ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

19 ਨੂੰ ਕੌਣ ਬਣੇਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ?

19 ਨੂੰ ਕੌਣ ਬਣੇਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ?

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਆਉਂਦੀ 19 ਜਨਵਰੀ ਨੂੰ ਕੀਤੀ ਜਾਵੇਗੀ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਹ ਚੋਣਾਂ ਕਰਵਾਉਣ ਲਈ ਗੁਰਦੁਆਰਾ ਚੋਣ ਕਮਿਸ਼ਨ ਦੇ ਡਾਇਰੈਕਟਰ ਨੂੰ ਚਿੱਠੀ ਭੇਜੀ ਹੈ।


ਪਿਛਲੇ ਵਰ੍ਹੇ 6 ਦਸੰਬਰ ਨੂੰ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਸਮੇਤ ਪੰਜ ਮੈਂਬਰੀ ਕਾਰਜਕਾਰਨੀ ਕਮੇਟੀ ਨੇ ਆਪੋ-ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਸਨ।


ਦਰਅਸਲ, ਇਹ ਅਸਤੀਫ਼ੇ ਸ੍ਰੀ ਜੀ.ਕੇ. ਵਿਰੁੱਧ ਦਿੱਲੀ ਦੀ ਇੱਕ ਅਦਾਲਤ `ਚ ਦਾਇਰ ਕੀਤੀ ਗਈ ਇੱਕ ਪਟੀਸ਼ਨ ਤੋਂ ਬਾਅਦ ਦਿੱਤੇ ਗਏ ਸਨ। ਇਸ ਪਟੀਸ਼ਨ ਰਾਹੀਂ ਉਨ੍ਹਾਂ ਵਿਰੁੱਧ ਅਪਰਾਧਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਦੋਸ਼ ਸੀ ਕਿ ਕਮੇਟੀ ਦੇ ਫ਼ੰਡਾਂ ਵਿੱਚ ਕੁਝ ਕਥਿਤ ਗੜਬੜੀ ਹੋਈ ਸੀ। ਇਹ ਮਾਮਲਾ ਹਾਲੇ ਸੈਸ਼ਨਜ਼ ਕੋਰਟ `ਚ ਜ਼ੇਰੇ ਸੁਣਵਾਈ ਹੈ।


ਕਮੇਟੀ ਅਹੁਦੇਦਾਰਾਂ ਦੀ ਚੋਣ ਹਰ ਦੋ ਵਰ੍ਹਿਆਂ `ਚ ਇੱਕ ਵਾਰ ਕਰਵਾਈ ਜਾਂਦੀ ਹੈ। ਇਹ ਚੋਣਾਂ ਉਂਝ ਆਉਂਦੇ ਮਾਰਚ ਮਹੀਨੇ ਹੋਣੀਆਂ ਤੈਅ ਸਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 55 ਮੈਂਬਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਨ। ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਸਾਰੇ ਅਹੁਦੇਦਾਰਾਂ ਨੂੰ ਅਸਤੀਫ਼ੇ ਦੇਣ ਲਈ ਆਖਿਆ ਸੀ। ਤਦ ਉਨ੍ਹਾਂ ਇਹ ਵੀ ਆਖਿਆ ਸੀ ਕਿ ਹੁਣ ਉੱਚ ਅਹੁਦਿਆਂ ਲਈ ਨਵੇਂ ਚਿਹਰੇ ਸਾਹਮਣੇ ਲਿਆਂਦੇ ਜਾਣਗੇ।


ਛੇ ਦਸੰਬਰ ਦੇ ਅਸਤੀਫਿ਼ਆਂ ਤੋ਼ ਬਾਅਦ ਸ੍ਰੀ ਕਾਲਕਾ ਨੇ ਸ੍ਰੀ ਜੀ.ਕੇ. ਦੀ ਥਾਂ ਆਫਿਸ਼ੀਏਟਿੰਗ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਸੀ। ਹਾਲੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਕੁਝ ਹੋਰ ਅਹੁਦੇਦਾਰ ਆਪਣੇ ਅਹੁਦਿਆਂ `ਤੇ ਕਾਇਮ ਹਨ ਕਿਉਂਕਿ ਉਨ੍ਹਾਂ ਦੇ ਅਸਤੀਫ਼ੇ ਪ੍ਰਵਾਨ ਨਹੀਂ ਕੀਤੇ ਗਏ ਸਨ।


ਇਸ ਵਾਰ ਦੀ ਚੋਣ `ਚ ਹਰਮਨਜੀਤ ਸਿੰਘ, ਮਨਜਿੰਦਰ ਸਿੰਘ ਸਿਰਸਾ ਅਤੇ ਕਾਲਕਾ ਹੀ ਅਜਿਹੇ ਮੁੱਖ ਦਾਅਵੇਦਾਰ ਹਨ, ਜਿਨ੍ਹਾਂ ਦੇ ਸ੍ਰੀ ਜੀ.ਕੇ. ਦੀ ਥਾਂ ਨਵਾਂ ਪ੍ਰਧਾਨ ਬਣਨ ਦੀਆਂ ਵੱਡੀਆਂ ਸੰਭਾਵਨਾਵਾਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who will be new President of DSGMC on 19th