ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ CRPF ਮਹਿਲਾ ਮੁਲਾਜ਼ਮ ਦੀ ਇਹ ਤਸਵੀਰ ਕਿਉਂ ਹੋਈ ਵਾਇਰਲ?

ਕਸ਼ਮੀਰ ’ਚ CRPF ਮਹਿਲਾ ਮੁਲਾਜ਼ਮ ਦੀ ਇਹ ਤਸਵੀਰ ਕਿਉਂ ਹੋਈ ਵਾਇਰਲ?

ਜੰਮੂ–ਕਸ਼ਮੀਰ ਵਿੱਚ ਸੀਆਰਪੀਐੱਫ਼ (CRPF) ਦੀ ਇੱਕ ਮਹਿਲਾ ਮੁਲਾ਼ਜਮ ਨਾਲ ਹੱਥ ਮਿਲਾਉਂਦੇ ਇੱਕ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਤੇ ਇਸ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।

 

 

ਇਸ ਫ਼ੋਟੋ ਨੂੰ ਟਵਿਟਰ ਉੱਤੇ ਹਜ਼ਾਰਾਂ ਵਾਰ ਲਾਈਕ ਕੀਤਾ ਜਾ ਚੁੱਕਾ ਹੈ ਤੇ 700 ਵਾਰ ਰੀਟਵੀਟ ਕੀਤਾ ਜਾ ਚੁੱਕਾ ਹੈ। ਕਈ ਟਵਿਟਰ ਵਰਤੋਂਕਾਰਾਂ ਨੇ ਇਸ ਪਿਆਰੀ ਤਸਵੀਰ ਦੀ ਤਹਿ–ਦਿਲੋਂ ਸ਼ਲਾਘਾ ਕੀਤੀ ਹੈ।

 

 

ਇੱਕ ਟਵਿਟਰ ਯੂਜ਼ਰ ਨੇ ਕਿਹਾ – ‘ਇਹੋ ਅਸਲ ਭਾਰਤ ਹੈ।’ ਅਸੀਂ ਇਸ ਭਾਵਨਾ ਨੂੰ ਸਲਾਮ ਕਰਦੇ ਹਾਂ। ਸਮੇਂ ਨਾਲ ਕਸ਼ਮੀਰ ਵਿੱਚ ਜ਼ਰੂਰ ਤਬਦੀਲੀ ਆਵੇਗੀ।

 

 

ਇੱਕ ਹੋਰ ਯੂਜ਼ਰ ਨੇ CRPF ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਤਸਵੀਰ ਸਾਨੂੰ ਬਹੁਤ ਸਮੇਂ ਤੱਕ ਚੇਤੇ ਰਹੇਗੀ। ਸੀਆਰਪੀਐੱਫ਼ ਦੀ ਮਹਿਲਾ ਤੇ ਮਰਦ ਮੁਲਾਜ਼ਮਾਂ ਨੂੰ ਸਲਾਮ।

 

 

ਇਸ ਤੋਂ ਬਾਅਦ ਸੀਆਰਪੀਐੱਫ਼ ਇੰਡੀਆ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਬੱਚਾ ਉਸ ਮਹਿਲਾ ਸੀਆਰਪੀਐੱਫ਼ ਨੂੰ ਸਲਾਮ ਕਰ ਰਿਹਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਸ ਧਾਰਾ ਕਾਰਨ ਜੰਮੂ–ਕਸ਼ਮੀਰ ਦੇ ਲੋਕਾਂ ਨੂੰ ਪੂਰੇ ਦੇਸ਼ ਲਈ ਬਣਾਏ ਕੇਂਦਰੀ ਕਾਨੂੰਨਾਂ ਦਾ ਲਾਭ ਲੈਣ ਤੋਂ ਰੋਕਿਆ ਹੋਇਆ ਸੀ।

 

 

ਸਿੱਖਿਆ ਦਾ ਅਧਿਕਾਰ (RTE) ਕਾਨੂੰਨ ਬਾਰੇ ਗੱਲ ਕਰਦਿਆਂ ਉਨ੍ਹਾਂ ਸੁਆਲ ਕੀਤਾ ਕਿ ਸੂਬੇ ਦੇ ਬੱਚਿਆਂ ਨੂੰ ਇਸ ਦੇ ਫ਼ਾਇਦਿਆਂ ਤੋਂ ਵਾਂਝੇ ਕਿਉਂ ਰੱਖਿਆ ਗਿਆ ਹੈ।

 

 

ਉੱਧਰ ਜੰਮੂ–ਕਸ਼ਮੀਰ ਦੇ ਸਾਰੇ ਸਕੂਲ ਤੇ ਕਾਲਜ ਮੁੜ ਖੁੱਲ੍ਹ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why this photo of CRPF lady constable has gone viral