ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤ ਦੇ ਅਹਿਮ ਸੁਰੱਖਿਆ ਦਸਤਾਵੇਜ਼ ਕੌਣ ਪਹੁੰਚਾ ਰਿਹੈ ਅੱਤਵਾਦੀਆਂ ਤੱਕ?

​​​​​​​ਭਾਰਤ ਦੇ ਅਹਿਮ ਸੁਰੱਖਿਆ ਦਸਤਾਵੇਜ਼ ਕੌਣ ਪਹੁੰਚਾ ਰਿਹੈ ਅੱਤਵਾਦੀਆਂ ਤੱਕ?

ਭਾਰਤ ਵਿੱਚ ਦਹਿਸ਼ਤਗਰਦੀ ਨੂੰ ਅੰਜਾਮ ਦੇਣ ਦੇ ਨਾਲ–ਨਾਲ ਬੰਗਲਾਦੇਸ਼ੀ ਅੱਤਵਾਦੀ ਕਿਸੇ ਵੀ ਹਾਲਤ ਵਿੱਚ ਸੀਰੀਆ ਪੁੱਜਣਾ ਚਾਹੁੰਦੇ ਸਨ। ਇਸ ਦਾ ਮੰਤਵ ਸਿਰਫ਼ ਤੇ ਸਿਰਫ਼ ਖ਼ਤਰਨਾਕ ਅੱਤਵਾਦੀ ਸੰਗਠਨ ਆਈਐੱਸਆਈਐੱਸ (ISIS) ਨਾਲ ਜੁੜ ਕੇ ਜੇਹਾਦ ਕਰਨਾ ਸੀ। ਪਟਨਾ ਤੋਂ ਫੜੇ ਗਏ ਬੰਗਲਾਦੇਸ਼ੀ ਅੱਤਵਾਦੀ ਖੈਰੁਲ ਮੰਡਲ ਨੇ ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਕੀਤਾ ਹੈ। ਸੂਤਰਾਂ ਮੁਤਾਬਕ ਜਦੋਂ ਏਟੀਐੱਸ ਦੇ ਅਫ਼ਸਰਾਂ ਨੇ ਪੁੱਛਿਆ ਕਿ ਸੀਰੀਆ ਕਿਵੇਂ ਜਾਂਦਾ, ਤਾਂ ਉਸ ਦਾ ਜਵਾਬ ਸੀ ਕਿ ਜਿਵੇਂ ਭਾਰਤ ਪੁੱਜੇ, ਉਵੇਂ ਹੀ ਸੀਰੀਆ ਵੀ ਚਲੇ ਜਾਂਦੇ।

 

 

ਖੈਰੁਲ ਮੰਡਲ ਦੀ ਭਾਵੇਂ ਬਹੁਤੀ ਚਰਚਾ ਨਾ ਹੋਈ ਹੋਵੇ ਪਰ ਉਹ ਅੱਤਵਾਦ ਦਾ ਵੱਡਾ ਨਾਂਅ ਹੈ। ਬੰਗਲਾਦੇਸ਼ ਵਿੱਚ ਅੱਤਵਾਦੀ ਗਤੀਵਿਧੀਆਂ ਦੀ ਸ਼ੁਰੂਆਤ ਕਰਨ ਵਾਲੇ ਜਮੀਅਤ–ਉਲ–ਮੁਜਾਹਿਦੀਨ (JUM) ਦੇ ਬਾਨੀ ਮੈਂਬਰਾਂ ਵਿੱਚੋਂ ਉਹ ਇੱਕ ਹੈ। ਬੰਗਲਾਦੇਸ਼ ਵਿੱਚ ਜਦੋਂ JUM ਵਿਰੁੱਧ ਉੱਥੋਂ ਦੀ ਸ਼ੇਖ਼ ਹਸੀਨਾ ਸਰਕਾਰ ਨੇ ਵੱਡੀ ਮੁਹਿੰਮ ਸ਼ੁਰੂ ਕੀਤੀ, ਤਾਂ ਇਸ ਦੇ ਕਈ ਮੈਂਬਰ ਫੜੇ ਗਏ ਸਨ।

 

 

ਇਸ ਤੋਂ ਬਾਅਦ ਉਹ ਖੈਰੁਲ ਬੰਗਲਾਦੇਸ਼ ਤੋਂ ਨੱਸ ਕੇ ਭਾਰਤ ਆ ਗਿਆ। ਕੁਝ ਮਹੀਨੇ ਪਹਿਲਾਂ ਉਸ ਦਾ ਸਾਥੀ ਅਬੂ ਸੁਲਤਾਨ ਵੀ ਭਾਰਤ ’ਚ ਦਾਖ਼ਲ ਹੋ ਗਿਆ। ਗ੍ਰਿਫ਼ਤਾਰ ਅੱਤਵਾਦੀਆਂ ਦੇ ਤਾਰ ਬੰਗਲਾਦੇਸ਼ ਦੇ ਨਾਲ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਨਾਲ ਵੀ ਜੁੜੇ ਹੋਏ ਹਨ। ਇੱਥੇ ਇਨ੍ਹਾਂ ਦੀ ਰਿਸ਼ਤੇਦਾਰੀ ਹੈ। ਭਾਰਤ ਵਿੱਚ ਦਾਖ਼ਲ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਇਨ੍ਹਾਂ ਦੇ ਨਾਦੀਆ ਪੁੱਜਣ ਦੀ ਗੱਲ ਸਾਹਮਣੇ ਆ ਰਹੀ ਹੈ।

 

 

ਨਾਦੀਆ ਵਿੱਚ ਖੈਰੁਲ ਦਾ ਨਾਨਕਾ ਪਰਿਵਾਰ ਰਹਿੰਦਾ ਹੈ। ਉੱਥੇ ਅਬੂ ਸੁਲਤਾਨ ਦੀ ਵੀ ਰਿਸ਼ਤੇਦਾਰੀ ਹੈ। ਭਾਰਤ ਪੁੱਜਣ ਤੋਂ ਬਾਅਦ ਖੈਰੁਲ ਕੇਰਲ ਦੇ ਮੱਲਾਪੁਰਮ ਵੀ ਗਿਆ। ਉੱਥੇ ਸਲੀਪਰ ਸੈੱਲ ਦੀ ਮਦਦ ਨਾਲ ਉਸ ਨੂੰ ਰਹਿਣ ਦੇ ਟਿਕਾਣੇ ਦਿੱਤੇ ਗਏ।

 

 

ਦੱਸਿਆ ਜਾਂਦਾ ਹੈ ਕਿ ਉਹ ਹੈਦਰਾਬਾਦ, ਮਹਾਰਾਸ਼ਟਰ ਤੇ ਦਿੱਲੀ ਵਿੱਚ ਵੀ ਰਹਿ ਚੁੱਕਾ ਹੈ। ਉਸ ਦੇ ਅਜਿਹੇ ਸਾਰੇ ਸੰਪਰਕਾਂ ਦਾ ਪਤਾ ਲਾਉਣ ਵਿੱਚ ਜਾਂਚ ਏਜੰਸੀਆਂ ਜੁਟੀਆਂ ਹੋਈਆਂ ਹਨ। ਛੇਤੀ ਹੀ ਕਈ ਹੋਰ ਸ਼ੱਕੀਆਂ ਦੇ ਹੱਥ ਆਉਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਵੱਖੋ–ਵੱਖਰੀਆਂ ਏਜੰਸੀਆਂ ਦੋਵਾਂ ਤੋਂ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ਉੱਤੇ ਅਗਲੇਰੀ ਕਾਰਵਾਈ ਵਿੱਚ ਲੱਗੀਆਂ ਹੋਈਆਂ ਹਨ।

 

 

ਛੇਤੀ ਹੀ ਦੋਵਾਂ ਨੂੰ ਰਿਮਾਂਡ ਉੱਤੇ ਲਿਆ ਜਾਵੇਗਾ। ਪੁਲਵਾਮਾ ਹਮਲੇ ਤੋਂ ਬਾਅਦ ਵੱਡੇ ਪੱਧਰ ਉੱਤੇ ਨੀਮ ਫ਼ੌਜੀ ਬਲਾਂ ਦੀ ਨਿਯੁਕਤੀ ਕੀਤੀ ਗਈ। ਇਹ ਹੁਕਮ ਜਾਰੀ ਹੋਣ ਦੇ ਅਗਲੇ ਹੀ ਦਿਨ ਅੱਤਵਾਦੀਆਂ ਦੇ ਹੱਥ ਉਸ ਦੀ ਫ਼ੋਟੋ–ਕਾਪੀ ਲੱਗ ਗਈ। ਸੁਆਲ ਇਹ ਵੀ ਹੈ ਕਿ ਆਖ਼ਰ ਉਹ ਇੰਨੀ ਗੁਪਤ ਚਿੱਠੀ ਅੱਤਵਾਦੀਆਂ ਤੱਕ ਕਿਵੇਂ ਪੁੱਜੀ।

 

 

ਖ਼ੈਰੁਲ ਕੋਲਕਾਤਾ ਤੋਂ ਬੱਸ ਰਾਹੀਂ ਗਯਾ (ਬਿਹਾਰ) ਪੁੱਜਾ ਸੀ। ਉੱਥੇ ਉਹ 11 ਦਿਨਾਂ ਤੱਕ ਵੱਖੋ–ਵੱਖਰੇ ਇਲਾਕਿਆਂ ਵਿੱਚ ਰੇਕੀ ਕਰਦਾ ਰਿਹਾ। ਗਯਾ ਵਿੱਚ ਉਹ ਕਿੱਥੇ–ਕਿੱਥੇ ਗਿਆ ਤੇ ਕਿਸ ਨਾਲ ਉਸ ਨੇ ਮੁਲਾਕਾਤ ਕੀਤੀ। ਇਸ ਦੀ ਛਾਣਬੀਣ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਗਯਾ ਤੋਂ ਪਟਨਾ ਪੁੱਜਣ ਤੋਂ ਬਾਅਦ ਖ਼ੈਰੁਲ ਨੇ ਅਬੂ ਸੁਲਤਾਨ ਨਾਲ ਸੰਪਰਕ ਕਾਇਮ ਕੀਤਾ। ਉਸ ਨੂੰ ਬੁੱਧ–ਸਮ੍ਰਿਤੀ ਪਾਰਕ ਕੋਲ ਸੱਦਿਆ ਗਿਆ ਸੀ। ਅਬੂ ਉਸ ਵੇਲੇ ਦਿੱਲੀ ’ਚ ਸੀ। ਉਹ ਪਟਨਾ ਪੁੱਜਾ ਤੇ ਖ਼ੈਰੁਲ ਨੂੰ ਮਿਲਿਆ। ਤਦ ਤੱਕ ਏਟੀਐੱਸ ਨੂੰ ਇਨ੍ਹਾਂ ਦੀਆਂ ਗਤੀਵਿਧੀਆਂ ਦਾ ਪਤਾ ਚੱਲ ਚੁੱਕਾ ਸੀ ਤੇ ਦੋਵਾਂ ਨੂੰ ਇੱਕੋ ਸਮੇਂ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਮਿਲੀ।

 

 

ਅੱਤਵਾਦੀਆਂ ਕੋਲ ਜੰਮੂ–ਕਸ਼ਮੀਰ ਵਿੱਚ ਨੀਮ–ਫ਼ੌਜੀ ਬਲਾਂ ਦੀ ਨਿਯੁਕਤੀ ਦੇ ਹੁਕਮ ਦੀ ਕਾਪੀ ਕਿਵੇਂ ਪੁੱਜੀ। ਬਗ਼ੈਰ ਕਿਸੇ ਸੂਹੀਏ ਭਾਵ ਜਾਸੂਸ ਦੇ ਇਹ ਸੰਭਵ ਨਹੀਂ ਹੈ। ਜਾਂਚ ਏਜੰਸੀਆਂ ਲਈ ਸਭ ਤੋਂ ਵੱਡੀ ਚੁਣੌਤੀ ਇਸੇ ਸੂਹੀਏ ਦਾ ਪਤਾ ਲਾਉਣਾ ਹੈ। ਜੰਮੂ–ਕਸ਼ਮੀਰ ਨਾਲ ਜੁੜੇ ਇੰਨੇ ਅਹਿਮ ਦਸਤਾਵੇਜ਼ ਆਖ਼ਰ ਕਿਹੜੇ ਵਿਅਕਤੀ ਨੇ ਅੱਤਵਾਦੀਆਂ ਤੱਕ ਪਹੁੰਚਾਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who is giving India s important Security Documents to Terrorists