ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵ੍ਹਾਈਟ ਹਾਊਸ ਨੇ ਹਾਲ ਹੀ 'ਚ ਟਵਿੱਟਰ 'ਤੇ ਪੀਐਮ ਮੋਦੀ ਨੂੰ Follow ਕੀਤਾ ਸੀ, ਹੁਣ ਕਰ ਦਿੱਤਾ Unfollow

ਕੋਰੋਨਾ ਵਾਇਰਸ ਦੇ ਕਹਿਰ ਵਿਚਕਾਰ ਅਮਰੀਕਾ ਦੀ ਮੰਗ 'ਤੇ ਭਾਰਤ ਨੇ ਉਸ ਨੂੰ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਮੁਹੱਈਆ ਕਰਵਾਈ ਸੀ। ਉਸ ਤੋਂ ਬਾਅਦ 10 ਅਪ੍ਰੈਲ ਨੂੰ ਵ੍ਹਾਈਟ ਹਾਊਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਰਤ ਦੇ 6 ਟਵਿੱਟਰ ਹੈਂਡਲਸ ਨੂੰ ਟਵਿੱਟਰ 'ਤੇ ਫ਼ਾਲੋ ਕੀਤਾ ਸੀ। ਹੁਣ ਕੁਝ ਦਿਨ ਬਾਅਦ ਹੀ ਵ੍ਹਾਈਟ ਹਾਊਸ ਨੇ ਇੱਕ ਵਾਰ ਫਿਰ ਇਨ੍ਹਾਂ ਸਾਰੇ ਹੈਂਡਲਸ ਨੂੰ ਅਨਫ਼ਾਲੋ ਕਰ ਦਿੱਤਾ ਹੈ।
 

ਵ੍ਹਾਈਟ ਹਾਊਸ ਨੇ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਦਫ਼ਤਰ, ਰਾਸ਼ਟਰਪਤੀ ਭਵਨ, ਅਮਰੀਕਾ 'ਚ ਭਾਰਤੀ ਸਫ਼ਾਰਤਖਾਨੇ ਅਤੇ ਭਾਰਤ 'ਚ ਅਮਰੀਕੀ ਸਫ਼ਾਰਤਖਾਨੇ ਨੂੰ ਫ਼ਾਲੋ ਕੀਤਾ ਸੀ। ਹੁਣ ਇਕੱਠੇ ਇਨ੍ਹਾਂ ਸਾਰੇ ਅਕਾਊਂਟਸ ਨੂੰ ਅਨਫ਼ਾਲੋ ਕਰ ਦਿੱਤਾ ਗਿਆ ਹੈ।
 

ਇਨ੍ਹਾਂ ਸਾਰੇ ਅਕਾਊਂਟਸ ਨੂੰ ਫ਼ਾਲੋ ਕੀਤੇ ਜਾਣ ਤੋਂ ਬਾਅਦ ਵ੍ਹਾਈਟ ਹਾਊਸ ਵੱਲੋਂ ਫ਼ਾਲੋ ਕੀਤੇ ਜਾਮ ਵਾਲੇ ਅਕਾਊਂਟਰ ਦੀ ਗਿਣਤੀ 19 ਹੋ ਗਈ ਸੀ। ਪਰ ਹੁਣ ਕੁਝ ਦਿਨਾਂ ਬਾਅਦ ਵ੍ਹਾਈਟ ਹਾਊਸ ਨੇ ਆਪਣਾ ਰੁਖ ਬਦਲ ਲਿਆ ਹੈ ਅਤੇ ਇਨ੍ਹਾਂ ਸਾਰੇ ਟਵਿੱਟਰ ਹੈਂਡਲ ਨੂੰ ਅਨਫ਼ਾਲੋ ਕਰ ਦਿੱਤਾ ਹੈ। ਵ੍ਹਾਈਟ ਹਾਊਸ ਹੁਣ ਸਿਰਫ਼ 13 ਟਵਿੱਟਰ ਹੈਂਡਲ ਨੂੰ ਫ਼ਾਲੋ ਕਰ ਰਿਹਾ ਹੈ।
 

ਸ਼ੁਰੂ 'ਚ ਹਾਈਡ੍ਰੋਕਸੀਕਲੋਰੋਕਵੀਨ ਨੂੰ ਕੋਰੋਨਾ ਵਾਇਰਸ ਵਿਰੁੱਧ ਇੱਕ ਵੱਡਾ ਹਥਿਆਰ ਦੱਸਿਆ ਗਿਆ ਸੀ। ਇਸੇ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੋਂ ਹਾਈਡ੍ਰੋਕਸੀਕਲੋਰੋਕਵੀਨ ਦੀ ਮੰਗ ਕੀਤੀ ਸੀ, ਜਦਕਿ ਭਾਰਤ ਨੇ ਇਸ ਦੀ ਬਰਾਮਦ 'ਤੇ ਪਾਬੰਦੀ ਲਗਾਈ ਹੋਈ ਸੀ। ਬਾਅਦ 'ਚ ਖ਼ਬਰ ਆਈ ਕਿ ਹਾਈਡ੍ਰੋਕਸੀਕਲੋਰੋਕਵੀਨ ਕੋਰੋਨਾ ਦੇ ਵਿਰੁੱਧ ਲੜਾਈ 'ਚ ਇੰਨੀ ਮਦਦਗਾਰ ਸਾਬਤ ਨਹੀਂ ਹੋਈ, ਜਿੰਨੀ ਉਮੀਦ ਕੀਤੀ ਗਈ ਸੀ। ਕਈ ਅਮਰੀਕੀ ਸੰਗਠਨਾਂ ਨੇ ਇਸ ਦੀ ਵਰਤੋਂ ਬਾਰੇ ਚਿਤਾਵਨੀ ਜਾਰੀ ਕੀਤੀ ਸੀ।
 

ਦੂਜੇ ਪਾਸੇ, ਇੱਕ ਦਿਨ ਪਹਿਲਾਂ ਅਮਰੀਕਾ ਦੇ ਧਾਰਮਿਕ ਮਾਮਲਿਆਂ ਦੇ ਵਿਭਾਗ ਨੇ ਭਾਰਤ ਵਿੱਚ ਧਾਰਮਿਕ ਆਜ਼ਾਦੀ ਦੀ ਸਥਿਤੀ ਬਾਰੇ ਚਿੰਤਾ ਜ਼ਾਹਰ ਕਰਦਿਆਂ ਘੱਟਗਿਣਤੀਆਂ ਨੂੰ ਧਾਰਮਿਕ ਆਜ਼ਾਦੀ ਨਾ ਮਿਲਣ ਦੀ ਗੱਲ ਕਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:White House decided to unfollow all Twitter accounts related to India