ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਕਸ਼ੀ ਧੋਨੀ ਦੀ ਇਸ ਸੈਲਫ਼ੀ `ਤੇ ਕਿਉਂ ਮਚਿਆ ਹੰਗਾਮਾ?

ਸਾਕਸ਼ੀ ਧੋਨੀ ਦੀ ਇਸ ਸੈਲਫ਼ੀ `ਤੇ ਕਿਉਂ ਮਚਿਆ ਹੰਗਾਮਾ?

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਦੇ ਸੋਸ਼ਲ ਮੀਡੀਆ `ਤੇ ਬਹੁਤ ਜਿ਼ਆਦਾ ਪ੍ਰਸ਼ੰਸਕ ਹਨ। ਜਿ਼ਆਦਾਤਰ ਮੌਕਿਆਂ `ਤੇ ਉਸ ਦੀਆਂ ਇੰਸਟਾਗ੍ਰਾਮ ਦੀਆਂ ਤਸਵੀਰਾਂ `ਤੇ ਵਧੀਆ ਟਿੱਪਣੀਆਂ ਆਉਂਦੀਆਂ ਹਨ ਪਰ ਬੀਤੇ ਦਿਨੀਂ ਉਸ ਨੇ ਇੱਕ ਸੈਲਫ਼ੀ ਕੀ ਅਪਲੋਡ ਕਰ ਦਿੱਤੀ, ਉਸ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ।


ਸਾਕਸ਼ੀ ਨੇ ਆਪਣੀ ਪੱਕੀ ਸਹੇਲੀ ਪੂਰਣਾ ਪਟੇਲ ਦੇ ਵਿਆਹ ਮੌਕੇ ਇੱਕ ਸੈਲਫ਼ੀ ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਲੋਕ ਉਸ ਨੂੰ ‘ਸੰਸਕਾਰੀ ਕੁੜੀ` ਬਣਨ ਦੀਆਂ ਸਲਾਹਾਂ ਦੇਣ ਲੱਗ ਪਏ।


ਕੁਝ ਨੇ ਸਾਕਸ਼ੀ ਦੀ ਤਸਵੀਰ `ਤੇ ਇਹ ਕਮੈਂਟ ਵੀ ਲਿਖਿਆ ਕਿ ਧੋਨੀ ਨੂੰ ਆਪਣੀ ਪਤਨੀ ਨੂੰ ਅਜਿਹੇ ਕੱਪੜੇ ਪਹਿਨਣ ਤੋਂ ਰੋਕਣਾ ਚਾਹੀਦਾ ਹੈ; ਭਾਵੇਂ ਸਾਕਸ਼ੀ ਦੇ ਕੱਪੜਿਆਂ `ਚ ਕਿਸੇ ਕਿਸਮ ਦੀ ਕੋਈ ਅਸ਼ਲੀਲਤਾ ਨਹੀਂ ਹੈ।


ਬਹੁਤ ਸਾਰੇ ਲੋਕਾਂ ਨੇ ਸਾਕਸ਼ੀ ਦੇ ਹੱਕ ਵਿੱਚ ਵੀ ਲਿਖਿਆ। ਤੁਸੀਂ ਵੀ ਵੇਖੋ ਇੰਸਟਾਗ੍ਰਾਮ ਦੀ ਉਹ ਤਸਵੀਰ - ਭਲਾ ਇਸ ਵਿੱਚ ਕੀ ਗ਼ਲਤ ਹੈ ---    

 

 

A post shared by Sakshi Singh Dhoni (@sakshisingh_r) on

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why this selfie of Sakshi Dhoni has gone viral