ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਈਚਾਰੇ ਦੀ ਨਵੀਂ ਮਿਸਾਲ, ਨਮਾਜ਼ ਅਦਾ ਕਰਨ ਲਈ ਖੋਲ੍ਹੇ ਮੰਦਿਰ ਦੇ ਦਰਵਾਜ਼ੇ

ਸਥਾਨਕ ਲੋਕਾਂ ਨੇ ਸਾਂਝੇ ਭਾਈਚਾਰੇ ਦੀ ਇੱਕ ਵੱਖਰੀ ਹੀ ਮਿਸਾਲ ਪੇਸ਼ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਜੋਨਪੁਰ ਜਿ਼ਲ੍ਹੇ ਚ ਪਿੰਡ ਵਾਲਿਆਂ ਨੇ ਦਰੀਆਪੁਰ ਚ ਚੱਲ ਰਹੀ ਇਜਤੇਮਾ ਚ ਆ ਰਹੇ ਮੁਸਲਿਮ ਸਥਾਨਕ ਇਲਾਕੇ ਚ ਲੱਗੇ ਜਾਮ ਚ ਫੱਸ ਗਏ ਤਾਂ ਪਿੰਡ ਵਾਲਿਆਂ ਨੇ ਪ੍ਰਾਚੀਨ ਸਿ਼ਵਮੰਦਿਰ ਦੀ ਚਾਰਦੀਵਾਰੀ ਅੰਦਰ ਹੀ ਜੋਹਰ ਦੀ ਨਮਾਜ਼ ਅਦਾ ਕਰਾਉਣ ਦਾ ਪ੍ਰਬੰਧ ਕੀਤਾ।

 

ਜਾਣਕਾਰੀ ਮੁਤਾਬਕ ਨਗਰ ਦੇ ਦਰੀਆਪੁਰ ਚ ਤਿੰਨ ਦਿਨਾ ਆਲਮੀ ਤਬਦੀਲੀ ਇਜਤੇਮਾ ਚੱਲ ਰਿਹਾ ਸੀ। ਸੂਬੇ ਦੇ ਵੱਖੋ ਵੱਖਰੇ ਜਿ਼ਲ੍ਹਿਆਂ ਤੋਂ ਇਜਤਮਾ ਚ ਲੋਕ ਪਹੰੁਚਾ ਰਹੇ ਹਨ। ਇਸ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕ ਵੀ ਟ੍ਰੈਕਟਰ ਟਰਾਲੀਆਂ ਅਤੇ ਆਪੋ ਆਪਣੇ ਵਾਹਨਾਂ ਨਾਲ ਇਜਤਮਾ ਚ ਸ਼ਾਮਲ ਹੋ ਰਹੇ ਹਨ। ਨਮਾਜ਼ ਦੌਰਾਨ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਮੁਸਲਮਾਨ ਵੀਰਾਂ ਦਾ ਪੂਰਾ ਖਿਆਲ ਰੱਖਿਆ ਗਿਆ। ਨਮਾਜ਼ ਮਗਰੋਂ ਸਾਰਿਆਂ ਨੂੰ ਚਾਹ-ਪਾਣੀ ਵਰਤਾ ਕੇ ਉਨ੍ਹਾਂ ਨੂੰ ਇਜਤੇਮਾ ਲਈ ਖ਼ੁਸ਼ੀ ਨਾਲ ਰਵਾਨਾ ਕੀਤਾ ਗਿਆ।

 

ਇਹ ਵੀ ਕਿਹਾ ਜਾ ਰਿਹਾ ਹੈ ਕਿ ਜਾਮ ਚ ਫਸੇ ਲੋਕਾਂ ਦਾ ਉਸੇ ਦੌਰਾਨ ਨਮਾਜ਼ ਅਦਾ ਕਰਨ ਦਾ ਸਮਾਂ ਵੀ ਹੋ ਗਿਆ ਸੀ। ਜਿਸ ਦੌਰਾਨ ਕੁੱਝ ਲੋਕਾਂ ਨੇ ਸੜਕ ਤੇ ਸਥਿਤ ਸਿ਼ਵਮੰਦਿਰ ਦੇ ਬਾਹਰ ਨਮਾਜ਼ ਪੜ੍ਹਣੀ ਸ਼ੁਰੂ ਕਰ ਦਿੱਤੀ ਸੀ। ਜੈਨਪੁਰ ਦੇ ਪਿੰਡ ਵਾਸੀਆਂ ਨੇ ਜਦੋਂ ਲੋਕਾਂ ਨੂੰ ਸੜਕ ਤੇ ਨਮਾਜ਼ ਅਦਾ ਕਰਦਿਆਂ ਦੇਖਿਆ ਤਾਂ ਪਿੰਡ ਵਾਲਿਆਂ ਨੇ ਪ੍ਰਾਚੀਨ ਸਿ਼ਵਮੰਦਿਰ ਦੇ ਵਿਹੜੇ ਚ ਨਮਾਜ਼ ਪੜ੍ਹਨ ਲਈ ਕਿਹਾ।

 

ਹਿੰਦੂ ਭਾਈਚਾਰੇ ਤੋਂ ਮਿਲੇ ਸਹਿਯੋਗ ਮਗਰੋ਼ ਲਗਭਗ 150 ਮੁਸਲਮਾਨ ਭਰਾਵਾਂ ਨੇ ਉਕਤ ਮੰਦਿਰ ਚ ਨਮਾਜ਼ ਅਦਾ ਕੀਤੀ। ਨਮਾਜ਼ ਅਦਾ ਕਰਨ ਵਾਲਿਆਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਹਿੰਦੂ ਵੀਰ ਮੰਦਿਰ ਦੇ ਵਿਹੜੇ ਦੇ ਬਾਹਰ ਹੀ ਖੜ੍ਹੇ ਰਹੇ ਤੇ ਚਾਹ ਪਾਣੀ ਦਾ ਇੰਤਜ਼ਾਮ ਕਰਨ ਲੱਗ ਪਏ।

 

ਮੰਦਿਰ ਚ ਨਮਾਜ਼ ਅਦਾ ਕਰਾ ਕੇ ਜੈਨਪੁਰ ਵਾਸੀਆਂ ਨੇ ਜ਼ਿਲ੍ਹੇ ਚ ਹਿੰਦੂ ਮੁਸਲਿਮ ਏਕਤਾ ਦੀ ਨਵੇਕਲੀ ਮਿਸਾਲ ਕਾਇਮ ਕਰ ਦਿੱਤੀ ਜਿਸ ਵਿਚ ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀ ਸਾਫ ਝਲਕ ਰਹੀ ਸੀ। ਸੋਸ਼ਲ ਮੀਡੀਆ ਤੇ ਵੀ ਜੈਨਪੁਰ ਵਾਸੀਆਂ ਦੀ ਰੱਜ ਕੇ ਸ਼ਲਾਘਾ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:why muslim prayered namaz in shiv mandir in up Bulandshahr Ijtema