ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਆਖ਼ਰ ਕਿਉਂ ਰੱਦ ਹੋਈ ਸੋਨੀਆ ਗਾਂਧੀ ਦੀ ਮਹੇਂਦਰਗੜ੍ਹ ਚੋਣ ਰੈਲੀ?

​​​​​​​ਆਖ਼ਰ ਕਿਉਂ ਰੱਦ ਹੋਈ ਸੋਨੀਆ ਗਾਂਧੀ ਦੀ ਮਹੇਂਦਰਗੜ੍ਹ ਚੋਣ ਰੈਲੀ?

ਹਰਿਆਣਾ ਦੇ ਸ਼ਹਿਰ ਮਹੇਂਦਰਗੜ੍ਹ ’ਚ ਹੋਣ ਵਾਲੀ ਕਾਂਗਰਸ ਦੀ ਰੈਲੀ ਨੂੰ ਅੱਜ ਸੋਨੀਆ ਗਾਂਧੀ ਨਹੀਂ, ਸਗੋਂ ਰਾਹੁਲ ਗਾਂਧੀ ਸੰਬੋਧਨ ਕਰਨਗੇ। ਸ੍ਰੀਮਤੀ ਸੋਨੀਆ ਗਾਂਧੀ ਦਾ ਇਹ ਪ੍ਰੋਗਰਾਮ ਅਚਾਨਕ ਹੀ ਰੱਦ ਹੋਇਆ ਹੈ।

 

 

ਹੁਣ ਸਿਆਸੀ ਗਲਿਆਰਿਆਂ ਵਿੱਚ ਚਰਚਾ ਇਸ ਗੱਲ ਦੀ ਵੀ ਹੋ ਰਹੀ ਹੈ ਕਿ ਹਰਿਆਣਾ ਵਿੱਚ ਕਾਂਗਰਸ ਨੂੰ ਆਪਣੀ ਹਾਰ ਯਕੀਨੀ ਵਿਖਾਈ ਦੇ ਰਹੀ ਹੈ, ਜਿਸ ਕਾਰਨ ਹੁਣ ਉਸ ਦੇ ਵੱਡੇ ਆਗੂ ਇੱਥੇ ਰੈਲੀਆਂ ਕਰਨ ਤੋਂ ਟਾਲ਼ਾ ਵੱਟ ਰਹੇ ਹਨ। ਉਂਝ ਸ੍ਰੀਮਤੀ ਸੋਨੀਆ ਗਾਂਧੀ ਦਾ ਅੱਜ ਵਾਲਾ ਹਰਿਆਣਾ ਦੌਰਾ ਰੱਦ ਹੋਣ ਦੇ ਕਾਰਨਾਂ ਬਾਰੇ ਕਾਂਗਰਸ ਪਾਰਟੀ ਵੱਲੋਂ ਅਧਿਕਾਰਤ ਤੌਰ ’ਤੇ ਕੁਝ ਨਹੀਂ ਆਖਿਆ ਗਿਆ ਹੈ।

 

 

ਮਹੇਂਦਰਗੜ੍ਹ ’ਚ ਕਾਂਗਰਸੀ ਉਮੀਦਵਾਰ ਰਾਓ ਦਾਨ ਸਿੰਘ ਲਈ ਵੋਟ ਦੀ ਅਪੀਲ ਕਰਨ ਲਈ ਰਾਹੁਲ ਗਾਂਧੀ ਪੁੱਜਣਗੇ। ਇਸ ਮੌਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਕਾਂਗਰਸ ਦੇ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਸਮੇਤ ਹੋਰ ਆਗੂ ਵੀ ਪੁੱਜਣਗੇ। ਹਰਿਆਣਾ ਵਿਧਾਨ ਸਭਾ ਚੋਣ ਲਈ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਪਹਿਲੀ ਰੈਲੀ ਅੱਜ ਸ਼ੁੱਕਰਵਾਰ ਨੂੰ ਮਹੇਂਦਰਗੜ੍ਹ ’ਚ ਹੋਣੀ ਸੀ। ਅੱਜ ਸਵੇਰੇ ਇਹ ਖ਼ਬਰ ਆਈ ਕਿ ਹੁਣ ਇਸ ਰੈਲੀ ਨੂੰ ਰਾਹੁਲ ਗਾਂਧੀ ਸੰਬੋਧਨ ਕਰਨਗੇ।

 

 

ਸਾਬਕਾ ਸੰਸਦੀ ਸਕੱਤਰ ਰਾਓ ਦਾਨ ਸਿੰਘ ਮਹੇਂਦਰਗੜ੍ਹ ਵਿਧਾਨ ਸਭਾ ਖੇਤਰ ਤੋਂ ਚੋਣ ਮੈਦਾਨ ’ਚ ਹਨ। ਰਾਓ ਦਾਨ ਸਿੰਘ ਦੇ ਪ੍ਰਚਾਰ ਲਈ ਹਾਲੇ ਤੱਕ ਕੋਈ ਸਟਾਰ–ਪ੍ਰਚਾਰਕ ਨਹੀਂ ਪੁੱਜਾ। ਨਾਮਜ਼ਦਗੀ ਦੇ ਦਿਨ ਸਾਬਕਾ ਮੁੱਖ ਮੰਤਰੀ ਭੁਪੇ਼ਦਰ ਸਿੰਘ ਹੁੱਡਾ ਆਏ ਸਨ। ਅੱਜ ਦੀ ਰੈਲੀ ਖੇਡ ਸਟੇਡੀਅਮ ’ਚ ਹੋਣੀ ਹੈ।

 

 

ਰੈਲੀ ਵਾਲੀ ਥਾਂ ਉੱਤੇ ਪੁਲਿਸ ਅਧਿਕਾਰੀਆਂ ਨੇ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਹਨ। ਰਾਹੁਲ ਗਾਂਧੀ ਦੁਪਹਿਰੇ ਦੋ ਵਜੇ ਰੈਲੀ ’ਚ ਪੁੱਜਣਗੇ। ਵਿਸ਼ੇਸ਼ ਸੁਰੱਖਿਆ ਗਾਰਡਾਂ ਦੀ ਟੀਮ ਨੇ ਲਗਭਗ ਤਿੰਨ ਘੰਟੇ ਉਸ ਸਥਾਨ ਦਾ ਦੌਰਾ ਕੀਤਾ।

 

 

ਸ੍ਰੀ ਰਾਹੁਲ ਗਾਂਧੀ ਦਾ ਹੈਲੀਕਾਪਟਰ ਕਾਲਜ ਗਰਾਊਂਡ ’ਚ ਉੱਤਰੇਗਾ। ਰੈਲੀ ਵਿੱਚ ਗ਼ੁਲਾਮ ਨਬੀ ਆਜ਼ਾਦ, ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ, ਦੀਪੇਂਦਰ ਹੁੱਡਾ, ਕਿਰਨ ਚੌਧਰੀ, ਰਣਬੀਰ ਮਹੇਂਦਰਾ ਤੋਂ ਇਲਾਵਾ ਭਿਵਾਨੀ–ਮਹੇਂਦਰਗੜ੍ਹ ਲੋਕ ਸਭਾ ਖੇਤਰ ਵਿੱਚ ਕਾਂਗਰਸ ਦੇ ਉਮੀਦਵਾਰ ਮੌਜੂਦ ਰਹਿਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Sonia Gandhi s Mahendragarh Poll Rally cancelled