ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਸੇ ਖ਼ਤਮ ਹੋ ਗਏ ਤਾਂ ਉੱਤਰਾਖੰਡ ਦੀ ਪਹਾੜੀ ਗੁਫ਼ਾ ’ਚ ਰਹਿਣ ਲੱਗੇ 6 ਵਿਦੇਸ਼ੀ

ਪੈਸੇ ਖ਼ਤਮ ਹੋ ਗਏ ਤਾਂ ਉੱਤਰਾਖੰਡ ਦੀ ਪਹਾੜੀ ਗੁਫ਼ਾ ’ਚ ਰਹਿਣ ਲੱਗੇ 6 ਵਿਦੇਸ਼ੀ

ਛੇ ਵਿਦੇਸ਼ੀ ਨਾਗਰਿਕਾਂ ਕੋਲ ਜਦੋਂ ਨਕਦੀ ਖ਼ਤਮ ਹੋ ਗਈ, ਤਾਂ ਉਨ੍ਹਾਂ ਹੋਟਲ ਛੱਡ ਕੇ ਉੱਤਰਾਖੰਡ ਦੀ ਇੱਕ ਪਹਾੜੀ ਗੁਫ਼ਾ ’ਚ ਰਹਿਣਾ ਸ਼ੁਰੂ ਕਰ ਦਿੱਤਾ। ਉੱਤਰਾਖੰਡ ਦੇ ਰਿਸ਼ੀਕੇਸ਼ ਜ਼ਿਲ੍ਹੇ ’ਚ ਲਛਮਣ ਝੂਲਾ ਇਲਾਕੇ ਦੀ ਗੰਗਾ ਘਾਟੀ ਦੀਆਂ ਪਹਾੜੀਆਂ ’ਚ ਬਣੀ ਗੁਫ਼ਾ ’ਚ ਰਹਿ ਰਹੇ ਇਨ੍ਹਾਂ ਵਿਦੇਸ਼ੀਆਂ ਨੂੰ ਪੁਲਿਸ ਨੇ ਆਪਣੀ ਹਿਰਾਸਤ ’ਚ ਲੈ ਕੇ ਕੁਆਰੰਟੀਨ ਕਰ ਦਿੱਤਾ ਹੈ।

 

 

ਪਹਿਲਾਂ ਇਨ੍ਹਾਂ ਦਾ ਮੈਡੀਕਲ ਪਰੀਖਣ ਕਰਵਾਇਆ ਗਿਆ ਤੇ ਲਕਸ਼ਮੀ ਨਾਰਾਇਣ ਮੰਦਰ ਦੇ ਸਵਰਗ ਆਸ਼ਰਮ ਦੀ ਇੱਕ ਧਰਮਸ਼ਾਲਾ ’ਚ ਕੁਆਰੰਟੀਨ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਗੰਗਾ ਘਾਟੀ ’ਚ ਪੱਥਰਾਂ ਵਿਚਾਲੇ ਗੁਫ਼ਾਵਾਂ ਬਣੀਆਂ ਹੋਈਆਂ ਹਨ ਤੇ ਇਹ ਛੇ ਵਿਦੇਸ਼ੀ ਉੱਥੇ ਚੁੱਪ–ਚਾਪ ਰਹਿ ਰਹੇ ਸਨ।

 

 

ਪੁਲਿਸ ਨੇ ਉਨ੍ਹਾਂ ਨੂੰ ਲੱਭ ਲਿਆ ਹੈ। ਇਨ੍ਹਾਂ ’ਚ ਦੋ ਵਿਦੇਸ਼ੀ ਔਰਤਾਂ ਵੀ ਸ਼ਾਮਲ ਹਨ। ਥਾਣਾ ਇੰਚਾਰਜ ਰਾਕੇਂਦਰ ਕਠੈਤ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਵਿਦੇਸ਼ੀਆਂ ਨੇ ਦੱਸਿਆ ਕਿ ਉਹ ਲੋਕ 24 ਮਾਰਚ ਤੱਕ ਲਛਮਣ ਝੂਲਾ ਦੇ ਹੋਟਲਾਂ ’ਚ ਰਹੇ ਸਨ।

 

 

ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਕੋਲ ਪੈਸੇ ਖ਼ਤਮ ਹੋ ਗਏ, ਤਾਂ ਉਹ ਗੁਫ਼ਾ ’ਚ ਜਾ ਕੇ ਰਹਿਣ ਲੱਗ ਪਏ। ਉਨ੍ਹਾਂ ’ਚੋਂ ਦੋ ਯੂਕਰੇਨ ਦੇ ਹਨ, ਇੱਕ ਤੁਰਕੀ, ਇੱਕ ਅਮਰੀਕਨ, ਇੱਕ ਫ਼ਰਾਂਸੀਸੀ ਤੇ ਇੱਕ ਨੇਪਾਲੀ ਹੈ।

 

 

ਪੁਲਿਸ ਨੇ ਉਨ੍ਹਾਂ ਨੂੰ ਲੱਭਣ ਲਈ ਇੱਕ ਮੁਹਿੰਮ ਚਲਾਈ ਅਤੇ ਗੰਗਾ ਕੰਢੇ ਦੇ ਇਲਾਕੇ ’ਚ ਵੱਡੇ–ਵੱਡੇ ਪੱਥਰਾਂ ’ਚ ਬਣੀ ਗੁਫ਼ਾ ’ਚ ਰਹਿ ਰਹੇ ਸਨ।

 

 

ਉਹ ਸਾਰੇ ਫ਼ਰਵਰੀ ਤੋਂ ਦਸੰਬਰ 2019 ਦੌਰਾਨ ਭਾਰਤ ਆਏ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Whole Money spent 6 foreigners went to live in a hilly cave