ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਫ਼ੈਸਲਾ ਅੱਜ ਸਨਿੱਚਰਵਾਰ ਨੂੰ ਹੀ ਕਿਉਂ?

ਅਯੁੱਧਿਆ ਫ਼ੈਸਲਾ ਅੱਜ ਸਨਿੱਚਰਵਾਰ ਨੂੰ ਹੀ ਕਿਉਂ?

ਭਾਰਤ ਦੇ ਬਹੁ–ਚਰਚਿਤ ਰਾਮ ਜਨਮ–ਭੂਮੀ ਮਸਲੇ ’ਤੇ ਅੱਜ ਸਨਿੱਚਰਵਾਰ ਨੂੰ ਸੁਪਰੀਮ ਕੋਰਟ ਦਾ ਫ਼ੈਸਲਾ ਆ ਰਿਹਾ ਹੈ। ਮਾਮਲੇ ਦੀ ਸੁਣਵਾਈ ਕਰ ਰਹੇ ਚੀਫ਼ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਸੇਵਾ–ਮੁਕਤ ਹੋ ਜਾਣਗੇ। ਇਸੇ ਲਈ ਉਨ੍ਹਾਂ ਨੇ 17 ਨਵੰਬਰ ਤੋਂ ਪਹਿਲਾਂ ਫ਼ੈਸਲਾ ਸੁਣਾਉਣਾ ਸੀ।

 

 

ਉਂਝ ਤਾਂ ਅਦਾਲਤ ਕਿਸੇ ਵੀ ਦਿਨ ਬੈਠ ਸਕਦੀ ਹੈ, ਮਾਮਲੇ ਦੀ ਸੁਣਵਾਈ ਕਰ ਸਕਦੀ ਹੈ ਤੇ ਫ਼ੈਸਲਾ ਦੇ ਸਕਦੀ ਹੈ ਪਰ ਫਿਰ ਵੀ 17 ਨਵੰਬਰ ਨੂੰ ਐਤਵਾਰ ਹੈ ਤੇ ਆਮ ਤੌਰ ’ਤੇ ਇੰਨੇ ਵੱਡੇ ਮਾਮਲਿਆਂ ਬਾਰੇ ਫ਼ੈਸਲਾ ਛੁੱਟੀ ਵਾਲੇ ਦਿਨ ਨਹੀਂ ਸੁਣਾਇਆ ਜਾਂਦਾ। ਜਿਸ ਦਿਨ ਜੱਜ ਸੇਵਾ–ਮੁਕਤ ਹੋ ਰਹੇ ਹੋਣ, ਉਸ ਦਿਨ ਵੀ ਵੱਡੇ ਫ਼ੈਸਲੇ ਆਮ ਤੌਰ ’ਤੇ ਨਹੀਂ ਸੁਣਾਏ ਜਾਂਦੇ।

 

 

ਇਸ ਤੋਂ ਪਹਿਲਾਂ 16 ਨਵੰਬਰ ਨੂੰ ਸਨਿੱਚਰਵਾਰ ਦੀ ਵੀ ਛੁੱਟੀ ਹੈ। ਅਜਿਹੇ ਹਾਲਾਤ ਵਿੱਚ ਜਸਟਿਸ ਰੰਜਨ ਗੋਗੋਈ ਦਾ ਅੰਤਿਮ ਕੰਮਕਾਜੀ ਦਿਨ 15 ਨਵੰਬਰ ਹੈ। ਇਸ ਤੋਂ ਪਹਿਲਾਂ ਇਹ ਅਨੁਮਾਨ ਵੀ ਲਾਇ ਗਿਆ ਸੀ ਕਿ ਅਦਾਲਤ ਅਯੁੱਧਿਆ ਕੇਸ ਦਾ ਫ਼ੈਸਲਾ14 ਜਾਂ 15 ਨਵੰਬਰ ਨੂੰ ਸੁਣਾ ਸਕਦੀ ਹੈ ਪਰ ਇਸ ਵਿੱਚ ਵੀ ਇੱਕ ਪੇਚ ਸੀ।

 

 

ਆਮ ਤੌਰ ’ਤੇ ਅਦਾਲਤ ਜਦੋਂ ਕੋਈ ਫ਼ੈਸਲਾ ਸੁਣਾਉਂਦੀ ਹੈ, ਤਾਂ ਉਸ ਨਾਲ ਸਬੰਧਤ ਕਿਸੇ ਤਕਨੀਕੀ ਗੜਬੜੀ ਉੱਤੇ ਅਗਲੇ ਦਿਨ ਕੋਈ ਮੁੱਦਈ ਜਾਂ ਮੁਦਾਇਲਾ ਵਿੱਚੋਂ ਕੋਈ ਵੀ ਇੱਕ ਵਾਰ ਫਿਰ ਅਦਾਲਤ ਸਾਹਵੇਂ ਜਾ ਕੇ ਉਹ ਗੜਬੜੀ ਦੂਰ ਕਰਨ ਦੀ ਬੇਨਤੀ ਕਰਦਾ ਹੈ। ਉਸ ਵਿੰਚ ਵੀ ਇੱਕ ਜਾਂ ਦੋ ਦਿਨ ਲੱਗ ਹੀ ਜਾਂਦੇ ਹਨ।

 

 

ਇਸ ਮਾਮਲੇ ’ਚ 14–15 ਨਵੰਬਰ ਨੂੰ ਫ਼ੈਸਲੇ ਦੀ ਹਾਲਤ ਵਿੱਚ ਇਹ ਇੱਕ–ਦੋ ਦਿਨ ਫਿਰ ਖਿਸਕ ਕੇ 16–17 ਨਵੰਬਰ ਹੋ ਜਾਣੀ ਸੀ। ਇਸ ਦੇ ਬਾਵਜੂਦ ਨਾ ਹੀ ਅਦਾਲਤ ਤੇ ਨਾ ਹੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਅਜਿਹਾ ਕੋਈ ਸੰਕੇਤ ਮਿਲਿਆ ਕਿ ਅਯੁੱਧਿਆ ਮਾਮਲੇ ਵਿੱਚ ਫ਼ੈਸਲਾ 14–15 ਨਵੰਬਰ ਤੋਂ ਪਹਿਲਾਂ ਵੀ ਆ ਸਕਦਾ ਹੈ।

 

 

ਫਿਰ ਅਚਾਨਕ ਸ਼ੁੱਕਰਵਾਰ ਦੀ ਰਾਤ ਨੂੰ ਇਹ ਖ਼ਬਰ ਆਈ ਕਿ ਅਯੁੱਧਿਆ ਮਾਮਲੇ ’ਤੇ ਫ਼ੈਸਲਾ ਸਨਿੱਚਰਵਾਰ ਸਵੇਰੇ 10:30 ਵਜੇ ਸੁਣਾਇਆ ਜਾਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Ayodhya Verdict today on Saturday