ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਠੂਆ ਮਾਮਲੇ ’ਚ ਦੋਸ਼ੀਆਂ ਦੇ ਹਮਾਇਤੀ ਕਿਉਂ ਬਣੇ ਸੀ ਭਾਜਪਾਈ: ਓਵੈਸੀ

ਆਲ ਇੰਡੀਆ ਮਦਲਿਸ ਏ ਇੱਤੇਹਾਦੁਲ ਮੁਸਲਿਮ (ਏਆਈਐਮਆਈਐਮ) ਦੇ ਮੁਖੀ ਅਸਦੁੱਦੀਨ ਓਵੈਸੀ ਨੇ ਕਠੂਆਂ ਬੱਚੀ ਬਲਾਤਕਾਰ ਕਾਂਡ ਨੂੰ ਲੈ ਕੇ ਭਾਜਪਾ ਦੇ ਮੰਤਰੀਆਂ ਤੇ ਸਵਾਲ ਖੜ੍ਹੇ ਕੀਤੇ ਹਨ। ਓਵੈਸੀ ਨੇ ਕਿਹਾ ਕਿ ਭਾਜਪਾ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਪਿਛਲੀ ਜੰਮੂ-ਕਸ਼ਮੀਰ ਸਰਕਾਰ ਚ ਉਸ ਦੇ ਮੰਤਰੀ ਕਠੂਆਂ ਮਾਮਲੇ ਚ ਦੋਸ਼ੀਆਂ ਦੀ ਹਮਾਇਤ ਚ ਕਰਵਾਈ ਰੈਲੀ ਚ ਕਿਉਂ ਸ਼ਾਮਲ ਹੋਏ?

 

ਓਵੈਸੀ ਨੇ ਦਾਅਵਾ ਕੀਤਾ ਕਿ ਤਤਕਾਲੀਨ ਭਾਜਪਾ-ਪੀਡੀਪੀ ਗਠਜੋੜ ਦੇ ਮੰਤਰੀਆਂ ਨੇ ਕਠੂਆਂ ਮਾਮਲੇ ਦੇ ਦੋਸ਼ੀਆਂ ਦੀ ਹਮਾਇਤ ਚ ਕਰਵਾਈ ਇਕ ਰੈਲੀ ਚ ਹਿੱਸਾ ਲਿਆ ਸੀ। ਕਠੂਆ ਮਾਮਲੇ ਚ ਫੈਸਲੇ ਨੂੰ ਲੈ ਕੇ ਓਵੈਸੀ ਨੇ ਕਿਹਾ, ਦੋਸ਼ੀ ਭਾਵੇਂ ਕਿਸੇ ਵੀ ਧਰਮ ਦਾ ਹੋਵੇ, ਉੁਸ ਨੂੰ ਇਨਸਾਫ ਦੇ ਕੱਟਗਹਿਰੇ ਚ ਲਿਆਇਆ ਹੀ ਜਾਣਾ ਚਾਹੀਦੈ।

 

ਦੱਸਣਯੋਗ ਹੈ ਕਿ ਸੋਮਵਾਰ ਨੂੰ ਪਠਾਨਕੋਟ ਦੀ ਇਕ ਅਦਾਲਤ ਨੇ ਕਠੂਆ ਚ 8 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਚ ਸੱਤ ਚੋਂ 6 ਦੋਸ਼ੀਆਂ ਨੂੰ ਦੋਸ਼ੀ ਮੰਨਦਿਆਂ ਅੱਜ ਸੋਮਵਾਰ ਨੂੰ ਸਜ਼ਾ ਸੁਣਾ ਦਿੱਤੀ। ਜਿਸ ਤੋਂ ਬਾਅਦ ਦੋਸ਼ੀਆਂ ਨੂੰ ਸਖਤ ਸੁਰੱਖਿਆ ਪਹਿਰੇ ਚ ਸਿੱਧਾ ਜੇਲ੍ਹ ਭੇਜਣ ਲਈ ਰਵਾਨਾ ਕਰ ਦਿੱਤਾ ਗਿਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:why some BJP ministers supported culprits of Kathua case asked Asaduddin Owaisi