ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਨ੍ਹਾਂ ਬਿਲਡਰਾਂ `ਤੇ ਕਿਉਂ ਲੱਗਾ ‘ਗੈਂਗਸਟਰ ਐਕਟ`, ਜਾਣੋ...

ਇਨ੍ਹਾਂ ਬਿਲਡਰਾਂ `ਤੇ ਕਿਉਂ ਲੱਗਾ ‘ਗੈਂਗਸਟਰ ਐਕਟ`, ਜਾਣੋ...

ਗ੍ਰੇਟਰ ਨੌਇਡਾ ਦੇ ਸ਼ਾਹਬੇਰੀ ਮਾਮਲੇ `ਚ ਡਿਪਟੀ ਕਮਿਸ਼ਨਰ ਦੇ ਹੁਕਮ `ਤੇ ਛੇ ਜਣਿਆਂ ਖਿ਼ਲਾਫ਼ ਗੈਂਗਸਟਰ ਐਕਟ ਲਾਇਆ ਗਿਆ ਹੈ। ਦੋਸ਼ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਇੱਥੇ ਨਾਜਾਇਜ਼ ਇਮਾਰਤਾਂ ਦੀ ਉਸਾਰੀ ਕੀਤੀ। ਇਨ੍ਹਾਂ ਇਮਾਰਤਾਂ `ਚ ਘਟੀਆ ਇਮਾਰਤ-ਉਸਾਰੀ ਸਮੱਗਰੀ ਲਾਈ ਗਈ। ਇਸ ਕਾਰਨ ਇਹ ਇਮਾਰਤਾਂ ਇੰਨੀ ਛੇਤੀ ਢਹਿ-ਢੇਰੀ ਹੋ ਗਈਆਂ।


ਮਿਲੀ ਜਾਣਕਾਰੀ ਅਨੁਸਾਰ ਜਿਹੜੇ ਵਿਅਕਤੀਆਂ `ਤੇ ਗੈਂਗਸਟਰ ਕਾਨੂੰਨ ਲਾਇਆ ਗਿਆ ਹੈ; ਉਨ੍ਹਾਂ ਵਿੱਚ ਗੰਗਾ ਸ਼ੰਕਰ ਦਿਵੇਦੀ, ਪੰਕਜ ਗੋਇਲ, ਦਿਨੇਸ਼ ਕੁਮਾਰ, ਸੰਜੀਵ ਕੁਮਾਰ, ਕਾਸਿਮ ਖ਼ਾਨ ਤੇ ਸਿ਼ਆਮ ਜੀ ਪਾਠਕ ਸ਼ਾਮਲ ਹਨ। ਇਹ ਸਾਰੇ ਮੁਲਜ਼ਮ ਫਿ਼ਲਹਾਲ ਸ਼ਾਹਬੇਰੀ ਮਾਮਲੇ `ਚ ਜੇਲ੍ਹ `ਚ ਬੰਦ ਹਨ।


ਜਿ਼ਲ੍ਹਾ ਮੈਜਿਸਟ੍ਰੇਟ ਬੀ.ਐੱਨ. ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਸਾਰੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why builders are being prosecuted under Gangster Act