟ ਅਧੀਨ ਸ਼ਾਹੀਨ ਬਾਗ਼ ਦਾ ਇਲਾਕਾ ਵੀ ਆਉਂਦਾ ਹੈ, ਜੋ ਨਾਗਰਿਕਤਾ ਸੋਧ ਕਾਨੂੰਨ (CAA) ਦੇ ਵਿਰੋਧ ਕਾਰਨ ਚੋਣਾਂ ’ਚ ਮੁੱਖ ਮੁੱਦਾ ਬਣਿਆ ਸੀ।

 

 

ਉੱਪ–ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ ਸਿਸੋਦੀਆ ਪਟਪੜਗੰਜ ਤੋਂ ਸਿਰਫ਼ 3,207 ਵੋਟਾਂ ਦੇ ਫ਼ਰਕ ਨਾਲ ਹੀ ਜਿੱਤ ਸਕੇ। ਮਟੀਆ ਮਹਿਲ ਅਤੇ ਸੀਮਾਪੁਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਸ਼ੋਏਬ ਇਕਬਾਲ ਤੇ ਰਾਜੇਂਦਰ ਪਾਲ ਗੌਤਮ ਨੇ ਲਗਭਗ 50,000 ਵੋਟਾਂ ਨਾਲ ਆਪਣੇ ਨੇੜਲੇ ਉਮੀਦਵਾਰਾਂ ਨੂੰ ਹਰਾਇਆ।

 

 

ਭਾਜਪਾ ਦੇ ਅਜੇ ਮਹਾਵਰ ਇੱਕੋ–ਇੱਕੋ ਅਜਿਹੇ ਭਾਜਪਾ ਉਮੀਦਵਾਰ ਰਹੇ, ਜਿਨ੍ਹਾਂ ਨੂੰ ਘੋਂਡਾ ਸੀਟ ਤੋਂ ਲਗਭਗ 20,000 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਹੋਈ। ਲਕਸ਼ਮੀ ਨਗਰ ਤੋਂ ਭਾਜਪਾ ਉਮੀਦਵਾਰ ਅਭੇ ਵਰਮਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਤਿਨ ਤਿਆਗੀ ਨੂੰ 880 ਵੋਟਾਂ ਨਾਲ ਹਰਾਇਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Which candidate won with most of the vote difference in Delhi Read here