ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ ‘ਮਿਸ਼ਨ 75’ ਲਈ ਭਾਜਪਾ ਨੂੰ ਖੱਟਰ ’ਤੇ ਇੰਨਾ ਭਰੋਸਾ ਕਿਉਂ?

ਹਰਿਆਣਾ ’ਚ ‘ਮਿਸ਼ਨ 75’ ਲਈ ਭਾਜਪਾ ਨੂੰ ਖੱਟਰ ’ਤੇ ਇੰਨਾ ਭਰੋਸਾ ਕਿਉਂ?

ਸਿਆਸਤ ਹਰ ਵਾਰ ਪੁਰਾਣੇ ਤੇ ਤਜਰਬੇਕਾਰ ਆਗੂਆਂ ਨੂੰ ਕੁਝ ਨਾ ਕੁਝ ਨਵਾਂ ਜ਼ਰੂਰ ਸਿਖਾ ਜਾਂਦੀ ਹੈ। ਕੱਲ੍ਹ ਸਨਿੱਚਰਵਾਰ ਨੂੰ ਜਦੋਂ ਚੋਣ ਕਮਿਸ਼ਨ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ, ਤਾਂ ਮੈਨੂੰ ਉਹ ਸਬਕ ਚੇਤੇ ਆ ਗਿਆ, ਜੋ ਇਸ ਅਣਕਿਆਸੀ ਜਾਟ–ਭੂਮੀ ਨੇ ਪੰਜ ਸਾਲ ਪਹਿਲਾਂ ਸਿਖਾਇਆ ਸੀ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਕੇਂਦਰੀ ਸੱਤਾ ਸੰਭਾਲਣ ਦੇ ਚਾਰ ਕੁ ਮਹੀਨਿਆਂ ਬਾਅਦ ਸਤੰਬਰ 2014 ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਚੰਡੀਗੜ੍ਹ ਇਕਾਈ ਦੇ ਇੱਕ ਆਗੂ ਹਰਿਆਣਾ ਵਿਧਾਨ ਸਭਾ ਚੋਣਾਂ ਬਾਰੇ ਗੱਲਬਾਤ ਕਰਨ ਲਈ ਅਚਾਨਕ ਮੋਹਾਲੀ ਸਥਿਤ ‘ਹਿੰਦੁਸਤਾਨ ਟਾਈਮਜ਼’ ਦੇ ਦਫ਼ਤਰ ਆ ਗਏ।

 

 

ਉਨ੍ਹਾਂ ਨਾਲ ਇੱਕ ਅਧਖੜ੍ਹ ਅਜਨਬੀ ਸਨ, ਜਿਨ੍ਹਾਂ ਕੁੜਤਾ–ਪਜਾਮਾ ਪਾਇਆ ਹੋਇਆ ਸੀ ਤੇ ਉਨ੍ਹਾਂ ਖ਼ੁਦ ਨੂੰ ਰਾਸ਼ਟਰੀ ਸਵੈਮਸੇਵਕ ਸੰਘ (RSS) ਦਾ ਪ੍ਰਚਾਰਕ ਦੱਸਿਆ। ਗੱਲ–ਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ ਇਸ ਵਾਰ ਭਾਜਪਾ ਦੇ ਚੋਣ ਜਿੱਤਣ ਦੇ ਆਸਾਰ ਬਹੁਤ ਮਜ਼ਬੂਤ ਹਨ; ਜਦ ਕਿ ਤਦ ਤੱਕ ਇਸ ਸੂਬੇ ਦੀ ਸਿਆਸਤ ਵਿੱਚ ਕਦੇ ਅਜਿਹਾ ਕੋਈ ਸੰਕੇਤ ਕਦੇ ਵੇਖਣ ਤੇ ਸੁਣਨ ਨੂੰ ਨਹੀਂ ਮਿਲਿਆ ਸੀ।

 

 

ਫਿਰ ਕੁਝ ਗੱਲਬਾਤ ਦੌਰਾਨ ਉਨ੍ਹਾਂ ਪੁੱਛਿਆ ਕਿ ਜੇ ਹਰਿਆਣਾ ’ਚ ਭਾਜਪਾ ਦੀ ਸਰਕਾਰ ਬਣਦੀ ਹੈ, ਤਾਂ ਮੁੱਖ ਮੰਤਰੀ ਕੌਣ ਹੋਵੇਗਾ। ਪਰ ਮੈਂ ਤਦ ਇਸ ਬਾਰੇ ਪਾਰਟੀ ਦੇ ਤਿੰਨ ਜਾਣੇ–ਪਛਾਣੇ ਚਿਹਰਿਆਂ ਅਨਿਲ ਵਿਜ, ਰਾਮ ਬਿਲਾਸ ਸ਼ਰਮਾ ਤੇ ਕੈਪਟਨ ਅਭਿਮੰਨਯੂ ਤੋਂ ਇਲਾਵਾ ਹੋਰ ਕੋਈ ਨਾਂਅ ਨਾ ਲੈ ਸਕਿਆ। ਤਦ ਉਨ੍ਹਾਂ ਅੱਖਾਂ ਝਪਕਾਉਂਦਿਆਂ ਜਵਾਬ ਦਿੱਤਾ – ‘ਇਹ ਗਿਣਤੀ ਕਰਦੇ ਸਮੇਂ ਮੈਨੂੰ ਵੀ ਜ਼ਰੂਰ ਗਿਣੋ।’

 

 

ਕੁਝ ਹਫ਼ਤਿਆਂ ਬਾਅਦ ਹਰਿਆਣਾ ਵਿਧਾਨ ਸਭਾ ਦੇ ਬਹੁਤ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਤੇ ਪਹਿਲੀ ਵਾਰ ਭਾਜਪਾ ਨੂੰ ਵੱਡੀ ਜਿੱਤ ਹਾਸਲ ਹੋਈ; ਜੋ ਕਿ 1966 ’ਚ ਹਰਿਆਣਾ ਦੀ ਸਥਾਪਨਾ ਤੋਂ ਬਾਅਦ ਪਹਿਲੀ ਸੀ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਮੇਰੇ ਲਈ ਇਹੋ ਸੀ ਕਿ ਮੁੱਖ ਮੰਤਰੀ ਆਰਐੱਸਐੱਸ ਦੇ ਮੈਂਬਰ ਰਹੇ ਉਸੇ ਵਿਅਕਤੀ ਮਨੋਹਰ ਲਾਲ ਖੱਟਰ ਨੂੰ ਬਣਾਇਆ ਗਿਆ ਸੀ; ਜੋ ਉਸ ਦਿਨ ਮੈਨੂੰ ਦਫ਼ਤਰ ਵਿੱਚ ਆਖ ਕੇ ਗਏ ਸਨ ਕਿ ‘ਮੈਨੂੰ ਵੀ ਜ਼ਰੂਰ ਗਿਣੋ।’

 

[ ਇਸ ਤੋਂ ਅੱਗੇ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why is BJP counting on Khattar for Mission 75 in Haryana