ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਣ ਸੀ ਮੁੰਬਈ ਦਾ ਅੰਡਰਵਰਲਡ ਡੌਨ ਕਰੀਮ ਲਾਲਾ, ਜਿਸਨੂੰ 'ਮਿਲਣ ਜਾਇਆ ਕਰਦੇ ਸਨ ਇੰਦਰਾ ਗਾਂਧੀ'

ਕਰੀਮ ਲਾਲਾ: ਸ਼ਿਵ ਸੈਨਾ ਨੇਤਾ ਸੰਜੇ ਰਾਉਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅੰਡਰਵਰਲਡ ਡਾਨ ਕਰੀਮ ਲਾਲਾ ਉਰਫ ਅਬਦੁੱਲ ਕਰੀਮ ਸ਼ੇਰ ਨਾਲ ਮੁਲਾਕਾਤ ਕਰਨ ਦੇ ਦਾਅਵਿਆਂ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਇਹ ਦੋਸ਼ ਲਾਉਣ ਦਾ ਦੌਰ ਸ਼ੁਰੂ ਹੋ ਗਿਆ ਹੈ। ਰਾਓਤ ਨੇ ਬੁੱਧਵਾਰ ਨੂੰ ਇਕ ਸਮਾਗਮ ਵਿੱਚ ਕਿਹਾ ਸੀ ਕਿ ਇੰਦਰਾ ਗਾਂਧੀ ਡੌਨ ਕਰੀਮ ਲਾਲਾ ਨੂੰ ਮਿਲਣ ਮੁੰਬਈ ਆਉਂਦੀ ਸੀ।

 

ਆਖਰ ਕੌਣ ਸੀ ਅੰਡਰਵਰਲਡ ਡੌਨ ਕਰੀਮ ਲਾਲਾ ...

 

ਕਰੀਮ ਲਾਲਾ ਦਾ ਜਨਮ 1911 ਚ ਅਫਗਾਨਿਸਤਾਨ ਦੇ ਕੁਨਾਰ ਪ੍ਰਾਂਤ ਚ ਹੋਇਆ ਸੀ। ਉਸਦਾ ਪੂਰਾ ਨਾਮ ਅਬਦੁੱਲ ਕਰੀਮ ਸ਼ੇਰ ਖ਼ਾਨ ਸੀ। ਉਹ ਇਕ ਅਮੀਰ ਪਰਿਵਾਰ ਚੋਂ ਸੀ। ਉਸਨੇ 21 ਸਾਲ ਦੀ ਉਮਰ ਚ ਅਫਗਾਨਿਸਤਾਨ ਛੱਡ ਕੇ ਮੁੰਬਈ ਆਉਣ ਦਾ ਫੈਸਲਾ ਕੀਤਾ। ਉਹ ਪੇਸ਼ਾਵਰ (ਪਾਕਿਸਤਾਨ) ਹੁੰਦੇ ਹੋਏ ਮੁੰਬਈ ਪੁੱਜਿਆ।

 

ਜੂਆ ਅਤੇ ਤਸਕਰੀ ਨੇ ਬਣਾਈ ਪਛਾਣ

 

ਮੁੰਬਈ ਆਉਣ ਤੋਂ ਬਾਅਦ ਕਰੀਮ ਲਾਲਾ ਨੇ ਛੋਟਾ-ਮੋਟਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ। ਪਰ ਇਸ ਤੋਂ ਹੋਣ ਵਾਲੀ ਆਮਦਨੀ ਉਸਦੇ ਮਨ ਨੂੰ ਨਾ ਭਰ ਸਕੀ। ਇਸ ਲਈ ਉਸਨੇ ਮੁੰਬਈ ਦੇ ਗ੍ਰੈਂਡ ਰੋਡ ਸਟੇਸ਼ਨ ਦੇ ਨੇੜੇ ਇਕ ਜੂਏ ਦਾ ਅੱਡਾ ਖੋਲ੍ਹਿਆ। ਦੇਖਦੇ ਹੀ ਦੇਖਦੇ ਇਹ ਅੱਡਾ ਮਸ਼ਹੂਰ ਹੋ ਗਿਆ। ਇੱਥੇ ਬਹੁਤ ਸਾਰੇ ਵੱਡੇ ਸੇਠ ਤੇ ਵਪਾਰੀ ਆਉਂਦੇ ਸਨ। ਇਥੋਂ ਉਸ ਦੀ ਜ਼ਿੰਦਗੀ ਵਧਣ-ਫੁੱਲਣ ਲੱਗੀ। 1940 ਤਕ ਉਸਨੇ ਇਸ ਧੰਦੇ ਚ ਚੰਗੀ ਪਕੜ ਬਣਾ ਲਈ। ਇਸ ਤੋਂ ਬਾਅਦ ਉਸਨੇ ਹੀਰੇ ਅਤੇ ਗਹਿਣਿਆਂ ਦੀ ਤਸਕਰੀ ਸ਼ੁਰੂ ਕਰ ਦਿੱਤੀ।

 

ਕਰੀਮ ਲਾਲਾ ਦੇ ਘਰ ਲੱਗਦੀ ਸੀ ਜਨਤਕ ਅਦਾਲਤ

 

ਕਰੀਮ ਲੋਕਾਂ ਦੇ ਮਸਲਿਆਂ ਦੇ ਹੱਲ ਲਈ ਰੋਜ਼ਾਨਾ ਆਪਣੇ ਘਰ ਜਨਤਾ ਦਰਬਾਰ ਲਗਾਉਂਦਾ ਸੀ। ਉਹ ਇਸ ਨਾਲ ਬਹੁਤ ਮਸ਼ਹੂਰ ਹੋਇਆ ਤੇ ਹਰ ਸਮਾਜ ਦੇ ਲੋਕ ਉਸ ਕੋਲ ਮਦਦ ਲਈ ਆਉਂਦੇ ਸਨ। ਇਥੇ ਇਕ ਮਹੱਤਵਪੂਰਣ ਗੱਲ ਇਹ ਵੀ ਸੀ ਕਿ ਇੱਥੇ ਅਮੀਰ ਅਤੇ ਗਰੀਬ ਵਿਚਕਾਰ ਕੋਈ ਅੰਤਰ ਨਹੀਂ ਸੀ ਹੁੰਦਾ। ਕਰੀਮ ਨੇ ਲੋੜਵੰਦਾਂ ਅਤੇ ਗਰੀਬਾਂ ਦੀ ਸਹਾਇਤਾ ਵੀ ਕੀਤੀ।

 

ਜਦੋਂ ਦਾਊਦ ਇਬਰਾਹਿਮ ਨੂੰ ਕਰੀਮ ਨੇ ਰੱਜ ਕੇ ਕੁੱਟਿਆ

 

ਕਿਹਾ ਜਾਂਦਾ ਹੈ ਕਿ ਤਸਕਰੀ ਦੇ ਧੰਦੇ ਚ ਦਾਊਦ ਇਬਰਾਹਿਮ ਦੇ ਆਉਣ ਕਾਰਨ ਕਰੀਮ ਲਾਲਾ ਤੰਗ ਹੋ ਗਿਆ। ਇਨ੍ਹਾਂ ਦੋਵਾਂ ਵਿਚਕਾਰ ਵੈਰ ਕਾਫ਼ੀ ਵਧ ਗਿਆ ਸੀ। ਇਸ ਦੌਰਾਨ ਕਰੀਮ ਲਾਲਾ ਨੇ ਮੁੰਬਈ ਵਿਚ ਦਾਊਦ ਨੂੰ ਘਸੁੰਨਾਂ ਤੇ ਠੁੱਡਿਆਂ ਨਾਲ ਚੰਗਾ ਤੇ ਰੱਜ ਕੇ ਕੁੱਟਿਆ। ਜਿਸ ਕਾਰਨ ਹੁਣ ਦਾ ਮਸ਼ਹੂਰ ਡਾਨ ਦਾਊਦ ਇਬਰਾਹਿਮ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ।

 

ਸੰਜੇ ਰਾਉਤ ਦਾ ਦਾਅਵਾ, ਗੈਂਗਸਟਰ ਕਰੀਮ ਲਾਲਾ ਨੂੰ ਮਿਲਿਆ ਕਰਦੇ ਸਨ ਇੰਦਰਾ ਗਾਂਧੀ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:who wasunderworld don karim lala indira gandhi sanjay raut shivsena