ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿੰਗਾਈ ਦੀ ਮਾਰ : ਦੋ ਮਹੀਨੇ ਦੇ ਰਿਕਾਰਡ `ਤੇ ਪਹੁੰਚੀ ਥੋਕ ਮਹਿੰਗਾਈ ਦਰ

ਮਹਿੰਗਾਈ ਦੀ ਮਾਰ : ਦੋ ਮਹੀਨੇ ਦੇ ਰਿਕਾਰਡ `ਤੇ ਪਹੁੰਚੀ ਥੋਕ ਮਹਿੰਗਾਈ ਦਰ

ਪੈਟਰੋਲ-ਡੀਜਲ ਦੀਆਂ ਕੀਮਤਾਂ ਵੱਧਣ ਅਤੇ ਖਾਦ ਪਦਾਰਥਾਂ ਦੇ ਮਹਿੰਗੇ ਹੋਣ ਨਾਲ ਥੋਕ ਮੁੱਲ ਸੂਚਕਅੰਕ  (ਡਬਲਿਊਪੀਆਈ) ਅਧਾਰਿਤ ਮਹਿੰਗਾਈ ਸਤੰਬਰ ਮਹੀਨੇ `ਚ ਵਧਕੇ ਦੋ ਮਹੀਨੇ ਦੇ ਉਚ ਪੱਧਰ 5.13 ਫੀਸਦੀ ਤੱਕ ਪਹੁੰਚ ਗਈ। ਡਬਲਿਊਪੀਆਈ ਮਹਿੰਗਾਈ ਅਗਸਤ `ਚ 4.53 ਫੀਸਦੀ ਅਤੇ ਪਿਛਲੇ ਸਾਲ ਸਤੰਬਰ `ਚ 3.14 ਫੀਸਦੀ ਸੀ।


ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਖਾਦ ਪਦਾਰਥਾਂ `ਚ ਸਤੰਬਰ `ਚ ਅਗਸਤ ਦੇ 4.04 ਫੀਸਦੀ ਦੀ ਤੁਲਨਾ `ਚ 0.21 ਫੀਸਦੀ ਮਹਿੰਗਾਈ (ਕੀਮਤਾਂ `ਚ ਗਿਰਾਵਟ) ਰਹੀ। ਸਬਜ਼ੀਆਂ `ਚ ਮਹਿੰਗਾਈ ਸਤੰਬਰ `ਚ 3.83 ਫੀਸਦੀ ਰਹੀ ਜੋ ਅਗਸਤ `ਚ 20.18 ਫੀਸਦੀ ਸੀ। ਤੇਲ ਤੇ ਬਿਜਲੀ ਬਾਸਕੇਟ `ਚ ਇਸ ਦੌਰਾਨ ਮਹਿੰਗਾਈ 16.65 ਫੀਸਦੀ ਰਹੀ। ਪੈਟਰੋਲ ਅਤੇ ਡੀਜਲ ਦੀ ਮਹਿੰਗਾਈ ਕ੍ਰਮਵਾਰ : 17.21 ਫੀਸਦੀ ਅਤੇ 22.18 ਫੀਸਦੀ ਰਹੀ ਅਤੇ ਪੰਜਾਬ ਐਲਪੀਜੀ ਦੀ ਮਹਿੰਗਾਈ 33.51 ਫੀਸਦੀ ਰਹੀ।


ਖਾਦ ਪਦਾਰਥਾਂ `ਚ ਮਹੀਨੇ ਦੌਰਾਨ ਆਲੂ 80.13 ਫੀਸਦੀ ਮਹਿੰਗਾ ਹੋ ਗਿਆ, ਜਦੋਂਕਿ ਪਿਆਜ ਤੇ ਫਲਾਂ ਦੀਆਂ ਕੀਮਤਾਂ ਕ੍ਰਮਵਾਰ 25.23 ਫੀਸਦੀ ਅਤੇ 7.35 ਫੀਸਦੀ ਘੱਟ ਹੋਈਆਂ। ਦਾਲਾਂ ਦੀਆਂ ਕੀਮਤਾਂ ਵੀ 18.14 ਫੀਸਦੀ ਡਿੱਗੀਆਂ। ਪਿਛਲੇ ਹਫਤੇ ਜਾਰੀ ਅੰਕੜਿਆਂ `ਚ ਸਤੰਬਰ ਮਹੀਨੇ ਦੌਰਾਨ ਖੁਦਰਾ ਮਹਿੰਗਾਈ ਵੀ ਅਗਸਤ ਦੇ 3.69 ਫੀਸਦੀ ਤੋਂ ਵਧਕੇ ਸਤੰਬਰ `ਚ 3.77 ਫੀਸਦੀ `ਤੇ ਪਹੁੰਚ ਗਈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:wholesale inflation rate goes on two month record level after rise in september