ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖ਼ਰ ਕਿਸ ਨਾਲ ਮੰਗਣੀ ਕੀਤੀ ਹੈ ਕ੍ਰਿਕੇਟਰ ਹਾਰਦਿਕ ਪਾਂਡਿਆ ਨੇ?

ਆਖ਼ਰ ਕਿਸ ਨਾਲ ਮੰਗਣੀ ਕੀਤੀ ਹੈ ਕ੍ਰਿਕੇਟਰ ਹਾਰਦਿਕ ਪਾਂਡਿਆ ਨੇ?

ਭਾਰਤੀ ਕ੍ਰਿਕੇਟ ਟੀਮ ਦੇ ਹਰਫ਼ਨਮੌਲਾ ਖਿਡਾਰੀ ਹਾਰਦਿਕ ਪਾਂਡਿਆ ਨੇ ਸਰਬੀਆ ਦੀ ਫ਼ਿਲਮ ਅਦਾਕਾਰਾ ਨਤਾਸ਼ਾ ਸਟਾਨਕੋਵਿਕ ਨਾਲ ਮੰਗਣੀ ਕਰਵਾ ਲਈ ਹੈ। ਹਾਰਦਿਕ ਪਾਂਡਿਆ ਨੇ ਇਹ ਐਲਾਨ ਸੋਸ਼ਲ ਮੀਡੀਆ ’ਤੇ ਕੀਤਾ ਸੀ।

 

 

ਹਾਰਦਿਕ ਪਾਂਡਿਆ ਨੇ ਇੰਸਟਾਗ੍ਰਾਮ ਉੱਤੇ ਨਤਾਸ਼ਾ ਨਾਲ  ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ – ‘ਮੈਂ ਤੇਰਾ, ਤੂ ਮੇਰੀ, ਜਾਨੇ ਸਾਰਾ ਹਿੰਦੁਸਤਾਨ’ (ਇਹ ਸਤਰਾਂ ਰਮੇਸ਼ ਸਿੱਪੀ ਦੀ 1980 ’ਚ ਰਿਲੀਜ਼ ਹੋਈ ਫ਼ਿਲਮ ‘ਸ਼ਾਨ’ ਦੇ ਇੱਕ ਗੀਤ ਦੀਆਂ ਹਨ, ਜਿਸ ਨੂੰ ਮੁਹੰਮਦ ਰਫ਼ੀ, ਕਿਸ਼ੋਰ ਕੁਮਾਰ, ਆਸ਼ਾ ਭੋਂਸਲੇ ਤੇ ਊਸ਼ਾ ਮੰਗੇਸ਼ਕਰ ਨੇ ਗਾਇਆ ਸੀ। ਅਦਾਕਾਰ ਕੁਲਭੂਸ਼ਨ ਖਰਬੰਦਾ ਇਸੇ ਫ਼ਿਲਮ ਤੋਂ ਹਿੱਟ ਹੋਏ ਸਨ। ਅਮਿਤਾਭ ਬੱਚਨ, ਸ਼ਤਰੂਘਨ ਸਿਨਹਾ, ਸੁਨੀਲ ਦੱਤ, ਹੇਮਾ ਮਾਲਿਨੀ ਤੇ ਪ੍ਰਵੀਨ ਬੌਬੀ ਜਿਹੇ ਅਦਾਕਾਰਾਂ ਨਾਲ ਇਹ ਫ਼ਿਲਮ ਸਜੀ ਸੀ)… 01.01.2020 ਮੰਗਣੀ।

 

 

ਹਾਰਦਿਕ ਪਾਂਡਿਆ ਇਸ ਵੇਲੇ ਪਿੱਠ ’ਤੇ ਲੱਗੀ ਸੱਟ ਨਾਲ ਜੂਝ ਰਹੇ ਹਨ ਤੇ ਇਸੇ ਕਾਰਨ ਉਹ ਵੈਸਟ–ਇੰਡੀਜ਼ ਵਿਰੁੱਧ ਟੀ–20 ਅਤੇ ਵਨ–ਡੇਅ ਲੜੀ ਨਹੀਂ ਖੇਡ ਸਕੇ। ਨਿਊ ਜ਼ੀਲੈਂਡ ਨਾਲ ਖੇਡੀ ਜਾਣ ਵਾਲੀ ਲੜੀ ਵਿੱਚ ਹਾਰਦਿਕ ਨੂੰ ਇੰਡੀਆ–ਏ ਟੀਮ ਲਈ ਚੁਣਿਆ ਗਿਆ ਹੈ।

 

 

ਪਰ ਇਸ ਖ਼ਾਸ ਮੌਕੇ ‘ਹਿੰਦੁਸਤਾਨ ਟਾਈਮਜ਼’ ਪੰਜਾਬੀ ਦੇ ਪਾਠਕਾਂ ਨੂੰ ਇਹ ਜ਼ਰੂਰ ਪਤਾ ਹੋਣਾ  ਚਾਹੀਦਾ ਹੈ ਕਿ ਆਖ਼ਰ ਨਤਾਸ਼ਾ ਸਟਾਨਕੋਵਿਕ ਹੈ ਕੌਣ। ਉਹ ਹੈ ਤਾਂ ਸਰਬੀਆ ਦੀ ਜੰਮਪਲ਼ ਪਰ ਪਿਛਲੇ ਲੰਮੇ ਸਮੇਂ ਤੋਂ ਉਹ ਭਾਰਤ ’ਚ ਹੀ ਰਹਿ ਰਹੀ ਹੈ। ਉਸ ਨੇ ਕਈ ਹਿੰਦੀ ਫ਼ਿਲਮਾਂ ’ਚ ਕੰਮ ਤਾਂ ਕੀਤਾ ਹੈ ਪਰ ਉਹ ਕੁਝ ਵਧੇਰੇ ਨਹੀਂ ਚੱਲ ਸਕੀ।

 

 

ਨਤਾਸ਼ਾ ਸਟਾਨਕੋਵਿਕ ਨੇ ਪ੍ਰਕਾਸ਼ ਝਾਅ ਦੀ ਫ਼ਿਲਮ ‘ਸੱਤਿਆਗ੍ਰਹਿ’ ਤੋਂ ਬਾਲੀਵੁੱਡ ’ਚ ਆਪਣੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਕਈ ਫ਼ਿਲਮਾਂ ਵਿੱਚ ਵੇਖਿਆ ਗਿਆ। ਪਿਛਲੇ ਵਰ੍ਹੇ ਇਮਰਾਨ ਹਾਸ਼ਮੀ ਤੇ ਰਿਸ਼ੀ ਕਪੂਰ ਦੀ ਫ਼ਿਲਮ ‘ਦਿ ਬੌਡੀ’ ’ਚ ਵੀ ਨਤਾਸ਼ਾ ਨੇ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਹ ‘ਬਿੱਗ ਬੌਸ–8’ ’ਚ ਵੀ ਵਿਖਾਈ ਦਿੱਤੀ ਸੀ।

 

 

ਬਿੱਗ ਬੌਸ–8 ’ਚੋਂ ਨਤਾਸ਼ਾ ਛੇਤੀ ਹੀ ਬਾਹਰ ਵੀ ਹੋ ਗਈ ਸੀ। ਪਿੱਛੇ ਜਿਹੇ ਉਹ ਡਾਂਸ ਰੀਐਲਿਟੀ ਸ਼ੋਅ ‘ਨੱਚ ਬੱਲੀਏ’ ’ਚ ਵੀ ਦਿਸੀ ਸੀ; ਜਿੱਥੇ ਉਹ ਆਪਣੇ ਸਾਬਕਾ ਪ੍ਰੇਮੀ ਐਲੀ ਗੋਨੀ ਨਾਲ ਪੁੱਜੀ ਸੀ।

 

 

ਨਤਾਸ਼ਾ ਦੀ ਐਲਬਮ ‘ਡੀਜੇ ਵਾਲੇ ਬਾਬੂ ਮੇਰਾ ਗਾਨਾ ਚਲਾ ਦੇ…’ ਬਹੁਤ ਜ਼ਿਆਦਾ ਹਿੱਟ ਹੋਈ ਸੀ। ਵਿਆਹਾਂ ’ਤੇ ਇਹ ਗੀਤ ਤਦ ਬਹੁਤ ਜ਼ਿਆਦਾ ਚੱਲਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who is she with whom Cricketer Hardik Pandya betrothed