ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖਰ ਕਿਉਂ ਤਾਮਿਲਨਾਡੂ ’ਚ 2000 ਤੋਂ ਵੱਧ ਦਲਿਤਾਂ ਨੇ ਇਸਲਾਮ ਕਬੂਲਣ ਦਾ ਫੈਸਲਾ ਕੀਤਾ?

ਨਾਦੂਰ ਪਿੰਡ ਚ ਦਲਿਤ ਭਾਈਚਾਰੇ ਦੇ ਕੁਝ ਲੋਕਾਂ ਨੇ ਉਨ੍ਹਾਂ ਨਾਲ ਪੱਖਪਾਤ ਕਰਨ ਦਾ ਦੋਸ਼ ਲਗਾਉਂਦਿਆਂ ਇਸਲਾਮ ਧਰਮ ਕਬੂਲ ਲੈਣ ਦੀ ਗੱਲ ਕਹੀ ਹੈ। ਇਨ੍ਹਾਂ ਚੋਂ ਬਹੁਤ ਸਾਰੇ ਲੋਕ ਉਨ੍ਹਾਂ ਪਰਿਵਾਰਾਂ ਚੋਂ ਹਨ ਜਿਨ੍ਹਾਂ ਦੇ 17 ਮੈਂਬਰਾਂ ਦੀ ਹਾਲ ਹੀ ਚ ਇਕ ਦੀਵਾਰ ਡਿੱਗਣ ਕਾਰਨ ਮੌਤ ਹੋ ਗਈ ਸੀ।

 

ਦਲਿਤਾਂ ਨੇ ਕਿਹਾ ਹੈ ਕਿ ਉਹ 5 ਜਨਵਰੀ ਨੂੰ ਇਸਲਾਮ ਕਬੂਲ ਕਰਨਗੇ। ਉਨ੍ਹਾਂ ਦਸਿਆ ਕਿ ਉਹ ਤਾਮਿਲ ਪੁਲੀਗਲ ਕਾਚੀ (ਟੀਪੀਕੇ) ਦਾ ਮੈਂਬਰ ਹਨ ਤੇ ਨਾਦੂਰ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਹੋਰ ਪ੍ਰਸ਼ਾਸਨ ਉਨ੍ਹਾਂ ਨਾਲ ਪੱਖਪਾਤ ਕਰ ਰਿਹਾ ਹੈ।

 

ਟੀਪੀਕੇ ਦੇ ਸੂਤਰਾਂ ਨੇ ਦੱਸਿਆ ਕਿ ਮੁਸਲਿਮ ਧਰਮ ਕਬੂਲਣ ਦਾ ਫੈਸਲਾ ਮੈੱਟੂਪਲਾਯਮ ਚ ਇੱਕ ਪਾਰਟੀ ਦੀ ਮੀਟਿੰਗ ਚ ਲਿਆ ਗਿਆ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ 2,000 ਤੋਂ ਵੱਧ ਦਲਿਤਾਂ ਨੇ ਇਸਲਾਮ ਕਬੂਲਣ ਦੀ ਇੱਛਾ ਜਤਾਈ ਹੈ। ਇਨ੍ਹਾਂ ਚੋਂ ਬਹੁਤ ਸਾਰੇ ਲੋਕ ਕੰਧ ਡਿੱਗਣ ਦੀ ਘਟਨਾ ਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰ ਹਨ।

 

ਇਹ ਫੈਸਲਾ ਮਕਾਨ ਮਾਲਕ ਖਿਲਾਫ ਐਸਸੀ/ਐਸਟੀ (ਅੱਤਿਆਚਾਰ ਰੋਕੂ) ਐਕਟ ਤਹਿਤ ਕਥਿਤ ਕਾਰਵਾਈ ਤੋਂ ਬਾਅਦ ਲਿਆ ਗਿਆ ਹੈ। ਹਾਲ ਹੀ ਚ ਨਾਦੂਰ ਪਿੰਡ ਵਿੱਚ ਕੰਧ ਡਿੱਗਣ ਦੀ ਘਟਨਾ ਚ 17 ਵਿਅਕਤੀਆਂ ਦੀ ਮੌਤ ਹੋ ਗਈ ਸੀ।

 

ਪਾਰਟੀ ਨੇ ਦਸਿਆ ਕਿ ਮਾਲਕ ਦੁਆਰਾ ਇਹ ਮਕਾਨ ਬਣਾਇਆ ਗਿਆ ਸੀ ਤੇ ਇਸ ਦੀ ਕੰਧ ਨੂੰ ਸਹਾਰਾ ਦੇਣ ਲਈ ਕੋਈ ਥੰਮ੍ਹ ਨਹੀਂ ਸੀ। ਪਾਰਟੀ ਦਾ ਦੋਸ਼ ਹੈ ਕਿ ਕੰਧ ਦਲਿਤਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਦੂਰ ਰੱਖਣ ਦੇ ਇਰਾਦੇ ਨਾਲ ਬਣਾਈ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why did more than 2000 Dalits in Tamil Nadu decide to convert to Islam