ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਣ ਹੋਵੇਗਾ ਮਹਾਰਾਸ਼ਟਰ ਦਾ ਨਵਾਂ CM? ਪੰਡਾਲ ਤੇ ਸਟੇਜ ਤਿਆਰ

ਕੌਣ ਹੋਵੇਗਾ ਮਹਾਰਾਸ਼ਟਰ ਦਾ ਨਵਾਂ CM? ਪੰਡਾਲ ਤੇ ਸਟੇਜ ਤਿਆਰ

ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣ ਨਤੀਜੇ ਆਉਣ ਦੇ 10 ਦਿਨਾਂ ਬਾਅਦ ਵੀ ਸਰਕਾਰ ਬਣਾਉਣ ਦੀ ਰੂਪ–ਰੇਖਾ ਸਾਹਮਣੇ ਨਹੀਂ ਆਈ ਹੈ – ਹਾਲੇ ਤੱਕ ਇਹ ਪਤਾ ਨਹੀਂ ਹੈ ਕਿ ਇਸ ਸੂਬੇ ਦਾ ਅਗਲਾ ਮੁੱਖ ਮੰਤਰੀ (CM) ਕੌਣ ਹੋਵੇਗਾ ਪਰ ਸਹੁੰ–ਚੁਕਾਈ ਸਮਾਰੋਹ ਦੀਆਂ ਤਿਆਰੀਆਂ ਜ਼ੋਰ–ਸ਼ੋਰ ਨਾਲ ਚੱਲ ਰਹੀਆਂ ਹਨ।

 

 

ਮੁੰਬਈ ਸਥਿਤ ਵਿਧਾਨ ਸਭਾ ਦੇ ਭਵਨ ਦੇ ਕੈਂਪਸ ਅੰਦਰ ਸਹੁੰ–ਚੁਕਾਈ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਤੇਜ਼ੀ ਨਾਲ ਸਟੇਜ ਤਿਆਰ ਕੀਤੀ ਜਾ ਰਹੀ ਹੈ। ਲੋਕਾਂ ’ਚ ਇਸ ਗੱਲ ਨੂੰ ਉਤਸੁਕਤਾ ਬਣੀ ਹੋਈ ਹੈ ਕਿ ਆਖ਼ਰ ਸਰਕਾਰ ਬਣਨ ਬਾਰੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਹੈ, ਤਾਂ ਇਹ ਸਟੇਜ ਕਿਸ ਲਈ ਬਣ ਰਹੀ ਹੈ।

 

 

ਮੁੰਬਈ ’ਚ ਵਿਧਾਨ ਸਭਾ ਦੇ ਕੈਂਪਸ ਵਿੱਚ ਸ਼ਾਮਿਆਨਾ ਵੀ ਲੱਗ ਚੁੱਕਾ ਹੈ ਤੇ ਕੁਰਸੀਆਂ ਵੀ। ਹੋਰ ਜ਼ਰੂਰੀ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਪਰ ਕੌਣ ਹੋਵੇਗਾ ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ?

 

 

‘ਨਿਊਜ਼ ਨੇਸ਼ਨ’ ਮੁਤਾਬਕ ਵਿਧਾਨ ਭਵਨ ਵਿੱਚ ਤਿਆਰੀਆਂ ਕਰਨ ਵਾਲੇ ਠੇਕੇਦਾਰ ਨੇ ਦੱਸਿਆ ਕਿ ਉਨ੍ਹਾਂ ਨੂੰ 5 ਨਵੰਬਰ ਤੱਕ ਇਹ ਕੰਮ ਪੂਰੀ ਤਰ੍ਹਾਂ ਮੁਕੰਮਲ ਕਰਨ ਲਈ ਆਖਿਆ ਗਿਆ ਹੈ।

 

 

ਮਹਾਰਾਸ਼ਟਰ ਦੀ ਮੌਜੂਦਾ ਵਿਧਾਨ ਸਭਾ ਦੀ ਅਮਾਦ 9 ਨਵੰਬਰ ਤੱਕ ਹੈ। ਸੂਬੇ ਵਿੱਚ ਜੇ ਉਸ ਦਿਨ ਤੱਕ ਸਰਕਾਰ ਨਹੀਂ ਬਣਦੀ, ਤਾਂ ਰਾਸ਼ਟਰਪਤੀ ਰਾਜ ਲਾਉਣਾ ਲਾਜ਼ਮੀ ਹੋ ਜਾਵੇਗਾ। ਦੂਜੇ ਪਾਸੇ ਮਹਾਰਾਸ਼ਟਰ ’ਚ ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਰੇੜਕਾ ਹਾਲੇ ਵੀ ਜਾਰੀ ਹੈ।

 

 

ਸ਼ਿਵ ਸੈਨਾ ਦਾ ਕਹਿਣਾ ਹੈ ਕਿ ਪਹਿਲੇ ਢਾਈ ਸਾਲ ਮੁੱਖ ਮੰਤਰੀ ਭਾਜਪਾ ਦਾ ਹੋਵੇ ਤੇ ਅਗਲੇ ਢਾਈ ਸਾਲ ਮੁੱਖ ਮੰਤਰੀ ਸ਼ਿਵ–ਸੈਨਾ ਦਾ ਹੋਣਾ ਚਾਹੀਦਾ ਹੈ ਪਰ ਭਾਜਪਾ ਨੇ ਹਾਲ ਦੀ ਘੜੀ ਉਸ ਦੀ ਇਹ ਮੰਗ ਨਹੀਂ ਮੰਨੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who will be Maharashtra s new CM Stage ready