ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹੀਨ ਬਾਗ਼ ’ਚ ਕੋਈ ਮੁਜ਼ਾਹਰਾਕਾਰੀ ਮਰਦਾ ਕਿਉਂ ਨਹੀਂ, ਕੀ ਉਨ੍ਹਾਂ ਅੰਮ੍ਰਿਤ ਪੀ ਲਿਐ: ਦਲੀਪ ਘੋਸ਼

ਸ਼ਾਹੀਨ ਬਾਗ਼ ’ਚ ਕੋਈ ਮੁਜ਼ਾਹਰਾਕਾਰੀ ਮਰਦਾ ਕਿਉਂ ਨਹੀਂ, ਕੀ ਉਨ੍ਹਾਂ ਅੰਮ੍ਰਿਤ ਪੀ ਲਿਐ: ਦਲੀਪ ਘੋਸ਼

ਭਾਰਤੀ ਜਨਤਾ ਪਾਰਟੀ (BJP) ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਦਲੀਪ ਘੋਸ਼ ਨੇ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ਼ ਪ੍ਰਦਰਸ਼ਨ ’ਚ ਸ਼ਾਮਲ ਪ੍ਰਦਰਸ਼ਨਕਾਰੀਆਂ ਬਾਰੇ ਸੁਆਲ ਕੀਤਾ ਹੈ ਕਿ ਆਖ਼ਰ ਉੱਥੇ ਕੋਈ ਮੁਜ਼ਾਹਰਾਕਾਰੀ ਮਰ ਕਿਉਂ ਨਹੀਂ ਰਿਹਾ? ਕੀ ਉਨ੍ਹਾਂ ਨੇ ਅੰਮ੍ਰਿਤ ਪੀ ਲਿਆ ਹੈ।

 

 

ਦਲੀਪ ਘੋਸ਼ ਨੇ ਪੁੱਛਿਆ ਕਿ ਸ਼ਾਹੀਨ ਬਾਗ਼ ’ਚ ਪ੍ਰਦਰਸ਼ਨਕਾਰੀਆਂ ਨੂੰ ਕੁਝ ਹੋ ਕਿਉਂ ਨਹੀਂ ਰਿਹਾ, ਜਦ ਕਿ ਉਹ ਦਿੱਲੀ ਦੀ ਭਿਆਨਕ ਠੰਢ ਵਿੱਚ ਖੁੱਲ੍ਹੇ ਆਕਾਸ਼ ਹੇਠਾਂ ਰੋਸ ਧਰਨਾ ਦੇ ਰਹੇ ਹਨ। ਉਨ੍ਹਾਂ ਇਹ ਵੀ ਜਾਣਨਾ ਚਾਹਿਆ ਕਿ ਆਖ਼ਰ ਇਸ ਪ੍ਰਦਰਸ਼ਨ ਲਈ ਰਕਮ ਕਿੱਥੋਂ ਆ ਰਹੀ ਹੈ?

 

 

ਦਲੀਪ ਘੋਸ਼ ਨੇ ਜੋ ਕਿਹਾ, ਉਹ ਅਸੀਂ ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਦੇ ਪਾਠਕਾਂ ਦੀ ਜਾਣਕਾਰੀ ਲਈ ਇੱਥੇ ਇੰਨ੍ਹ–ਬਿੰਨ੍ਹ ਦੇ ਰਹੇ ਹਾਂ – ‘ਸਾਨੂੰ ਪਤਾ ਚੱਲਿਆ ਹੈ ਕਿ CAA ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਤੇ ਬੱਚੇ ਦਿੱਲੀ ਦੀਆਂ ਠੰਢੀਆਂ ਰਾਤਾਂ ’ਚ ਖੁੱਲ੍ਹੇ ਆਕਾਸ਼ ਹੇਠਾਂ ਬੈਠੇ ਹਨ। ਮੈਂ ਹੈਰਾਨ ਹਾਂ ਕਿ ਉਨ੍ਹਾਂ ਵਿੱਚੋਂ ਕੋਈ ਬੀਮਾਰ ਕਿਉਂ ਨਹੀਂ ਹੋਇਆ? ਉਨ੍ਹਾਂ ਨੂੰ ਕੁਝ ਹੋਇਆ ਕਿਉਂ ਨਹੀਂ? ਇੱਕ ਵੀ ਪ੍ਰਦਰਸ਼ਨਕਾਰੀ ਦੀ ਮੌਤ ਕਿਉਂ ਨਹੀਂ ਹੋਈ?’

ਦਲੀਪ ਘੋਸ਼

 

ਖ਼ਬਰ ਏਜੰਸੀ ANI ਮੁਤਾਬਕ ਦਲੀਪ ਘੋਸ਼ ਨੇ ਕਿਹਾ ਕਿ ਨੋਟਬੰਦੀ ਦੌਰਾਨ ਕਾਫ਼ੀ ਕੁਝ ਆਖਿਆ ਗਿਆ ਕਿ ਲੋਕ ਕਤਾਰਾਂ ਵਿੱਚ ਖਲੋ ਕੇ ਮਰ ਰਹੇ ਸਨ; ਜਦ ਕਿ ਬੱਚਿਆਂ ਨਾਲ 4 ਤੋਂ 5 ਡਿਗਰੀ ਤਾਪਮਾਨ ’ਚ ਬੈਠੇ ਹਨ, ਹੁਣ ਕੋਈ ਨਹੀਂ ਮਰ ਰਿਹਾ। ਕੀ ਉਨ੍ਹਾਂ ਨੇ ਅੰਮ੍ਰਿਤ ਪੀ ਲਿਆ ਹੈ?

 

 

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਦਲੀਪ ਘੋਸ਼ ਨੇ ਕਿਹਾ ਕਿ – ‘ਇਹ ਬੇਹੱਦ ਹੈਰਾਨਕੁੰਨ ਗੱਲ ਹੈ। ਕੀ ਉਨ੍ਹਾਂ ਨੇ ਕੋਈ ਅੰਮ੍ਰਿਤ ਪੀ ਲਿਆ ਹੈ ਕਿ ਉਨ੍ਹਾਂ ਨੂੰ ਕੁਝ ਹੋ ਨਹੀਂ ਰਿਹਾ ਪਰ ਬੰਗਾਲ ’ਚ ਕੁਝ ਲੋਕਾਂ ਵੱਲੋਂ ਘਬਰਾਹਟ ’ਚ ਖ਼ੁਦਕੁਸ਼ੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।’

 

 

ਚੇਤੇ ਰਹੇ ਕਿ ਦੱਖਣੀ ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਭਾਵ CAA ਵਿਰੁੱਧ ਸੈਂਕੜੇ ਔਰਤਾਂ ਪ੍ਰਦਰਸ਼ਨ ਕਰ ਰਹੀਆਂ ਹਲ। ਇੱਥੇ ਲਗਭਗ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why no one is dying at Shaheen Bagh Have they taken nectar asks Dalip Ghosh