ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

24.07 ਫ਼ੀ ਸਦੀ ਕਿਉਂ ਘਟੀ ਕਾਰਾਂ ਦੀ ਵਿਕਰੀ?

24.07 ਫ਼ੀ ਸਦੀ ਕਿਉਂ ਘਟੀ ਕਾਰਾਂ ਦੀ ਵਿਕਰੀ?

ਭਾਰਤ ਦੇ ਆਟੋ ਖੇਤਰ ਦੀ ਮਾੜੀ ਹਾਲਤ ਹਾਲੇ ਨੇੜ–ਭਵਿੱਖ ਵਿੱਚ ਕਿਤੇ ਸੁਧਰਦੀ ਨਹੀਂ ਦਿਸ ਰਹੀ। ਘਰੇਲੂ ਯਾਤਰੀ ਕਾਰਾਂ ਦੀ ਵਿਕਰੀ ਵਿੱਚ ਕਮੀ ਦਾ ਸਿਲਸਿਲਾ ਜਾਰੀ ਹੈ।

 

 

ਕਾਰਾਂ ਦੀ ਵਿਕਰੀ ਵਿੱਚ ਬੀਤੇ ਜੂਨ ਮਹੀਨੇ 24.07 ਫ਼ੀ ਸਦੀ ਦੀ ਭਾਰੀ ਗਿਰਾਵਟ ਵੇਖਣ ਨੂੰ ਮਿਲੀ। ਕੁੱਲ ਵਾਹਨਾਂ ਦੀ ਵਿਕਰੀ ਵਿੱਚ ਵੀ 17 ਫ਼ੀ ਸਦੀ ਤੋਂ ਵੱਧ ਦੀ ਗਿਰਾਵਟ ਵੇਖਣ ਨੂੰ ਮਿਲੀ ਹੈ। ਇਸ ਖੇਤਰ ਉੱਤੇ ਨਜ਼ਰ ਰੱਖਣ ਵਾਲੇ ਮਾਹਿਰਾਂ ਅਨੁਸਾਰ GST ਕਾਰਨ ਵੱਧ ਲਾਗਤ, ਘੱਟ ਮੰਗ ਤੇ ਵਾਜਬ ਨਕਦੀ ਦੀ ਘਾਟ ਇਸਦੇ ਮੁੱਖ ਕਾਰਨ ਹਨ।

 

 

ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਇਲ ਮੈਨੂਫ਼ੈਕਚਰਰਜ਼ ਮੁਤਾਬਕ ਘਰੇਲੂ ਬਾਜ਼ਾਰ ਵਿੱਚ ਯਾਤਰੀ ਕਾਰ ਦੀ ਵਿਕਰੀ 2018 ਦੌਰਾਨ ਵੇਚੀਆਂ 1,83,885 ਕਾਰਾਂ ਦੇ ਮੁਕਾਬਲੇ ਘਟ ਕੇ 1,39,628 ਕਾਰਾਂ ਉੱਤੇ ਆ ਗਈ ਹੈ।

 

 

ਆਈਏਐੱਨਐੱਸ ਮੁਤਾਬਕ ਹੋਰ ਯਾਤਰੀ ਵਾਹਨਾਂ ਵਿੱਚ ਵੀ ਭਾਰਤ ਵਿੱਚ ਵਿਕਣ ਵਾਲੇ ਯੂਟਿਲਿਟੀ ਵਾਹਨਾਂ ਦੀ ਗਿਣਤੀ ਜੂਨ 2019 ’ਚ 0.99 ਫ਼ੀ ਸਦੀ ਘਟ ਕੇ 72,917 ਰਹਿ ਗਈ। ਪਿਛਲੇ ਮਹੀਨੇ ਕੁੱਲ 13,187 ਵੈਨਜ਼ ਵੇਚੀਆਂ ਗਈਆਂ। ਇਸ ਵਿੱਚ ਜੂਨ 2018 ਦੇ ਮੁਕਾਬਲੇ 18.7 ਫ਼ੀ ਸਦੀ ਦੀ ਕਮੀ ਦਰਜ ਕੀਤੀ ਗਈ।

 

 

ਕੁੱਲ ਮਿਲਾ ਕੇ ਯਾਤਰੀ ਵਾਹਨਾਂ ਦੀ ਵਿਕਰੀ ਜੂਨ ਮਹੀਨੇ 17.54 ਫ਼ੀ ਸਦੀ ਘਟ ਕੇ 2,73,748 ਵਾਹਨਾਂ ਦੇ ਮੁਕਾਬਲੇ 2,25,732 ਵਾਹਨ ਰਹਿ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why sale of cars reduced by 24 per cent