ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ ’ਚ ਭਾਜਪਾ ਤੇ ਕਾਂਗਰਸ ’ਚੋਂ ਕੌਣ–ਕੌਣ ਦੇਣਗੇ ਕੇਜਰੀਵਾਲ ਨੂੰ ਟੱਕਰ?

ਦਿੱਲੀ ਚੋਣਾਂ ’ਚ ਭਾਜਪਾ ਤੇ ਕਾਂਗਰਸ ’ਚੋਂ ਕੌਣ–ਕੌਣ ਦੇਣਗੇ ਕੇਜਰੀਵਾਲ ਨੂੰ ਟੱਕਰ?

ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਬਾਅਦ ਕੱਲ੍ਹ ਸਨਿੱਚਰਵਾਰ ਨੂੰ ਕਾਂਗਰਸ ਨੇ ਵੀ ਦਿੱਲੀ ਵਿਧਾਨ ਸਭਾ ਚੋਣਾਂ ਲਈ 54 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਪਰ ਦੋਵੇਂ ਹੀ ਪਾਰਟੀਆਂ ਨੇ ਨਵੀਂ ਦਿੱਲੀ ਸੀਟ ’ਤੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵਿਰੁੱਧ ਆਪਣਾ ਕੋਈ ਉਮੀਦਵਾਰ ਮੈਦਾਨ ’ਚ ਨਹੀਂ ਉਤਾਰਿਆ।

 

 

ਕਾਂਗਰਸ ਤੇ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਉੱਪ–ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਿਰੁੱਧ ਪਟਪੜਗੰਜ ਸੀਟ ਤੋਂ ਆਪੋ–ਆਪਣੇ ਉਮੀਦਵਾਰ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਸ੍ਰੀ ਸਿਸੋਦੀਆ ਵਿਰੁੱਧ ਪਟਪੜਗੰਜ ਸੀਟ ਤੋਂ ਕਾਂਗਰਸ ਨੇ ਲਕਸ਼ਮਣ ਰਾਵਤ ਤੇ ਭਾਜਪਾ ਨੇ ਰਵੀ ਨੇਗੀ ਨੂੰ ਉਤਾਰਿਆ ਹੈ। ਸ੍ਰੀ ਰਾਵਤ ਪਟਪੜਗੰਜ ਦੇ ਸਾਬਕਾ ਜ਼ਿਲਾ ਕਾਂਗਰਸ ਪ੍ਰਧਾਨ ਰਹਿ ਚੁੱਕੇ ਹਨ।

 

 

ਕਾਂਗਰਸ ਨੇ 70–ਮੈਂਬਰੀ ਵਿਧਾਨ ਸਭਾ ਚੋਣਾਂ ਲਈ 54 ਉਮੀਦਵਾਰਾਂ ਦੀ ਪਹਿਲੀ ਸੂਚੀ ਕੱਲ੍ਹ ਜਾਰੀ ਕੀਤੀ, ਜਿਸ ਵਿੱਚ ਸੀਨੀਅਰ ਆਗੂ ਕ੍ਰਿਸ਼ਨਾ ਤੀਰਥ, ਰਾਜੇਸ਼ ਲਿਲੋਤੀਆ, ਹਾਰੂਨ ਯੂਸਫ਼, ਡਾ. ਨਰੇਂਦਰਨਾਥ ਤੇ ਅਰਵਿੰਦ ਸਿੰਘ ਲਵਲੀ ਸਮੇਤ ਕਈ ਪ੍ਰਮੁੱਖ ਆਗੂ ਸ਼ਾਮਲ ਹੈ। ਇਨ੍ਹਾਂ ਉਮੀਦਵਾਰਾਂ ਵਿੱਚ 10 ਔਰਤਾਂ ਸ਼ਾਮਲ ਹਨ।

 

 

ਕਾਂਗਰਸ ਚੋਣ ਕਮੇਟੀ ਦੇ ਮੁਖੀ ਮੁਕੁਲ ਵਾਸਨਿਕ ਨੇ ਦੱਸਿਆ ਕਿ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਵਿਧਾਨ ਸਭਾ ਦੀ ਮੈਂਬਰ ਰਹੀ ਤੇ ਕਾਂਗਰਸ ’ਚ ਵਾਪਸੀ ਕਰਨ ਵਾਲੀ ਅਲਕਾ ਲਾਂਬਾ ਨੂੰ ਚਾਂਦਨੀ ਚੌਕ ਤੋਂ ਉਮੀਦਵਾਰ ਬਣਾਇਆ ਹੈ।

 

 

ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਪੋਤਰੇ ਤੇ ਇਸ ਵਾਰ ਵਿਧਾਨ ਸਭਾ ਚੋਣਾਂ ’ਚ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ’ਚੋਂ ਕਾਂਗਰਸ ਵਿੱਚ ਸ਼ਾਮਲ ਹੋਏ ਆਦਰਸ਼ ਸ਼ਾਸਤਰੀ ਨੂੰ ਦਵਾਰਕਾ ਸੀਟ ਤੋਂ ਉਮੀਦਵਾਰ ਬਣਾਇਆ ਹੈ।

 

 

ਪਾਰਟੀ ਨੇ ਨਵੀਂ ਦਿੱਲੀ ਸੀਟ ਤੋਂ ਹਾਲੇ ਉਮੀਦਵਾਰ ਨਹੀਂ ਐਲਾਨਿਆ ਹੈ। ਇਸ ਸੀਟ ਉੱਤੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਚੋਣ ਲੜ ਰਹੇ ਹਨ। ਪਾਰਟੀ ਨੇ ਡਾ. ਨਰੇਸ਼ ਕੁਮਾਰ ਨੂੰ ਮੁੰਡਕਾ, ਕਮਲ ਕਾਂਤ ਨੂੰ ਤ੍ਰਿਨਗਰ ਤਲਵਿੰਦਰ ਸਿੰਘ ਮਰਵਾਹਾ ਨੂੰ ਜੰਗਪੁਰਾ ਤੇ ਵਕੀਲ ਸ਼ਿਵਨੋ ਚੋਪੜਾ ਨੂੰ ਕਾਲਕਾਜੀ ਸੀਟ ਤੋਂ ਟਿਕਟ ਦਿੱਤੀ ਹੈ।

 

 

ਸ੍ਰੀ ਲਿਲੋਤੀਆ ਨੂੰ ਮੰਗੋਲਪੁਰੀ (ਸੁਰੱਖਿਅਤ), ਯੂਸਫ਼ ਨੂੰ ਬੱਲੀਮਾਰਾਂ, ਕ੍ਰਿਸ਼ਨਾ ਤੀਰਥ ਨੂੰ ਪਟੇਲ ਨਗਰ (ਸੁ.) ਤੇ ਲਵਲੀ ਨੂੰ ਗਾਂਧੀਨਗਰ, ਨਰੇਂਦਰਨਾਥ ਨੁੰ ਸ਼ਾਹਦਰਾ, ਮਤੀਨ ਅਹਿਮਦ ਨੂੰ ਸੀਲਮਪੁਰ ਤੇ ਅਸ਼ੋਕ ਕੁਮਾਰ ਵਾਲੀਆ ਨੂੰ ਕ੍ਰਿਸ਼ਨਾਨਗਰ ਤੋਂ ਉਮੀਦਵਾਰ ਬਣਾਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who will confront Kejriwal in Delhi Assembly Elections from BJP and Congress