ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਣ ਹੈ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾ? ਪੜ੍ਹੋ

1 / 7ਕੌਣ ਹੈ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇਨਸਾਂ? ਪੜ੍ਹੋ

2 / 7ਕੌਣ ਹੈ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇਨਸਾਂ? ਪੜ੍ਹੋ

3 / 7ਕੌਣ ਹੈ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇਨਸਾਂ? ਪੜ੍ਹੋ

4 / 7ਕੌਣ ਹੈ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇਨਸਾਂ? ਪੜ੍ਹੋ

5 / 7ਕੌਣ ਹੈ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇਨਸਾਂ? ਪੜ੍ਹੋ

6 / 7ਕੌਣ ਹੈ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇਨਸਾਂ? ਪੜ੍ਹੋ

7 / 7ਕੌਣ ਹੈ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇਨਸਾਂ? ਪੜ੍ਹੋ

PreviousNext

ਗੁਰਮੀਤ ਰਾਮ ਰਹੀਮ ਸਿੰਘ ਇੰਸਾ, ਡੇਰਾ ਸੱਚਾ ਸੌਦਾ ਸਿਰਸਾ ਦਾ ਤੀਜਾ ਗੁਰੂ ਹੈ। ਰਾਮ ਰਹੀਮ ਦਾ ਜਨਮ 15 ਅਗਸਤ 1967 ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਗੁਰੂਸਰ ਮੋੜੀਆ ਨਾਂ ਦੇ ਪਿੰਡ ਚ ਇੱਕ ਜੱਟ ਸਿੱਖ ਪਰਿਵਾਰ ਚ ਹੋਇਆ।

 

ਗੁਰਮੀਤ ਨੂੰ 23 ਸਤੰਬਰ 1990 ਨੂੰ ਡੇਰੇ ਦੀ ਗੱਦੀ ਸੌਂਪੀ ਗਈ ਸੀ ਜਦਕਿ ਡੇਰੇ ਦੀ ਸਥਾਪਨਾਂ ਸਾਲ 1948 ਚ ਸ਼ਾਹ ਮਸਤਾਨਾ ਮਹਾਰਾਜ ਨੇ ਕੀਤੀ ਸੀ। ਇਸ ਲਈ ਹਰਿਆਣਾ ਦੇ ਸਿਰਸਾ ਨੂੰ ਚੁਣਿਆ ਗਿਆ। ਸ਼ਾਹ ਮਸਤਾਨਾ ਬਲੁਚਿਸਤਾਨ ਦੇ ਕਾਲਕਟ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਇੱਕ ਝੋਪੜੀ ਤੋਂ ਅਧਿਆਤਮਕ ਸਮਾਗਮਾਂ ਤੇ ਸਤਸੰਗਾਂ ਨਾਲ ਇਸਦੀ ਸ਼ੁਰੂਆਤ ਕੀਤੀ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਸ਼ਾਹ ਮਸਤਾਨਾ ਮਗਰੋਂ ਇਹ ਗੱਦੀ ਸਤਨਾਮ ਮਹਾਰਾਜ ਨੇ ਸਾਂਭੀ। ਸਤਨਾਮ ਮਹਾਰਾਜ ਦਾ ਜਨਮ ਸਿਰਸਾ ਦੇ ਜਲਾਲਵਾਲਾ ਨਾਂ ਦੇ ਕਸਬੇ ਚ ਹੋਇਆ ਸੀ। ਉਨ੍ਹਾਂ ਦੇ ਸਮੇਂ ਚ ਪ੍ਰੇਮੀਆਂ ਦੀ ਗਿਣਤੀ ਲੱਖਾਂ ਚ ਪੁੱਜ ਚੁੱਕੀ ਸੀ ਪਰ ਰਾਮ ਰਹੀਮ ਦੇ ਡੇਰਾ ਦੀ ਗੱਦੀ ਸੰਭਾਲਦਿਆਂ ਹੀ ਡੇਰਾ ਪ੍ਰੇਮੀਆਂ ਦੀ ਗਿਣਤੀ ਕਰੋੜਾਂ ਚ ਹੋਣ ਲੱਗੀ।

 

ਡੇਰੇ ਨੂੰ ਸਮਰਥਨ ਦਾ ਆਧਾਰ ਦਲਿਤ ਭਾਈਚਾਰੇ ਦੇ ਸਿੱਖ ਦੱਸੇ ਜਾਂਦੇ ਹਨ। ਡੇਰਾ ਸਾਰਿਆਂ ਧਰਮਾਂ ਦਾ ਸਤਿਕਾਰ ਕਰਦਾ ਹੈ। ਭੇਦਭਾਵ ਨੂੰ ਖਤਮ ਕਰਨ ਦੀ ਵਕਾਲਤ ਕਰਦਾ ਹੈ। ਊਚ–ਨੀਚ, ਜਾਤਪਾਤ ਤੇ ਅਮੀਰ–ਗਰੀਬ ਦੇ ਫਰਕ ਨੂੰ ਕਿਨਾਰੇ ਰਖਦਿਆਂ ਇਨ੍ਹਾਂ ਵਿਚਾਰਾਂ ਤੋਂ ਉਪਰ ਉਠਣ ਦੇ ਇਸਦੇ ਏਜੰਡੇ ਕਾਰਨ ਹੀ ਦਲਿਤ ਅਤੇ ਪਿਛੜੇ ਵਰਗ ਦੇ ਲੋਕ ਇਸ ਡੇਰੇ ਨਾਲ ਜੁੜਦੇ ਚਲੇ ਗਏ।

 

ਗੱਦੀ ਮਿਲਣ ਮਗਰੋਂ ਗੁਰਮੀਤ ਰਾਮ ਰਹੀਮ ਦੂਜੇ ਸੰਤਾਂ ਦੀ ਤਰ੍ਹਾਂ ਬਾਬਿਆਂ ਦੇ ਰਵਾਇਤੀ ਪਹਿਰਾਵੇ ਚ ਨਜ਼ਰ ਨਹੀਂ ਆਇਆ। ਉਸਨੇ ਸੰਤਾਂ ਦੇ ਪਹਿਰਾਵੇ ਦੇ ਢਾਂਚੇ ਨੂੰ ਤੋੜਦਿਆਂ ਹੋਇਆਂ ਮਾਡਰਨ ਡ੍ਰੈਸ ਪਾਈ। ਫ਼ਿਲਮਾਂ ਚ ਅਦਾਕਾਰੀ ਕੀਤੀ। ਡਾਂਸ ਕੀਤਾ, ਗਾਣੇ ਗਾਏ ਤੇ ਸਪੋਰਟਸ ਕਾਰਾਂ, ਬਾਈਕਾਂ ਚਲਾਈਆਂ।

 

ਹੋਰ ਤਾਂ ਹੋਰ ਰਾਮ ਰਹੀਮ ਦੇ ਪ੍ਰੇਮੀਆਂ ਨੇ ਉਸਨੂੰ ‘ਰੱਬ ਦਾ ਦੂਤ’ ਵਜੋਂ ਫ਼ਿਲਮਾਂ ਚ ਦੇਖਿਆ ਬਲਕਿ ਅਸਲ ਜ਼ਿੰਦਗੀ ਚ ਵੀ ਉਸਨੂੰ ਰੱਬ ਦਾ ਦੂਤ ਹੀ ਮੰਨਿਆ। ਲੋਕਾਂ ਲਈ ਰਾਮ ਰਹੀਮ ਦੀ ਸਖ਼ਸ਼ੀਅਤ ਅਤੇ ਉਸਦੀ ਦੁਨੀਆ ਕਿਸੇ ਭੇਦ ਤੋਂ ਘੱਟ ਨਹੀਂ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਕਿਸੇ ਨੌਜਵਾਨ ਵਾਂਗ ਦਿਖਣ ਵਾਲੇ ਰਾਮ ਰਹੀਮ ਨੇ ਆਪਣੇ ਨਾਲ ਨੌਜਵਾਨਾਂ ਨੂੰ ਜੋੜਣ ਲਈ ਉਸਨੇ ਯੂਥ ਅਤੇ ਵੂਮੈਨ ਐਮਪਾਵਰਮੈਂਟ ਪ੍ਰੋਗਰਾਮ ਚਲਾਏ। ਸਮਾਜਿਕ ਭਾਈਚਾਰੇ ਚ ਵਿਸ਼ਵਾਸ ਵਧਾਉਣ ਵਾਲੇ ਸਮਾਗਮਾਂ ਕਾਰਨ ਰਾਮ ਰਹੀਮ ਨਾਲ ਲੋਕ ਜੁੜਦੇ ਚਲੇ ਗਏ ਜਿਹੜੇ ਸਮਾਜ ਵਿਚ ਆਪਣੇ ਆਪ ਨੂੰ ਹਾਸ਼ੀਏ ਤੇ ਮੰਨਦੇ ਰਹੇ ਹਨ। ਰਾਮ ਰਹੀਮ ਨੇ ਆਪਣੇ ਪ੍ਰਬੰਧਕਾਂ ਰਾਹੀਂ ਨਸ਼ਾਮੁਕਤੀ, ਖ਼ੂਨਦਾਨ ਅਤੇ ਸਾਫ ਸਫਾਈ ਮੁਹਿੰਮ ਵਰਗੇ ਸਮਾਗਮਾਂ ਨਾਲ ਲੋਕਾਂ ਨੂੰ ਆਪਣੇ ਵੱਲ ਖਿੱਚ ਲਿਆ।

 

ਲੋਕ ਦੱਸਦੇ ਹਨ ਕਿ ਡੇਰੇ ਤੋਂ ਔਰਤਾਂ ਦੇ ਜੁੜਣ ਦਾ ਸਭ ਤੋਂ ਵੱਡਾ ਆਧਾਰ ਉਨ੍ਹਾਂ ਦੇ ਪਤੀਆਂ ਦਾ ਸ਼ਰਾਬ ਛੱਡਣਾ ਰਿਹਾ ਹੈ, ਇਹ ਕੰਮ ਰਾਮ ਰਹੀਮ ਨੇ ਕੀਤਾ ਸੀ।

 

ਆਪਣੀਆਂ ਨਵੇਕਲੀਆਂ ਖੋਜਾਂ ਦੇ ਦਾਅਵਿਆਂ ਲਈ ਮਸ਼ਹੂਰ ਰਾਮ ਰਹੀਮ ਨੇ ਤਲਾਕਸ਼ੁਦਾ ਲੜਕੀਆਂ ਦੇ ਵਿਆਹ ਕਰਾਉਣੇ ਸ਼ੁਰੂ ਕਰਵਾਏ। ਲੜਕਿਆਂ ਨਾਲ ਹੀ ਵੰਸ਼ ਚੱਲਦਾ ਹੈ, ਇਸ ਵਹਿਮ ਨੂੰ ਦੂਰ ਕਰਕੇ ਲੜਕੀ ਵਿਆਹ ਕਰਕੇ ਦੁਲਹੇ ਨੂੰ ਘਰ ਲਿਆਵੇਗੀ ਤੇ ਲੜਕੀ ਨਾਲ ਵੰਸ਼ ਚਲੇਗਾ। ਇਸ ਗੱਲ ਦਾ ਪ੍ਰਚਾਰ ਕਰਕੇ ਖੁੱਦ ਨੂੰ ਸਮਾਜ ਸੁਧਾਰਕ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸਾਰਿਆਂ ਸਮਾਜਕ ਸਮਾਗਮਾਂ ਬਾਵਜੂਦ ਰਾਮ ਰਹੀਮ ਵਿਵਾਦਾਂ ਕਾਰਨ ਘਿਰੇ ਰਹਿਣ ਵਾਲਾ ਧਰਮਗੁਰੂ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਦੱਸਣਯੋਗ ਹੈ ਕਿ ਰਾਮ ਰਹੀਮ ਦੀ ਦੋ ਧੀਆਂ ਤੇ ਇੱਕ ਬੇਟਾ ਹੈ। ਵੱਡੀ ਧੀ ਦਾ ਨਾਂ ਚਰਨਪ੍ਰੀਤ ਅਤੇ ਛੋਟੀ ਦਾ ਨਾਂ ਅਮਨਪ੍ਰੀਤ ਹੈ। ਬੇਟੇ ਦਾ ਨਾਂ ਜਸਪ੍ਰੀਤ ਸਿੰਘ ਹੈ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who is Dera Sirsa chief Gurmeet Ram Rahim Singh Insan