ਕੋਰੋਨਾ ਸੰਕਟ 'ਚ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਦੀ ਮਦਦ ਤੋਂ ਬਾਅਦ ਅਮਰੀਕਾ ਨੇ ਵ੍ਹਾਈਟ ਹਾਊਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਰਤ ਦੇ 6 ਟਵਿੱਟਰ ਹੈਂਡਲਾਂ ਨੂੰ ਅਨਫ਼ਾਲੋ ਕਰਨ ਬਾਰੇ ਸਫ਼ਾਈ ਦਿੱਤੀ ਹੈ। ਵ੍ਹਾਈਟ ਹਾਊਸ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਉਸ ਦਾ ਟਵਿੱਟਰ ਹੈਂਡਲ ਆਮ ਤੌਰ 'ਤੇ ਅਮਰੀਕੀ ਰਾਸ਼ਟਰਪਤੀ ਦੇ ਦੌਰੇ ਦੌਰਾਨ ਕੁਝ ਸਮੇਂ ਲਈ ਮੇਜ਼ਬਾਨ ਦੇਸ਼ਾਂ ਦੇ ਅਧਿਕਾਰੀਆਂ ਦੇ ਟਵਿੱਟਰ ਅਕਾਊਂਟਸ ਨੂੰ ਫ਼ਾਲੋ ਕਰਦਾ ਹੈ ਤਾਕਿ ਯਾਤਰਾ ਦੇ ਸਮਰਥਨ 'ਚ ਉਨ੍ਹਾਂ ਦੇ ਸੰਦੇਸ਼ਾਂ ਨੂੰ ਰੀਟਵੀਟ ਕੀਤਾ ਜਾ ਸਕੇ।
ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫ਼ਰਵਰੀ ਦੇ ਆਖਰੀ ਹਫ਼ਤੇ 'ਚ ਭਾਰਤ ਦੀ ਯਾਤਰਾ ਦੌਰਾਨ ਵ੍ਹਾਈਟ ਹਾਊਸ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਦਫ਼ਤਰ, ਅਮਰੀਕਾ 'ਚ ਭਾਰਤੀ ਸਫ਼ਾਰਤਖਾਨਾ, ਭਾਰਤ 'ਚ ਅਮਰੀਕੀ ਸਫ਼ਾਰਤਖਾਨਾਅ ਭਾਰਤ 'ਚ ਅਮਰੀਕੀ ਸਫੀਰ ਕੇਨ ਜਸਟਰ ਨੂੰ ਫ਼ਾਲੋ ਕਰਨਾ ਸ਼ੁਰੂ ਕੀਤਾ ਸੀ। ਇਸ ਹਫ਼ਤੇ ਦੇ ਸ਼ੁਰੂ 'ਚ ਵ੍ਹਾਈਟ ਹਾਊਸ ਨੇ ਸਾਰੇ 6 ਟਵਿੱਟਰ ਹੈਂਡਲਆਂ ਨੂੰ 'ਅਨਫ਼ਾਲੋ' ਕਰ ਦਿੱਤਾ।
ਇਸ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ, "ਵ੍ਹਾਈਟ ਹਾਊਸ ਦਾ ਟਵਿੱਟਰ ਅਕਾਊਂਟ ਆਮ ਤੌਰ 'ਤੇ ਸੀਨੀਅਰ ਅਮਰੀਕੀ ਸਰਕਾਰੀ ਅਧਿਕਾਰੀਆਂ ਅਤੇ ਹੋਰਾਂ ਦੇ ਟਵਿੱਟਰ ਅਕਾਊਂਟਸ ਨੂੰ ਫ਼ਾਲੋ ਕਰਦਾ ਹੈ। ਉਦਾਹਰਣ ਵਜੋਂ ਰਾਸ਼ਟਰਪਤੀ ਦੇ ਦੌਰੇ ਸਮੇਂ ਉਹ ਕੁਝ ਸਮੇਂ ਲਈ ਮੇਜ਼ਬਾਨ ਦੇਸ਼ਾਂ ਦੇ ਅਧਿਕਾਰੀਆਂ ਨੂੰ ਫ਼ਾਲੋ ਕਰਦੇ ਹਨ ਤਾਂ ਜੋ ਇਸ ਯਾਤਰਾ ਦੇ ਸਮਰਥਨ ਵਿੱਚ ਉਨ੍ਹਾਂ ਦੇ ਸੰਦੇਸ਼ਾਂ ਨੂੰ ਰੀਟਵੀਟ ਕੀਤਾ ਜਾ ਸਕੇ।