ਅਗਲੀ ਕਹਾਣੀ

ਮਮਤਾ ਬੈਨਰਜੀ ਦੀ ਖੋਪੜੀ ਫ਼ਰੈਕਚਰ ਕਰਨ ਵਾਲਾ 29 ਸਾਲਾਂ ਪਿੱਛੋਂ ਬਰੀ

ਮਮਤਾ ਬੈਨਰਜੀ (ਖੱਬੇ) ਅਤੇ ਲਾਲੂ ਆਲਮ

‘ਕੁਮਾਰੀ ਮਮਤਾ ਬੈਨਰਜੀ ਦਾ ਕਤਲ ਕਰਨ ਦੇ ਚੱਕਰ ’ਚ ਉਨ੍ਹਾਂ ਦੀ ਖੋਪੜੀ ਨੂੰ ਫ਼ਰੈਕਚਰ ਕਰਨ ਵਾਲਾ ਆਖ਼ਰ 29 ਸਾਲਾਂ ਤੋਂ ਵੀ ਵੱਧ ਸਮੇਂ ਬਾਅਦ ਅੱਜ ਰਿਹਾਅ ਹੋ ਗਿਆ ਹੈ।’ ਲਾਲੂ ਆਲਮ ਨਾਂਅ ਦੇ ਵਿਅਕਤੀ ਨੇ ਕੁਮਾਰੀ ਮਮਤਾ ਬੈਨਰਜੀ ਉੱਤੇ ਇਹ ਹਮਲਾ ਤਦ ਕੀਤਾ ਸੀ; ਜਦੋਂ ਉਹ ਪੱਛਮੀ ਬੰਗਾਲ ਯੂਥ ਕਾਂਗਰਸ ਦੇ ਪ੍ਰਧਾਨ ਹੁੰਦੇ ਸਨ।

 

 

ਲਾਲੂ ਆਲਮ ਨੂੰ ਇੱਕ ਅਦਾਲਤ ਨੇ ਅੱਜ ਬਰੀ ਕਰ ਦਿੱਤਾ।

 

 

ਸਰਕਾਰੀ ਵਕੀਲ ਰਾਧਾਕਾਂਤਾ ਮੁਖਰਜੀ ਨੇ ਦੱਸਿਆ ਕਿ – ‘ਚਾਰਜਸ਼ੀਟ ਵਿੱਚ ਜਿੰਨੇ ਵੀ ਵਿਅਕਤੀਆਂ ਦੇ ਨਾਂਅ ਦਰਜ ਹਨ, ਉਨ੍ਹਾਂ ਵਿੱਚੋਂ ਕੁਝ ਤਾਂ ਇਸ ਦੁਨੀਆਂ ਤੋਂ ਚਲੇ ਵੀ ਗਏ ਹਨ। ਹੁਣ ਇਸ ਕੇਸ ਵਿੱਚ ਕੁਝ ਨਹੀਂ ਬਚਿਆ। ਇਸੇ ਲਈ ਸਰਕਾਰ ਨੇ ਹੁਣ ਫ਼ੈਸਲਾ ਕੀਤਾ ਹੈ ਕਿ ਇਹ ਕੇਸ ਸਿਰਫ਼ ਧਨ ਦੀ ਫ਼ਿਜ਼ੂਲ–ਖ਼ਰਚੀ ਹੈ’।

 

 

ਵਕੀਲ ਨੇ ਵੀ ਇਹ ਵੀ ਦੋਸ਼ ਲਾਇਆ ਪਹਿਲਾਂ ਦੀ ਖੱਬੇ–ਪੱਖੀ ਸਰਕਾਰ ਨੇ ਇਹ ਕੇਸ 21 ਸਾਲਾਂ ਲਈ ਦਬਾ ਕੇ ਰੱਖਿਆ ਸੀ।

 

 

ਉੱਧਰ ਲਾਲੂ ਆਲਮ ਨੇ ਕਿਹਾ ਕਿ ਇਸ ਮਾਮਲੇ ’ਚੋਂ ਬਰੀ ਹੋ ਕੇ ਉਸ ਨੂੰ ਬਹੁਤ ਰਾਹਤ ਮਿਲੀ ਹੈ। ‘ਮੈਂ ਸ਼ਬਦਾਂ ਵਿੱਚ ਆਪਣੀ ਖ਼ੁਸ਼ੀ ਬਿਆਨ ਨਹੀਂ ਕਰ ਸਕਦਾ। ਦਰਅਸਲ, ਮੈਂ ਤਾਂ ਡਰ ਰਿਹਾ ਸਾਂ ਕਿ ਹੁਣ ਤਾਂ ਉਹ ਮੁੱਖ ਮੰਤਰੀ ਬਣ ਗਏ ਹਨ। ਪਰ ਜੇ ਮਮਤਾ ਬੈਨਰਜੀ ਹੁਰਾਂ ਨੇ ਮੈਨੂੰ ਸਾਲ 2011 ’ਚ ਹੀ ਬਰੀ ਕਰ ਦਿੱਤਾ ਹੁੰਦਾ, ਜਦੋਂ ਉਨ੍ਹਾਂ ਅਹੁਦਾ ਸੰਭਾਲਿਆ ਸੀ, ਤਦ ਮੈਂ ਆਪਣੇ ਕੰਮ ਉੱਤੇ ਵੱਧ ਧਿਆਨ ਕੇਂਦ੍ਰਿਤ ਕਰ ਸਕਦਾ ਸਾਂ।’

 

 

ਅਲੀਪੁਰ ਦੀ ਅਦਾਲਤ ਨੇ ਲਾਲੂ ਆਲਮ ਨੂੰ ਇਹ ਆਖਦਿਆਂ ਬਰੀ ਕੀਤਾ ਹੈ ਕਿ ਉਸ ਖ਼ਿਲਾਫ਼ ਕੋਈ ਸਬੂਤ ਹੀ ਨਹੀਂ ਹੈ।

 

 

ਸਰਕਾਰੀ ਵਕੀਲ ਨੇ ਇਹ ਵੀ ਦੱਸਿਆ ਕਿ ਕੁਮਾਰੀ ਮਮਤਾ ਬੈਨਰਜੀ ਤਾਂ ਵਿਡੀਓ ਕਾਨਫ਼ਰੰਸਿੰਗ ਰਾਹੀਂ ਇਸ ਮਾਮਲੇ ਵਿੱਚ ਗਵਾਹ ਵਜੋਂ ਪੇਸ਼ ਹੋਣ ਵਾਸਤੇ ਵੀ ਤਿਆਰ ਨਹੀਂ ਸਨ ਪਰ ਅਜਿਹਾ ਸੰਭਵ ਨਾ ਹੋ ਸਕਿਆ।

 

 

ਕੁਮਾਰੀ ਮਮਤਾ ਬੈਨਰਜੀ ਉੱਤੇ ਇਹ ਹਮਲਾ 16 ਅਗਸਤ, 1990 ਨੂੰ ਉਨ੍ਹਾਂ ਦੀ ਕਾਲੀਘਾਟ ਰਿਹਾਇਸ਼ਗਾਹ ਨੇੜੇ ਹਾਜ਼ਰਾ ਕ੍ਰਾਸਿੰਗ ਉੱਤੇ ਹੋਇਆ ਸੀ ਤੇ ਉਸ ਵੇਲੇ ਇਸ ਘਟਨਾ ਦੀ ਚਰਚਾ ਬੱਚੇ–ਬੱਚੇ ਦੀ ਜ਼ੁਬਾਨ ਉੱਤੇ ਸੀ। ਤਦ ਕੁਮਾਰੀ ਮਮਤਾ ਬੈਨਰਜੀ ਦੀ ਉਮਰ 35 ਵਰ੍ਹੇ ਸੀ। ਉਨ੍ਹਾਂ ਕੁਝ ਹਫ਼ਤੇ ਹਸਪਤਾਲ ’ਚ ਬਿਤਾਉਣੇ ਪਏ ਸਨ।

 

 

ਸਾਲ 2011 ’ਚ ਜਿਸ ਦਿਨ ਕੁਮਾਰੀ ਮਮਤਾ ਬੈਨਰਜੀ ਨੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ; ਉਸੇ ਦਿਨ ਲਾਲੂ ਆਲਮ ਨੇ ਉਨ੍ਹਾਂ ਤੋਂ ਮਾਫ਼ੀ ਮੰਗੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who did fracture in the skull of Mamta Banerjee acquitted today