ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਨੂੰ ਗੁਜਰਾਤ ਦੀ ਗ਼ਰੀਬੀ ਲੁਕੋਣ ਦੀ ਲੋੜ ਕਿਉਂ ਪੈ ਗਈ: ਸ਼ਿਵ ਸੈਨਾ

ਕੇਂਦਰ ਨੂੰ ਗੁਜਰਾਤ ਦੀ ਗ਼ਰੀਬੀ ਲੁਕੋਣ ਦੀ ਲੋੜ ਕਿਉਂ ਪੈ ਗਈ: ਸ਼ਿਵ ਸੈਨਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨੀਆ ਨਾਲ ਪਹਿਲੀ ਵਾਰ ਦੋ ਦਿਨਾਂ ਦੇ ਭਾਰਤ ਦੌਰੇ ’ਤੇ ਆ ਰਹੇ ਹਨ। ਉਨ੍ਹਾਂ ਦੇ ਦੌਰੇ ਕਾਰਨ ਖ਼ਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਗੁਜਰਾਤ ਦੇ ਅਹਿਮਦਾਬਾਦ ’ਚ ਝੁੱਗੀਆਂ ਨੂੰ ਢਕਣ ਲਈ ਕੰਧ ਬਣਾਈ ਜਾ ਰਹੀ ਹੈ। ਇਸ ਮਾਮਲੇ ’ਤੇ ਸ਼ਿਵ ਸੈਨਾ ਆਪਣੇ ਰੋਜ਼ਾਨਾ ਅਖ਼ਬਾਰ ‘ਸਾਮਨਾ’ ਰਾਹੀਂ ਭਾਜਪਾ ਉੱਤੇ ਸਿਆਸੀ ਨਿਸ਼ਾਨਾ ਵਿੰਨ੍ਹਿਆ ਹੈ।

 

 

ਸ਼ਿਵ ਸੈਨਾ ਦਾ ਕਹਿਣਾ ਹੈ ਕਿ ਟਰੰਪ ਕੀ ਖਾਂਦੇ ਹਨ, ਕੀ ਪੀਂਦੇ ਹਨ; ਉਸ ਬਾਰੇ ਕੇਂਦਰ ਸਰਕਾਰ ਮੀਟਿੰਗਾਂ ਕਰ ਰਹੀ ਹੈ। ਅਜਿਹਾ ਤਦ ਹੁੰਦਾ ਸੀ, ਜਦੋਂ ਗ਼ੁਲਾਮ ਹਿੰਦੁਸਤਾਨ ’ਚ ਇੰਗਲੈਂਡ ਦੇ ਰਾਜਾ ਤੇ ਰਾਣੀ ਆਉਂਦੇ ਹੁੰਦੇ ਸਨ। ਪਾਰਟੀ ਨੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਹੈ ਕਿ ਝੁੱਗੀਆਂ ਦੀ ਗ਼ਰੀਬੀ ਲੁਕਾਉਣ ਦੀ ਲੋੜ ਆਖ਼ਰ ਸਰਕਾਰ ਨੂੰ ਕਿਉਂ ਪੈ ਰਹੀ ਹੈ?

 

 

‘ਸਾਮਨਾ’ ’ਚ ਲਿਖਿਆ ਗਿਆ ਹੈ ਕਿ ‘ਬਾਦਸ਼ਾਹ ਟਰੰਪ ਕੀ ਖਾਂਦੇ ਹਨ, ਕੀ ਪੀਂਦੇ ਹਨ, ਉਨ੍ਹਾਂ ਦੇ ਗੱਦੇ, ਮੇਜ਼, ਕੁਰਸੀਆਂ, ਉਨ੍ਹਾਂ ਦਾ ਬਾਥਰੂਮ, ਉਨ੍ਹਾਂ ਦੇ ਪਲੰਘ, ਛੱਤ ਦੇ ਝੂਮਰ ਕਿਹੋ ਜਿਹੇ ਹੋਣ, ਇਸ ਬਾਰੇ ਕੇਂਦਰ ਸਰਕਾਰ ਸਲਾਹ ਮਸ਼ਵਰੇ ਕਰਦੀ ਦਿਸ ਰਹੀ ਹੈ। ਗ਼ੁਲਾਮ ਹਿੰਦੁਸਤਾਨ ’ਚ ਜਦੋਂ ਇੰਗਲੈਂਡ ਰਾਜਾ ਜਾਂ ਰਾਣੀ ਆਉਂਦੇ ਸਨ, ਤਦ ਉਨ੍ਹਾਂ ਦੇ ਸੁਆਗਤ ਲਈ ਅਜਿਹੀਆਂ ਤਿਆਰੀਆਂ ਹੁੰਦੀਆਂ ਸਨ ਤੇ ਜਨਤਾ ਦੀ ਤਿਜੋਰੀ ’ਚੋਂ ਵੱਡੇ ਖ਼ਰਚੇ ਕੀਤੇ ਜਾਂਦੇ ਸਨ।’

 

 

ਸ਼ਿਵ ਸੈਨਾ ਮੁਤਾਬਕ ਗ਼ੁਲਾਮ ਮਾਨਸਿਕਤਾ ਦੇ ਲੱਛਣ ਵਿਖਾਈ ਦੇ ਰਹੇ ਹਨ। ਪਾਰਟੀ ਦਾ ਕਹਿਣਾ ਹੈ ਕਿ ਟਰੰਪ ਦੁਨੀਆ ਦੇ ਧਰਮਰਾਜ ਜਾਂ ਸੱਤਿਵਾਦੀ ਨਹੀਂ ਹਨ। ਟਰੰਪ ਅਹਿਮਦਾਬਾਦ ਦੇ ਹਵਾਈ ਅੱਡੇ ਉੱਤੇ ਉੱਤਰਨਗੇ, ਇਸ ਲਈ ਹਵਾਈ ਅੱਡੇ ਤੇ ਉਸ ਤੋਂ ਬਾਹਰ ਦੀਆਂ ਸੜਕਾਂ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਗਈ ਹੈ।

 

 

ਸ਼ਿਵ ਸੈਨਾ ਮੁਤਾਬਕ ਅਹਿਮਦਾਬਾਦ ’ਚ ਇਸ ਮੁਰੰਤ ਲਈ ਤਾਂ ਟਰੰਪ ਦੇ ਚਰਨ ਅਹਿਮਦਾਬਾਦ ’ਚ ਪਏ – ਇੱਕ ਇਤਿਹਾਸਕ ਘਟਨਾ ਹੈ। 17 ਸੜਕਾਂ ਉੱਤੇ ਲੁੱਕ ਪੈਣੀ ਸ਼ੁਰੂ ਹੋ ਗਈ ਹੈ। ਨਵੀਂਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ।

 

 

ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸੁਆਲ ਕੀਤਾ ਹੈ ਕਿ ਆਖ਼ਰ ਗੁਜਰਾਤ ਦੀ ਗ਼ਰੀਬੀ ਲੁਕਾਉਣ ਦੀ ਲੋੜ ਕਿਉਂ ਪੈ ਰਹੀ ਹੈ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Union Govt hiding Gujarat s poverty Asks Shiv Sena