ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਚਾਨਕ ਕਿਉਂ ਘਟ ਗਈ ਅਮਰਨਾਥ ਯਾਤਰੀਆਂ ਦੀ ਗਿਣਤੀ?

ਅਚਾਨਕ ਕਿਉਂ ਘਟ ਗਈ ਅਮਰਨਾਥ ਯਾਤਰੀਆਂ ਦੀ ਗਿਣਤੀ?

ਅਮਰਨਾਥ ਯਾਤਰਾ ਸੰਪੰਨ ਹੋਣ `ਚ ਹਾਲੇ ਚਾਰ ਹਫ਼ਤੇ ਰਹਿੰਦੇ ਹਨ ਪਰ ਇਸ ਸਾਲਾਨਾ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਅਚਾਨਕ ਬਹੁਤ ਜਿ਼ਆਦਾ ਘਟ ਗਈ ਹੈ। ਇਹ ਇੰਨੀ ਘਟ ਗਈ ਹੈ ਕਿ ਸ਼ਰਧਾਲੂਆਂ ਲਈ ਥਾਂ-ਥਾਂ ਲੱਗਣ ਵਾਲੇ ਬਹੁਤੇ ਲੰਗਰ ਵੀ ਬਹੁਤ ਥਾਵਾਂ `ਤੇ ਬੰਦ ਕਰਨੇ ਪਏ ਹਨ। ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਆਖ਼ਰ ਇਹ ਗਿਣਤੀ ਅਚਾਨਕ ਇੰਨੀ ਜਿ਼ਆਦਾ ਕਿਉਂ ਤੇ ਕਿਵੇਂ ਘਟ ਗਈ ਹੈ?


ਸ਼ਰਧਾਲੂਆਂ ਦੀ ਗਿਣਤੀ `ਚ ਵਰਨਣਯੋਗ ਹੱਦ ਤੱਕ ਕਮੀ ਆਉਣ ਕਾਰਨ ਜੰਮੂ ਤੇ ਕਸ਼ਮੀਰ ਦੇ ਰਾਜਪਾਲ ਐੱਨ.ਐੱਨ. ਵੋਹਰਾ (ਜੋ ਸ੍ਰੀ ਅਮਰਨਾਥਜੀ ਸ਼੍ਰਾਈਨ ਬੋਰਡ ਦੇ ਚੇਅਰਮੈਨ ਵੀ ਹਨ) ਨੇ ਐਤਵਾਰ ਨੂੰ ਨੰਨਵਾਂ ਬੇਸ ਕੈਂਪ ਦਾ ਦੌਰਾ ਕੀਤਾ।


ਅਧਿਕਾਰੀਆਂ ਨੇ ਰਾਜਪਾਲ ਨੂੰ ਦੱਸਿਆ ਕਿ ਬਹੁਤ ਸਾਰੇ ਖੱਚਰਾਂ ਵਾਲੇ ਤੇ ਸਾਮਾਨ ਚੁੱਕਣ ਵਾਲੇ ਕੁਲੀ ਵੀ ਇੱਥੋਂ ਚਲੇ ਗਏ ਹਨ। ਇਸ ਬੇਸ ਕੈਂਪ `ਚ 10 ਥਾਵਾਂ `ਤੇ ਲੰਗਰ ਲੱਗਦਾ ਹੈ ਪਰ ਹੁਣ ਉਨ੍ਹਾਂ `ਚੋਂ ਤਿੰਨ ਤਾਂ ਬੰਦ ਹੋ ਗਏ ਹਨ ਤੇ ਬਾਕੀ ਦੇ 7 ਵੀ ਵਾਰੀ-ਵਾਰੀ ਸਿਰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।


ਇਸ ਵਾਰ ਅਮਰਨਾਥ ਯਾਤਰਾ ਬੀਤੀ 28 ਜੂਨ ਨੂੰ ਸ਼ੁਰੂ ਹੋਈ ਸੀ। ਪਹਿਲੇ 25 ਦਿਨਾਂ ਦੌਰਾਨ ਇੱਥੇ 2.36 ਲੱਖ ਸ਼ਰਧਾਲੂਆਂ (ਇੱਕ ਦਿਨ `ਚ ਔਸਤਨ 9,400) ਨੇ ਅਮਰਨਾਥ ਦੀ ਪਵਿੱਤਰ ਗੁਫ਼ਾ ਦੇ ਦਰਸ਼ਨ ਕੀਤੇ ਸਨ। ਇਹ ਗਿਣਤੀ ਖ਼ਰਾਬ ਮੌਸਮ ਦੇ ਬਾਵਜੁਦ ਸੀ। ਪਰ ਪਿਛਲੇ ਹਫ਼ਤੇ ਸਿਰਫ਼ 22,300 ਸ਼ਰਧਾਲੂ ਆਏ ਹਨ, ਜੋ ਰੋਜ਼ਾਨਾ ਔਸਤਨ 3,100 ਬੈਠਦੇ ਹਨ। ਇਸ ਵਾਰ ਅਧਿਕਾਰਤ ਤੌਰ `ਤੇ ਇਹ ਯਾਤਰਾ 26 ਅਗਸਤ ਨੂੰ ਸੰਪੰਨ ਹੋਣੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why number of Amarnath pilgrims decreased