ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮ ਮੰਦਰ ਟ੍ਰੱਸਟ ਦਾ ਐਲਾਨ ਕਰਨ ’ਚ ਢਿੱਲ ਕਿਉਂ ਵਰਤ ਰਹੀ ਹੈ ਮੋਦੀ ਸਰਕਾਰ?

ਰਾਮ ਮੰਦਰ ਟ੍ਰੱਸਟ ਦਾ ਐਲਾਨ ਕਰਨ ’ਚ ਢਿੱਲ ਕਿਉਂ ਵਰਤ ਰਹੀ ਹੈ ਮੋਦੀ ਸਰਕਾਰ?

ਅਯੁੱਧਿਆ ਮਾਮਲੇ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਆਇਆਂ ਤਿੰਨ ਮਹੀਨੇ ਮੁਕੰਮਲ ਹੋਣ ਵਿੱਚ ਸਿਰਫ਼ ਕੁਝ ਦਿਨ ਬਾਕੀ ਹਨ ਪਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਹਾਲੇ ਤੱਕ ਰਾਮ ਮੰਦਰ ਟ੍ਰੱਸਟ ਦਾ ਐਲਾਨ ਨਹੀਂ ਕੀਤਾ। ਇਹ ਮਿਆਦ 9 ਫ਼ਰਵਰੀ ਨੂੰ ਖ਼ਤਮ ਹੋ ਜਾਣੀ ਹੈ ਤੇ ਸਿਰਫ਼ ਚਾਰ ਦਿਨ ਬਚੇ ਹਨ।

 

 

ਅਯੁੱਧਿਆ ਦੇ ਮੰਦਰਮਸਜਿਦ ਦੀ ਜ਼ਮੀਨ ਦੇ ਮਾਲਿਕਾਨਾ ਹੱਕ ਦੇ ਵਿਵਾਦਤੇ ਪਿਛਲੇ ਵਰ੍ਹੇ 9 ਨਵੰਬਰ ਨੂੰ ਸੁਪਰੀਮ ਕੋਰਟ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ 9 ਫ਼ਰਵਰੀ ਤੱਕ ਟ੍ਰੱਸਟ ਦਾ ਐਲਾਨ ਕਰਨਾ ਲਾਜ਼ਮੀ ਹੈ।

 

 

ਬੀਤੇ ਦਿਨੀਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਦੀ ਸਰਬਉੱਚ ਅਦਾਲਤ ਦੇ ਹੁਕਮ ਉੱਤੇ ਅਮਲ ਕਰਦਿਆਂ ਅਯੁੱਧਿਆ ਰਾਮ ਮੰਦਰ ਦੀ ਉਸਾਰੀ ਲਈ ਅਗਲੇ ਇੱਕ ਹਫ਼ਤੇ ਅੰਦਰ ਟ੍ਰੱਸਟ ਕਾਇਮ ਕਰਨ ਲਈ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਇਹ ਟ੍ਰੱਸਟ ਅਯੁੱਧਿਆ ਰਾਮ ਮੰਦਰ ਬਣਾਉਣ ਦੇ ਤੌਰਤਰੀਕੇ ਤੈਅ ਕਰੇਗਾ

 

 

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਯੁੱਧਿਆ ਰਾਮ ਮੰਦਰ ਦੀ ਉਸਾਰੀ ਲਈ ਟ੍ਰੱਸਟ ਦੇ ਗਠਨ ਤੇ ਮਸਜਿਦ ਲਈ ਜ਼ਮੀਨ ਦੇਣ ਦੀ ਪੇਸ਼ਕਸ਼ ਦਾ ਐਲਾਨ ਵੀ ਅਗਲੇ ਚਾਰ ਦਿਨਾਂ ’ਚ ਹੀ ਕਰਨਾ ਹੋਵੇਗਾ।

 

 

ਸੁਪਰੀਮ ਕੋਰਟ ਨੇ ਰਾਮ ਜਨਮਭੂਮੀਬਾਬਰੀ ਮਸਜਿਦ ਮੁੱਦੇ ਦਾ ਨਿਬੇੜਾ ਕਰਦਿਆਂ ਟ੍ਰੱਸਟ ਦੇ ਗਠਨ ਤੇ ਮਸਜਿਦ ਲਈ ਜ਼ਮੀਨ ਦੇਣ ਦਾ ਫ਼ੈਸਲਾ ਕੀਤਾ ਸੀ। ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲੇ ਨੇ ਰਾਮ ਮੰਦਰ ਦੀ ਉਸਾਰੀ ਲਈ ਟ੍ਰੱਸਟ ਬਣਾਉਣ ਵਾਸਤੇ ਇੱਕ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ ਤੇ ਉੱਤਰ ਪ੍ਰਦੇਸ਼ ਸੁੰਨੀ ਵਕਫ਼ ਬੋਰਡ ਨੂੰ ਦਿੱਤੀ ਜਾਣ ਵਾਲੀ ਜ਼ਮੀਨ ਦੀ ਸ਼ਨਾਖ਼ਤ ਕੀਤੀ ਹੈ

 

 

ਇਹ ਸਮੁੱਚਾ ਪ੍ਰਸਤਾਵ ਮਨਜ਼ੂਰੀ ਲਈ ਕੇਂਦਰੀ ਮੰਤਰੀ ਮੰਡਲ ਸਾਹਵੇਂ ਰੱਖਿਆ ਜਾਵੇਗਾ। ਇਸ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਦੀ ਪ੍ਰਵਾਨਗੀ ਮਿਲਦ ਤੋਂ ਬਾਅਦ ਟ੍ਰੱਸਟ ਕਾਇਮ ਕਰਨ ਦਾ ਐਲਾਨ ਤੇ ਮਸਜਿਦ ਲਈ ਪੰਜ ਏਕੜ ਦਾ ਪਲਾਟ ਦੇਣ ਦੀ ਪੇਸ਼ਕਸ਼ ਇੱਕ ਹਫ਼ਤੇ ਅੰਦਰ ਹੀ ਕਰ ਦਿੱਤੀ ਜਾਵੇਗੀ

 

 

ਉੱਤਰ ਪ੍ਰਦੇਸ਼ ਸੁੰਨੀ ਵਕਫ਼ ਬੋਰਡ ਨੂੰ ਤਿੰਨ ਪਲਾਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ; ਜਿਨ੍ਹਾਂ ਵਿੱਚੋਂ ਉਹ ਕੋਈ ਇੱਕ ਚੁਣ ਸਕੇਗਾ

 

 

2 ਅਪ੍ਰੈਲ ਨੂੰ ਰਾਮਨੌਮੀ ਹੈ। ਤਿਆਰੀ ਕੁਝ ਇੰਝ ਕੀਤੀ ਜਾ ਰਹੀ ਦੱਸੀ ਜਾਂਦੀ ਹੈ ਕਿ ਰਾਮਨੌਮੀ ਮੌਕੇ ਰਾਮ ਜਨਮਭੂਮੀ ਉੱਤੇ ਮੰਦਰ ਦਾ ਨੀਂਹਪੱਥਰ ਇੱਕ ਵਿਸ਼ਾਲ ਸਮਾਰੋਹ ਦੌਰਾਨ ਰੱਖਿਆ ਜਾਵੇ। ਅਯੁੱਧਿਆ ਦੇ ਸੰਤ ਸਮਾਜ ਦਾ ਦਾਅਵਾ ਹੈ ਕਿ ਅਯੁੱਘਿਆ ਰਾਮ ਮੰਦਰ ਲਈ ਪ੍ਰਸਤਾਵਿਤ ਟ੍ਰੱਸਟ ਗੁਜਰਾਤ ਦੇ ਸੋਮਨਾਥ ਮੰਦਰ ਤੇ ਜੰਮੂ ਦੇ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦਾ ਮਿਲ਼ਿਆਜੁਲ਼ਿਆ ਰੂਪ ਹੋਵੇਗਾ। ਸੋਮਨਾਥ ਮੰਦਰ ਰਦੇ ਟ੍ਰੱਸਟ ਤਾਂ 6 ਹੀ ਮੈਂਬਰ ਹਨ ਪਰ ਅਯੁੱਧਿਆ ਦੇ ਟ੍ਰੱਸਟ ਇਹ ਗਿਣਤੀ ਵਧਾਈ ਜਾ ਸਕਦੀ ਹੈ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Modi Government delaying announcement of Ram Mandir Trust