ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਆਖ਼ਰ ਕੌਣ ਹੈ ਭਾਰਤੀ ਫ਼ੌਜੀ ਜਵਾਨਾਂ ਨਾਲ ਨੇੜਤਾ ਬਣਾਉਣ ਵਾਲੀ ਔਰਤ?

​​​​​​​ਆਖ਼ਰ ਕੌਣ ਹੈ ਭਾਰਤੀ ਫ਼ੌਜੀ ਜਵਾਨਾਂ ਨਾਲ ਨੇੜਤਾ ਬਣਾਉਣ ਵਾਲੀ ਔਰਤ?

ਫ਼ੌਜ ਦੀ ਖ਼ੁਫ਼ੀਆ ਜਾਣਕਾਰੀ ਲੀਕ ਕਰਨ ਦੇ ਮਾਮਲੇ ਦੇ ਦੋਸ਼ ਹੇਠ ਨਾਰਨੌਲ ਦੇ ਫ਼ੌਜੀ ਤੋਂ ਪੁਲਿਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਪੁਲਿਸ ਮੁਤਾਬਕ ਭੇਤ ਭਰੀ ਔਰਤ ਉਸ ਨਾਲ ਕਈ ਨਾਵਾਂ ਨਾਲ ਚੈਟਿੰਗ ਤੇ ਮੈਸੇਜ ਕਰਦੀ ਹੈ।

 

 

ਪੁਲਿਸ ਇਸ ਮੁਲਜ਼ਮ ਦੇ ਕਾਲ ਡਿਟੇਲ ਤੇ ਲਗਭਗ 200 ਪੰਨਿਆਂ ਦੇ ਵਟਸਐੱਪ ਰਿਕਾਰਡ ਖੰਗਾਲ਼ ਰਹੀ ਹੈ। ਸਿਟੀ ਥਾਣਾ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਔਰਤ ਉਸ ਨਾਲ ਅਨਿਕਾ ਚੋਪੜਾ ਤੇ ਡਾ. ਅਨੂ ਜਿਹੇ ਕਈ ਨਾਵਾਂ ਨਾਲ ਮੁਲਜ਼ਮ ਨਾਲ ਗੱਲ ਕਰਦੀ ਰਹੀ ਹੈ।

 

 

ਪੁਲਿਸ ਹੁਣ ਮੁਲਜ਼ਮ ਦੇ ਕਾਲ ਵੇਰਵੇ ਇਕੱਠੇ ਕਰ ਰਹੀ ਹੈ, ਤਾਂ ਜੋ ਉਸ ਭੇਤ–ਭਰੀ ਔਰਤ ਦੀ ਲੋਕੇਸ਼ ਸਮੇਤ ਹੋਰ ਜਾਣਕਾਰੀ ਲਈ ਜਾ ਸਕੇ। ਇਸ ਤੋਂ ਇਲਾਵਾ ਉਸ ਦੇ ਫ਼ੇਸਬੁੱਕ ਅਕਾਊਂਟ ਦੀ ਜਾਣਕਾਰੀ ਵੀ ਲਈ ਜਾਵੇਗੀ। ਤਦ ਜਾ ਕੇ ਮਾਮਲੇ ਦੀਆਂ ਲੜੀਆਂ ਤੇ ਕੜੀਆਂ ਜੁੜਨਗੀਆਂ।

 

 

ਵ੍ਹਟਸਐਪ ਉੱਤੇ ਗੱਲਬਾਤ ਦੌਰਾਨ ਉਸ ਔਰਤ ਨੇ ਖ਼ੁਦ ਨੂੰ ਗੁਜਰਾਤ ਦੀ ਰਹਿਣ ਵਾਲੀ ਦੱਸਿਆ ਸੀ। ਉਹ ਮੁਲਜ਼ਮ ਫ਼ੌਜੀ ਜਵਾਨ ਨਾਲ ਘਰੇਲੂ ਤੇ ਵਿਆਹ ਸਮੇਤ ਪਿਆਰ ਦੀਆਂ ਗੱਲਾਂ ਵੀ ਕਰਦੀ ਸੀ।

 

 

ਵ੍ਹਟਸਐਪ ਦੇ ਕੁਝ ਡਿਲੀਟ ਕੀਤੇ ਸੁਨੇਹਿਆਂ ਨੂੰ ਪੜ੍ਹਨ ਲਈ ਸਾਈਬਰ ਸੈੱਲ ਦੀ ਮਦਦ ਲਈ ਜਾ ਰਹੀ ਹੈ। ਉਹ ਔਰਤ ਰੋਮਨ (ਅੰਗਰੇਜ਼ੀ) ਅੱਖਰਾਂ ਵਿੱਚ ਹਿੰਦੀ ਲਿਖਦੀ ਸੀ। ਫ਼ੌਜੀ ਜਵਾਨ ਰਵਿੰਦਰ ਦਾ ਹਾਲੇ ਵਿਆਹ ਨਹੀਂ ਹੋਇਆ, ਜਿਸ ਕਾਰਨ ਉਹ ਉਸ ਔਰਤ ਦੇ ਚੱਕਰ ਵਿੱਚ ਫਸ ਗਿਆ।

 

 

ਇੱਥੇ ਵਰਨਣਯੋਗ ਹੈ ਕਿ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੀ ਛਾਉਣੀ ਦਾ ਇੱਕ ਹੋਰ ਜਵਾਨ ਵੀ ਅਨਿਕਾ ਚੋਪੜਾ ਨਾਂਅ ਦੀ ਔਰਤ ਦੇ ਚੱਕਰ ਵਿੱਚ ਫਸ ਚੁੱਕਾ ਹੈ।

 

 

ਹੁਣ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਆਖ਼ਰ ਉਹ ਔਰਤ ਕੌਣ ਹੈ ਤੇ ਉਹ ਫ਼ੌਜੀਆਂ ਤੋਂ ਦੇਸ਼ ਦੇ ਕਿਹੜੇ ਭੇਤ ਜਾਣਨ ਲਈ ਉਨ੍ਹਾਂ ਨਾਲ ਨੇੜਤਾ ਪੈਦਾ ਕਰਦੀ ਹੈ। ਉਸ ਦੇ ਵਿਦੇਸ਼ੀ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਵੀ ਹੋ ਸਕਦਾ ਹੈ ਕਿ ਦੂਜੇ ਪਾਸਿਓਂ ਕੋਈ ਮਰਦ ਹੀ ਔਰਤ ਬਣ ਕੇ ਇਨ੍ਹਾਂ ਭਾਰਤੀ ਫ਼ੌਜੀ ਜਵਾਨਾਂ ਨਾਲ ਗੱਲਬਾਤ ਕਰਦਾ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who is the lady who wants to be near to Indian army personnel