ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਹੁਣ ਭਲਕੇ ਐਤਵਾਰ ਨੂੰ 12 ਵਜੇ ਤੋਂ ਬਾਅਦ ਕੀਤਾ ਜਾਵੇਗਾ। ਇਹ ਜਾਣਕਾਰੀ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਛੱਤੀਸਗੜ੍ਹ ਮਾਮਲਿਆਂ ਦੇ ਇੰਚਾਰਜ ਪੀਐੱਲ ਪੂਨੀਆ ਨੇ ਦਿੱਤੀ।
ਪਹਿਲਾਂ ਇਹ ਫ਼ੈਸਲਾ ਅੱਜ ਸਨਿੱਚਰਵਾਰ ਸ਼ਾਮ ਤੱਕ ਲੈ ਲਏ ਜਾਣ ਦੀ ਗੱਲ ਆਖੀ ਜਾ ਰਹੀ ਸੀ। ਸ੍ਰੀ ਪੂਨੀਆ ਨੇ ਕਿਹਾ ਕਿ ਰਾਜਪਾਲ ਨੇ ਉਨ੍ਹਾਂ ਸਹੁੰ-ਚੁਕਾਈਸਮਾਰੋਹ ਲਈ 17 ਦਸੰਬਰ ਸ਼ਾਮੀਂ 4:30 ਵਜੇ ਤੱਕ ਦਾ ਸਮਾਂ ਦਿੱਤਾ ਹੈ, ਇਸ ਲਈ ਕਾਹਲ਼ੀ ਕਿਹੜੀ ਗੱਲ ਦੀ ਹੈ।
ਇਸ ਦੌਰਾਨ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਦੇ ਨਾਅ ਲਈ ਚੱਲੀ ਮੀਟਿੰਗ ਤੋਂ ਬਾਅਦ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਇੱਕ ਫ਼ੋਟੋ ਟਵੀਟ ਕੀਤੀ ਸੀ, ਉਸੇ ਤਰ੍ਹਾਂ ਸਨਿੱਚਰਵਾਰ ਨੂੰ ਵੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਦੇ ਨਾਂਅ ਲਈ ਚੱਲੀ ਲੰਮੇਰੀ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਨੇ ਫਿਰ ਇੱਕ ਤਸਵੀਰ ਟਵੀਟ ਕੀਤੀ। ਇਸ ਤਸਵੀਰ `ਚ ਰਾਹੁਲ ਨਾਲ ਟੀ.ਐੱਸ ਸਿੰਘਦੇਵ, ਤਾਮਰਧਵੱਜ ਸਾਹੂ, ਭੂਪੇਸ਼ ਬਘੇਲ ਅਤੇ ਚਰਨਦਾਸ ਮਹੰਤ ਸਿੰਘ ਹਨ। ਇਨ੍ਹਾਂ ਚਾਰਾਂ ਵਿੱਚੋਂ ਹੀ ਇੱਕ ਮੁੱਖ ਮੰਤਰੀ ਬਣੇਗਾ।