ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕਮਲਨਾਥ ਨੇ ਇਕ ਸਮਾਰੋਹ ਵਿਚ ਕਿਹਾ ਕਿ ਜਦੋਂ ਇੰਦਰਾ ਗਾਂਧੀ ਦੀ ਸਰਕਾਰ ਸੀ, 90 ਹਜ਼ਾਰ ਪਾਕਿਸਤਾਨੀ ਸੈਨਿਕਾਂ ਨੇ ਆਤਮਸਮਰਪਣ ਕੀਤਾ ਸੀ। ਇਹ ਉਸ ਦੀ ਗੱਲ ਨਹੀਂ ਕਰਨਗੇ, ਕਹਿੰਦੇ ਹਨ ਮੈਂ ਸਰਜੀਕਲ ਸਟਰਾਈਕ ਕੀਤੀ। ਕਿਹੜੀ ਸਰਜੀਕਲ ਸਟ੍ਰਾਈਕ? ਕਮਲਨਾਥ ਨੇ ਕਿਹਾ ਕਿ ਮੀਡੀਆ ਚ ਕੋਈ ਅੰਕੜੇ ਨਹੀਂ ਹਨ, ਫੋਟੋਆਂ ਨਹੀਂ ਹਨ, ਸਿਰਫ ਇਸਦਾ ਰੌਲਾ ਹੈ ... ਸਾਡੀ ਫੌਜ, ਹਵਾਈ ਸੈਨਾ ਕੋਈ ਜਾਅਲੀ ਕੰਮ ਨਹੀਂ ਕਰਦੀ।
ਕਮਲਨਾਥ ਨੇ ਛਿੰਦਵਾੜਾ ਚ ਮੋਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਬੱਸ ਸਿਰਫ ਮੀਡੀਆ ਚ ਸਰਜੀਕਲ ਸਟ੍ਰਾਈਕ ਹੋ ਗਈ। ਕਿਸੇ ਨੇ ਕੋਈ ਫੋਟੋਆਂ ਵੇਖੀਆਂ? ਕਿਸੇ ਨੇ ਕੋਈ ਅੰਕੜੇ ਵੇਖੇ? ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕਿੰਨੇ ਲੋਕਾਂ ਦੀ ਮੌਤ ਹੋਈ? ਕਿੰਨੀਆਂ ਇਮਾਰਤਾਂ ਢਾਹ ਦਿੱਤੀਆਂ? ਕਿੰਨੇ ਅੱਤਵਾਦੀ ਮਾਰੇ ਗਏ? ਅੱਜ ਤੱਕ ਨਾ ਤਾਂ ਅੰਕੜੇ ਦਿੱਤੇ ਹਨ ਤੇ ਨਾ ਹੀ ਕੋਈ ਫੋਟੋ ਦਿੱਤੀ ਹੈ। ਇਸਦਾ ਸ਼ੋਰ ਸਿਰਫ ਮੀਡੀਆ ਵਿਚ ਹੈ।
ਸਰਜੀਕਲ ਸਟ੍ਰਾਈਕ ਦੇ ਸਬੂਤ ਪੇਸ਼ ਕਰਨ ਲਈ ਕਮਲਨਾਥ ਨੇ ਮੋਦੀ ਸਰਕਾਰ ਨੂੰ ਕਿਹਾ ਕਿ ਮੈਂ ਇਹ ਵੀ ਕਿਹਾ ਹੈ ਕਿ ਜਨਤਾ ਨੂੰ ਇਸ ਦੇ ਸਬੂਤ ਮੰਗਣ ਚ ਕੋਈ ਝਿਜਕ ਜਾਂ ਸ਼ਰਮ ਕਿਉਂ ਹੋਏਗੀ?
ਸਰਜੀਕਲ ਸਟ੍ਰਾਈਕ 'ਤੇ ਉਨ੍ਹਾਂ ਕਿਹਾ ਕਿ ਨਹੀਂ, ਦੇਖੋ ਸਾਡੀ ਫੌਜ ਅਤੇ ਹਵਾਈ ਫੌਜ ਕੋਈ ਝੂਠਾ ਕੰਮ ਨਹੀਂ ਕਰਦੀ। ਸਾਨੂੰ ਆਪਣੀ ਏਅਰਫੋਰਸ ਅਤੇ ਆਰਮੀ 'ਤੇ ਬਹੁਤ ਮਾਣ ਹੈ ਕਿ ਅਜਿਹੀ ਘਟਨਾ ਵਾਪਰੀ। ਪਰ ਘੱਟੋ ਘੱਟ ਦੇਸ਼ ਅਤੇ ਤੁਹਾਨੂੰ ਸੂਚਿਤ ਤਾਂ ਕਰੇ।
ਕਮਲਨਾਥ ਨੇ ਕਿਹਾ ਕਿ ਸਾਨੂੰ ਸਰਜੀਕਲ ਸਟਰਾਈਕ ਦਾ ਕੋਈ ਸ਼ੱਕ ਨਹੀਂ ਹੈ। ਪਰ ਸਿਰਫ ਇਹ ਕਹਿਣਾ ਕਿ ਸਰਜੀਕਲ ਸਟ੍ਰਾਈਕ ਹੋਈ ਕਾਫ਼ੀ ਨਹੀਂ ਹੈ। ਦੇਸ਼ ਦੇ ਲੋਕਾਂ ਨੂੰ ਦੱਸੋ ਕਿ ਇਹ ਕਿੱਥੇ ਹੋਈ, ਇਹ ਕਿਵੇਂ ਹੋਈ ਤੇ ਇਸ ਦੇ ਨਤੀਜੇ ਕੀ ਹੋਏ, ਦੇਸ਼ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ।
ਮੋਦੀ ਸਰਕਾਰ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਹ ਇਕ ਵੀ ਸਰਜੀਕਲ ਸਟਰਾਈਕ ਦਿਖਾ ਦੇਣ। ਇੰਦਰਾ ਗਾਂਧੀ ਨੇ ਪਾਕਿਸਤਾਨ ਦੇ 90,000 ਸਿਪਾਹੀਆਂ ਨੂੰ ਸਮਰਪਣ ਕਰਵਾ ਦਿੱਤਾ। ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਸਾਰੇ ਦੇਸ਼ ਦੇ ਲੋਕਾਂ ਨੇ ਇਸਨੂੰ ਵੇਖਿਆ, ਦੁਨੀਆਂ ਨੇ ਵੇਖਿਆ।