ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਈ, ਹਾਲੇ ਤੱਕ ਪਾਣੀ ਨ੍ਹੀਂ ਆਇਆ, ਅੱਜ ਘਰੋਂ ਈ ਕੰਮ ਕਰ ਲਿਓ – ਚੇਨਈ ਦੀਆਂ IT ਕੰਪਨੀਆਂ ਦੀ ਹੈ ਇਹ ਹਾਲਤ

ਭਾਈ, ਹਾਲੇ ਤੱਕ ਪਾਣੀ ਨ੍ਹੀਂ ਆਇਆ, ਅੱਜ ਘਰੋਂ ਈ ਕੰਮ ਕਰ ਲਿਓ – ਚੇਨਈ ਦੀਆਂ IT ਕੰਪਨੀਆਂ ਦੀ ਹੈ ਇਹ ਹਾਲਤ

ਚੇਨਈ ਦੇ ਕੁਝ ਇਲਾਕਿਆਂ ’ਚ ਅੱਜ–ਕੱਲ੍ਹ ਪਾਣੀ ਦੀ ਡਾਢੀ ਕਿੱਲਤ ਚੱਲ ਰਹੀ ਹੈ। ਇੱਥੋਂ ਦੇ ਪੁਰਾਣੇ ਮਹਾਬਲੀਪੁਰਮ ਇਲਾਕੇ ਵਿੱਚ ਸਥਿਤ ਆਈਟੀ ਕੰਪਨੀਆਂ ਨੂੰ ਆਪਣੇ ਸਟਾਫ਼ ਮੈਂਬਰਾਂ ਨੂੰ ਪਾਣੀ ਖੁਣੋਂ ਦਫ਼ਤਰ ਨਾ ਆਉਣ ਦੀ ਸਲਾਹ ਦਿੰਦਿਆਂ ਘਰੋਂ ਹੀ ਕੰਮ ਕਰਨ ਲਈ ਆਖਣਾ ਪਿਆ।

 

 

ਦਰਅਸਲ, ਪਾਣੀ ਦੀ ਘਾਟ ਕਾਰਨ ਦਫ਼ਤਰ ਚਲਾਉਣੇ ਔਖੇ ਹੋ ਰਹੇ ਹਨ। ਉਨ੍ਹਾਂ ਦਫ਼ਤਰਾਂ ਵਿੱਚ ਕੰਮ ਕਰਦੇ 5 ਹਜ਼ਾਰ ਮੁਲਾਜ਼ਮਾਂ ਨੂੰ ਬੀਤੇ ਦਿਨੀਂ ਘਰੋਂ ਕੰਮ ਕਰਨ ਦੇ ਹੁਕਮ ਦਿੱਤੇ ਗਏ।

 

 

ਇੱਥੇ ਵਰਨਣਯੋਗ ਹੈ ਕਿ ਚੇਨਈ ‘ਚ ਪਿਛਲੇ ਛੇ ਮਹੀਨਿਆਂ ਤੋਂ ਮੀਂਹ ਨਹੀਂ ਪਿਆ। ਹਾਲੇ ਵੀ ਇੰਨਾ ਜ਼ਿਆਦਾ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਪਾਣੀ ਦਾ ਸੰਕਟ ਖ਼ਤਮ ਹੋ ਸਕੇ।

 

 

ਦਰਅਸਲ, ਜਦੋਂ ਆਈਟੀ ਕੰਪਨੀਆਂ ਨੇ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਲਈ ਆਖਿਆ ਸੀ, ਤਦ ਪ੍ਰਾਈਵੇਟ ਟੈਂਕਰ ਚਾਲਕਾਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ ਸੀ ਤੇ ਚੇਨਈ ਦੇ ਇਕੱਲੇ ਮਹਾਬਲੀਪੁਰਮ ਇਲਾਕੇ ਵਿੱਚ ਹੀ 600 ਆਈ ਤੇ ਆਈਟੀਏਐੱਸ ਫ਼ਰਮਾਂ ਹਨ। ਇਸ ਇਲਾਕੇ ਵਿੱਚ ਗਰਮੀਆਂ ਦੇ ਮੌਸਮ ਦੌਰਾਨ ਰੋਜ਼ਾਨਾ 3 ਕਰੋੜ ਲਿਟਰ ਪਾਣੀ ਦੀ ਜ਼ਰੂਰਤ ਪੈਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Chennai s IT Companies are asking their staff to work from home