ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਗ਼ਾਲਿਬ ਦਾ…’ ਆਖ ਕੇ ਰਾਜ ਸਭਾ ’ਚ ਇਹ ਕਿਸ ਦਾ ਸ਼ਿਅਰ ਬੋਲ ਗਏ ਨਰਿੰਦਰ ਮੋਦੀ

‘ਗ਼ਾਲਿਬ ਦਾ…’ ਆਖ ਕੇ ਰਾਜ ਸਭਾ ’ਚ ਇਹ ਕਿਸ ਦਾ ਸ਼ਿਅਰ ਬੋਲ ਗਏ ਨਰਿੰਦਰ ਮੋਦੀ

ਰਾਜ ਸਭਾ ’ਚ ਰਾਸ਼ਟਪਤੀ ਦੇ ਭਾਸ਼ਣ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਉੱਤੇ ਖੁੱਲ੍ਹ ਕੇ ਸਿਆਸੀ ਹਮਲੇ ਕੀਤੇ। ਉਨ੍ਹਾਂ ‘ਇੱਕ ਦੇਸ਼–ਇੱਕ ਚੋਣ’ ਤੋਂ ਲੈ ਕੇ ਝਾਰਖੰਡ ਦੀ ਲਿੰਚਿੰਗ ਤੱਕ ਹਰ ਮੁੱਦੇ ਦਾ ਜਵਾਬ ਦਿੱਤਾ।

 

 

ਇਸ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਇੱਕ ਸ਼ਾਇਰਾਨਾ ਅੰਦਾਜ਼ ਵੀ ਦਿਸਿਆ। ਉਨ੍ਹਾਂ ਇੱਕ ਸ਼ਿਅਰ ਵੀ ਸੁਣਾਇਆ ਤੇ ਕਿਹਾ ਕਿ ਇਹ ਗੱਲ ਮਸ਼ਹੂਰ ਸ਼ਾਇਰ ਮਿਰਜ਼ਾ ਗ਼ਾਲਿਬ ਨੇ ਆਖੀ ਸੀ ਪਰ ਅਸਲ ਵਿੱਚ ਇਹ ਸ਼ਿਅਰ ਗ਼ਾਲਿਬ ਦਾ ਹੈ ਹੀ ਨਹੀਂ, ਸਗੋਂ ਸੋਸ਼ਲ ਮੀਡੀਆ ਦੀ ਆਪਣੀ ਉਪਜ ਹੈ।

 

 

ਉਹ ਸ਼ਿਅਰ ਕੁਝ ਇਸ ਪ੍ਰਕਾਰ ਹੈ:

 

‘ਤਾ–ਉਮਰ ਗ਼ਾਲਿਬ ਯੇਹ ਭੂਲ ਕਰਤਾ ਰਹਾ,

ਧੂਲ ਚਿਹਰੇ ਪਰ ਥੀ, ਆਈਨਾ ਸਾਫ਼ ਕਰਤਾ ਰਹਾ।’

 

 

ਬਾਲੀਵੁੱਡ ਦੇ ਗੀਤਕਾਰ, ਸਟੋਰੀ ਅਤੇ ਸਕ੍ਰੀਨ–ਪਲੇਅ ਲੇਖਕ ਜਾਵੇਦ ਅਖ਼ਤਰ ਨੇ ਵੀ ਟਵੀਟ ਕਰਦਿਆਂ ਲਿਖਿਆ ਕਿ ਜੋ ਸ਼ਿਅਰ ਰਾਜ ਸਭਾ ’ਚ ਸ੍ਰੀ ਮੋਦੀ ਨੇ ਸੁਣਾਇਆ ਹੈ, ਉਹ ਗ਼ਾਲਿਬ ਦਾ ਨਹੀਂ ਹੈ ਤੇ ਉਂਝ ਇਸ ਸ਼ਿਅਰ ਦੀਆਂ ਸਤਰਾਂ ਸ਼ਾਇਰੀ ਦੇ ਮੀਟਰ ਉੱਤੇ ਵੀ ਸਹੀ ਨਹੀਂ ਉੱਤਰਦੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Whose couplet read Modi under the name of Ghalib in Rajya Sabha