ਅਗਲੀ ਕਹਾਣੀ

39 ਪਾਕਿ ਸਿੱਖਾਂ ਦਾ ਜੱਥਾ ਕਿਉਂ ਨਾ ਕਰ ਸਕਿਆ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ...?

39 ਪਾਕਿ ਸਿੱਖਾਂ ਦਾ ਜੱਥਾ ਕਿਉਂ ਨਾ ਕਰ ਸਕਿਆ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ...?

ਵੀਰਵਾਰ ਨੂੰ ਪਾਕਿਸਤਾਨ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਏ 39 ਮੈਂਬਰਾਂ ਦੇ ਜੱਥੇ ਨੂੰ ਰਿਸ਼ੀਕੇਸ਼ ਤੋਂ ਹੀ ਬੇਰੰਗ ਪਰਤਣਾ ਅਿਪਾ। ਪਾਕਿਸਤਾਨੀ ਦੂਤਾਵਾਸ ਤੋਂ ਇਜਾਜ਼ਤ ਨਾ ਮਿਲਣ ਕਾਰਨ ਇਹ ਜੱਥਾ ਵਾਪਸ ਚਲਾ ਗਿਆ। ਪਾਕਿਸਤਾਨੀ ਦੂਤਾਵਾਸ ਵੀ ਪਾਕਿਸਤਾਨ ਤੋਂ ਆਪਣੀ ਧਾਰਮਿਕ ਯਾਤਰਾ `ਤੇ ਭਾਰਤ ਆਉਣ ਵਾਲੇ ਹਿੰਦੂ ਅਤੇ ਸਿੱਖ ਸ਼ਰਧਾਲੂਆਂ ਦੇ ਇੱਛਤ ਧਾਰਮਿਕ ਅਸਥਾਨ `ਤੇ ਪੁੱਜਣ ਤੋਂ ਪਹਿਲਾਂ ਹੀ ਕੋਈ ਨਾ ਕੋਈ ਰੋੜਾ ਅਟਕਾ ਦਿੰਦਾ ਹੈ। ਇਸੇ ਲਈ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਸ਼ਰਧਾਲੂਆਂ ਨੂੰ ਖ਼ਾਲੀ ਤੇ ਨਿਰਾਸ਼ ਪਰਤਣਾ ਪੈਂਦਾ ਹੈ।


ਬੀਤੇ ਮੰਗਲਵਾਰ ਨੂੰ 39 ਮੈਂਬਰੀ ਸਿੱਖ ਜੱਥਾ ਪਾਕਿਸਤਾਨ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਆਇਆ ਸੀ, ਜਿਸ ਨੂੰ ਸਥਾਨਕ ਪ੍ਰਸ਼ਾਸਨ ਨੇ ਉਨ੍ਹਾਂ ਦੇ ਵੀਜ਼ਾ ਮੁਤਾਬਕ ਰਿਸ਼ੀਕੇਸ਼ ਤੋਂ ਅੱਗੇ ਨਹੀਂ ਜਾਣ ਦਿੱਤਾ, ਜਿਸ ਕਾਰਨ ਉਹ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਗਏ।


ਪਾਕਿਸਤਾਨ ਤੋਂ ਆਏ ਸਿੱਖ ਸ਼ਰਧਾਲੂ ਹਿੰਮਤ ਸਿੰਘ, ਨਰੇਸ਼ ਕੁਮਾਰ, ਦਲੀਪ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਤੋਂ ਭਾਰਤ ਆਪਣੀ ਧਾਰਮਿਕ ਯਾਤਰਾ `ਤੇ ਆਉਣ ਵਾਲੇ ਸਿੱਖ ਜੱਥੇ ਨਾਲ ਵਾਪਰਨ ਵਾਲੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ।


ਇਹ ਜੱਥੇ ਪਾਕਿਸਤਾਨੀ ਦੂਤਾਵਾਸ (ਸਫ਼ਾਰਤਖਾਨੇ) `ਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜਾਣ ਦੀ ਇਜਾਜ਼ਤ ਮੰਗਦੇ ਹਨ, ਤਾਂ ਦਿਖਾਵੇ ਲਈ ਪਾਕਿਸਤਾਨੀ ਦੂਤਾਵਾਸ ਉਨ੍ਹਾਂ ਦੇ ਦਸਤਾਵੇਜ਼ ਭਾਰਤੀ ਵਿਦੇਸ਼ ਮੰਤਰਾਲੇ ਨੂੰ ਭੇਜ ਤਾਂ ਦਿੰਦਾ ਹੈ ਪਰ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਪਾਕਿਸਤਾਨੀ ਦੂਤਾਵਾਸ ਤੋਂ ਮਿਲਣ ਵਾਲੇ ਦਸਤਾਵੇਜ਼ਾਂ ਵਿੱਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਚਮੋਲੀ ਦੀ ਥਾਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਰਿਸ਼ੀਕੇਸ਼ ਲਿਖ ਦਿੱਤਾ ਜਾਂਦਾ ਹੈ।


ਇਹੋ ਕਾਰਨ ਹੈ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਰਿਸ਼ੀਕੇਸ਼ ਦੇ ਗੁਰਦੁਆਰਾ ਸਾਹਿਬ ਤੋਂ ਅਗਾਂਹ ਨਹੀਂ ਜਾਣ ਦਿੰਦਾ। ਤਦ ਉਨ੍ਹਾਂ ਨੂੰ ਨਿਰਾਸ਼ ਪਰਤਣਾ ਪੈਂਦਾ ਹੈ।


ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਬੰਧਕ ਦਰਸ਼ਨ ਸਿੰਘ ਹੁਰਾਂ ਦੱਸਿਆ ਕਿ ਉਨ੍ਹਾਂ ਨੇ ਵੀ ਵਿਦੇਸ਼ ਮੰਤਰਾਲੇ ਨੂੰ 39 ਮੈਂਬਰੀ ਪਾਕਿਸਤਾਨੀ ਜੱਥੇ ਦੇ ਦਸਤਾਵੇਜ਼ ਭੇਜੇ ਸਨ ਪਰ ਇਜਾਜ਼ਤ ਨਹੀਂ ਮਿਲ ਸਕੀ, ਇਸੇ ਲਈ ਸਾਰੇ ਜੱਥੇ ਨੂੰ ਨਿਰਾਸ਼ ਪਰਤਣਾ ਪਿਆ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why 39 pak sikhs can t pay obeisance upon sri hemkunt sahib