ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖ਼ਰ ਕਿਸੇ ਨੂੰ ਸਜ਼ਾ ਕਿਉਂ ਨਾ ਹੋ ਸਕੀ ‘ਸਮਝੌਤਾ ਐਕਸਪ੍ਰੈਸ’ ਬੰਬ ਧਮਾਕਾ ਕੇਸ ’ਚ?

ਆਖ਼ਰ ਕਿਸੇ ਨੂੰ ਸਜ਼ਾ ਕਿਉਂ ਨਾ ਹੋ ਸਕੀ ‘ਸਮਝੌਤਾ ਐਕਸਪ੍ਰੈਸ’ ਬੰਬ ਧਮਾਕਾ ਕੇਸ ’ਚ?

ਸਮਝੌਤਾ ਐਕਸਪ੍ਰੈੱਸਬੰਬ ਧਮਾਕਾ ਮਾਮਲੇ ਵਿੱਚ ਸਵਾਮੀ ਅਸੀਮਾਨੰਦ ਤੇ ਤਿੰਨ ਹੋਰ ਮੁਲਜ਼ਮਾਂ ਨੂੰ ਬਰੀ ਕਰਨ ਵਾਲੀ ਇੱਕ ਖ਼ਾਸ ਅਦਾਲਤ ਨੇ ਇੱਥੇ ਕਿਹਾ ਕਿ ਭਰੋਸੇਯੋਗ ਤੇ ਪ੍ਰਵਾਨਿਤ ਸਬੂਤਾਂ ਦੀ ਘਾਟ ਕਾਰਨ ਇਸ ਬੇਹੱਦ ਹਿੰਸਕ ਘਟਨਾ ਵਿੱਚ ਕਿਸੇ ਵੀ ਗੁਨਾਹਗਾਰ ਨੂੰ ਸਜ਼ਾ ਨਹੀਂ ਮਿਲ ਸਕੀ। ਇਸ ਮਾਮਲੇ ਵਿਚ ਚਾਰ ਮੁਲਜ਼ਮਾਂ – ਸਵਾਮੀ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਾਜਿੰਦਰ ਚੌਧਰੀ ਨੂੰ ਅਦਾਲਤ ਨੇ ਬੀਤੀ 20 ਮਾਰਚ ਨੂੰ ਬਰੀ ਕਰ ਦਿੱਤਾ ਸੀ।

 

 

ਐੱਨਆਈਏ (NIA) ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਆਪਣੇ ਫ਼ੈਸਲੇ ਵਿੱਚ ਕਿਹਾ, ਕਿ – ‘ਮੈਨੂੰ ਬਹੁਤ ਜ਼ਿਆਦਾ ਦਰਦ ਤੇ ਦੁੱਖ ਨਾਲ ਫ਼ੈਸਲਾ ਦੇਣਾ ਪੈ ਰਿਹਾ ਹੈ ਕਿਉਂਕਿ ਭਰੋਸੇਯੋਗ ਤੇ ਪ੍ਰਵਾਨਿਤ ਸਬੂਤਾਂ ਦੀ ਘਾਟ ਕਾਰਨ ਹਿੰਸਾ ਦੇ ਇਸ ਭੈੜੇ ਵਹਿਸ਼ੀਆਨਾ ਕਾਰੇ ਵਿੱਚ ਕਿਸੇ ਨੂੰ ਗੁਨਾਹਗਾਰ ਨਹੀਂ ਠਹਿਰਾਇਆ ਜਾ ਸਕਿਆ। ਇਸਤਗਾਸੇ ਵੱਲੋਂ ਪੇਸ਼ ਕੀਤੇ ਸਬੂਤਾਂ ਵਿੱਚ ਨਿਰੰਤਰਤਾ ਦੀ ਘਾਟ ਸੀ ਤੇ ਅੱਤਵਾਦ ਦਾ ਮਾਮਲਾ ਅਣਸੁਲਝਿਆ ਰਹਿ ਗਿਆ।’

 

 

ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲਣ ਵਾਲੀ ‘ਸਮਝੌਤਾ ਐਕਸਪ੍ਰੈੱਸ’ ’ਚ 18 ਫ਼ਰਵਰੀ, 2007 ਨੂੰ ਹਰਿਆਣਾ ਦੇ ਪਾਨੀਪਤ ਕੋਲ ਧਮਾਕਾ ਹੋਇਆ। ਉਸ ਵੇਲੇ ਰੇਲ–ਗੱਡੀ ਪੰਜਾਬ ਦੇ ਸਰਹੱਦੀ ਕਸਬੇ ਅਟਾਰੀ ਜਾ ਰਹੀ ਸੀ, ਜੋ ਭਾਰਤ ਵੱਲ ਦਾ ਆਖ਼ਰੀ ਸਟੇਸ਼ਨ ਹੈ। ਉਸ ਤੋਂ ਬਾਅਦ ਪਾਕਿਸਤਾਨ ਸ਼ੁਰੂ ਹੋ ਜਾਂਦਾ ਹੈ। ਉਸ ਬੰਬ ਧਮਾਕੇ ਵਿੱਚ 68 ਵਿਅਕਤੀਆਂ ਦੀ ਮੌਤ ਹੋ ਗਈ ਸੀ।

 

 

ਜੱਜ ਨੇ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਕਿਉਂਕਿ ਦੁਨੀਆ ਵਿੰਚ ਕੋਈ ਵੀ ਮਜ਼ਹਬ ਹਿੰਸਾ ਦਾ ਸੰਦੇਸ਼ ਨਹੀਂ ਦਿੰਦਾ।

 

 

ਉਨ੍ਹਾਂ 28 ਮਾਰਚ ਨੂੰ ਜਨਤਕ ਕੀਤੇ ਵਿਸਤ੍ਰਿਤ ਫ਼ੈਸਲੇ ਵਿੱਚ ਕਿਹਾ ਹੈ,‘ਅਦਾਲਤ ਨੂੰ ਹਰਮਨਪਿਆਰੀ ਜਾਂ ਪ੍ਰਭਾਵੀ ਜਨਤਕ ਧਾਰਨਾ ਜਾਂ ਸਿਆਸੀ ਭਾਸ਼ਣਾਂ ਦੇ ਆਧਾਰ ਉੱਤੇ ਅੱਗੇ ਨਹੀਂ ਵਧਣਾ ਚਾਹੀਦਾ ਤੇ ਉਸ ਨੂੰ ਮੌਜੂਦ ਸਬੂਤਾਂ ਤੇ ਗਵਾਹਾਂ ਉੱਤੇ ਹੀ ਧਿਆਨ ਕੇਂਦ੍ਰਿਤ ਕਰਦਿਆਂ ਪ੍ਰਸੰਗਿਕ ਵਿਧਾਨਕ ਵਿਵਸਥਾਵਾਂ ਤੇ ਇਸ ਨਾਲ ਤੈਅ ਕਾਨੂੰਨਾਂ ਦੇ ਆਧਾਰ ਉੱਤੇ ਆਖ਼ਰੀ ਫ਼ੈਸਲੇ ਉੱਤੇ ਪੁੱਜਣਾ ਚਾਹੀਦਾ ਹੈ।’

 

 

ਉਨ੍ਹਾਂ ਕਿਹਾ ਕਿ ਕਿਉ਼ਕਿ ਅਦਾਲਤੀ ਫ਼ੈਸਲੇ ਕਾਨੂੰਨ ਮੁਤਾਬਕ ਪ੍ਰਵਾਨਿਤ ਸਬੂਤਾਂ ਉੱਤੇ ਆਧਾਰਤ ਹੁੰਦੇ ਹਨ, ਇਸ ਲਈ ਇਹ ਦਰਦ ਹੋਰ ਵਧ ਜਾਂਦਾ ਹੈ, ਜਦੋਂ ਵਹਿਸ਼ੀਆਨਾ ਅਪਰਾਧ ਦੇ ਸਾਜ਼ਿਸ਼–ਘਾੜਿਆਂ ਦੀ ਸ਼ਨਾਖ਼ਤ ਨਹੀ਼ ਹੁੰਦੀ ਤੇ ਉਨ੍ਹਾਂ ਨੂੰ ਸਜ਼ਾ ਨਹੀ਼ ਮਿਲਦੀ। ਉਨ੍ਹਾਂ ਕਿਹਾ ਕਿ ਸ਼ੱਕ ਭਾਵੇਂ ਕਿੰਨਾ ਵੀ ਡੂੰਘਾ ਕਿਉਂ ਨਾ ਹੋਵੇ, ਸਬੂਤ ਦੀ ਜਗ੍ਹਾ ਨਹੀਂ ਲੈ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why any accused didn t get sentence in Samjhauta Express case