ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਮੁੜ-ਵਿਆਹ ਤੋਂ ਬਾਅਦ ਵੀ ਪਰਿਵਾਰਕ ਪੈਨਸ਼ਨ ਦੀ ਹੱਕਦਾਰ ਹੈ ਵਿਧਵਾ'

'ਮੁੜ-ਵਿਆਹ ਤੋਂ ਬਾਅਦ ਵੀ ਪਰਿਵਾਰਕ ਪੈਨਸ਼ਨ ਦੀ ਹੱਕਦਾਰ ਹੈ ਵਿਧਵਾ'

ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (ਕੈਟ) ਨੇ ਕਿਹਾ ਹੈ ਕਿ ਕਿਸੇ ਮ੍ਰਿਤਕ ਸਰਕਾਰੀ ਮੁਲਾਜ਼ਮ ਦੀ ਵਿਧਵਾ ਮੁੜ-ਵਿਆਹ ਤੋਂ ਬਾਅਦ ਵੀ ਪਰਿਵਾਰਕ ਪੈਨਸ਼ਨ ਦੀ ਹੱਕਦਾਰ ਹੈ।


ਕੈਟ ਦੇ ਪ੍ਰਸ਼ਾਸਨਿਕ ਮੈਂਬਰ ਪ੍ਰਵੀਨ ਮਹਾਜਨ ਨੇ ਇਹ ਕਹਿੰਦਿਆਂ ਦਿੱਲੀ ਨਿਵਾਸੀ ਰੇਣੂੰ ਗੁਪਤਾ (47) ਦੀ ਪਰਿਵਾਰਕ ਪੈਨਸ਼ਨ ਬਹਾਲ ਕਰਨ ਦਾ ਹੁਕਮ ਦਿੱਤਾ। ਉਨ੍ਹਾਂ ਕਿਹਾ ਕਿ ਰੇਣੂੰ ਗੁਪਤਾ ਨੇ ਆਪਣੇ ਮੁੜ-ਵਿਆਹ ਤੋਂ ਬਾਅਦ ਆਪਣੇ ਪੁੱਤਰ ਦੇ ਨਾਂਅ `ਤੇ ਪਰਿਵਾਰਕ ਪੈਨਸ਼ਨ ਨੂੰ ਤਬਦੀਲ ਕਰਨ ਦੀ ਬੇਨਤੀ ਉਸ ਦਾ ਨਤੀਜਾ ਜਾਣੇ ਬਗ਼ੈਰ ਕੀਤਾ ਸੀ। ਉਹ ਪਵਨ ਕੁਮਾਰ ਗੁਪਤਾ ਦੀ ਪਤਨੀ ਹੈ, ਜੋ ਆਪਣੇ ਦੇਹਾਂਤ ਸਮੇਂ ਰੱਖਿਆ ਮੰਤਰਾਲੇ ਦੇ ਮੁਲਾਜ਼ਮ ਸਨ।


ਖ਼ਬਰ ਏਜੰਸੀ ‘ਭਾਸ਼ਾ` ਅਨੁਸਾਰ ਕੈਟ ਨੇ ਰੱਖਿਆ ਮੰਤਰਾਲੇ ਨੂੰ ਕਿਹਾ ਕਿ ਉਹ ਚਾਰ ਮਹੀਨਿਆਂ ਦੇ ਅੰਦਰ ਰੇਣੂੰ ਗੁਪਤਾ ਦੇ ਪੁੱਤਰ ਦੇ ਨਾਂਅ `ਤੇ ਪਹਿਲਾਂ ਟ੍ਰਾਂਸਫ਼ਰ ਹੋਈ ਪੈਨਸ਼ਨ ਹੁਣ ਰੇਣੂੰ ਗੁਪਤਾ ਦੇ ਨਾਂਅ `ਤੇ ਫਿਰ ਟ੍ਰਾਂਸਫ਼ਰ ਕਰੇ।


ਕੈਟ ਨੇ ਕਿਹਾ ਕਿ ਨਤੀਜਾ ਜਾਣੇ ਬਗ਼ੈਰ ਉਨ੍ਹਾਂ ਆਪਣੇ ਪੁਨਰ-ਵਿਆਹ ਤੋਂ ਬਾਅਦ ਆਪਣੇ ਪੁੱਤਰ ਦੇ ਨਾਂਅ `ਤੇ ਤਬਦੀਲ (ਟ੍ਰਾਂਸਫ਼ਰ) ਕਰਨ ਕਰਨ ਦੀ ਬੇਨਤੀ ਕੀਤੀ ਸੀ। ਭਾਵੇਂ, ਉਹ ਪਰਿਵਾਰਕ ਪੈਨਸ਼ਨ ਪੁੱਤਰ ਦੇ 25 ਸਾਲ ਦਾ ਹੋਣ ਤੋਂ ਬਾਅਦ ਉਸ ਨੂੰ ਨਹੀਂ ਮਿਲੇਗੀ।


ਕੈਟ ਨੇ ਕਿਹਾ ਕਿ ਸਰਕਾਰ ਨੇ ਕਿਹਾ ਹੈ ਕਿ ਵਿਧਵਾ ਦੇ ਮੁੜ-ਵਿਆਹ ਦੀ ਹਾਲਤ ਵਿੱਚ ਵੀ ਪਰਿਵਾਰਕ ਪੈਨਸ਼ਨ ਦਿੱਤੀ ਜਾ ਸਕਦੀ ਹੈ।


ਬੈਂਚ ਨੇ ਮੰਤਰਾਲੇ ਦੀਆਂ ਦਲੀਲਾਂ ਰੱਦ ਕਰਦਿਆਂ ਕਿਹਾ ਕਿ ਉਹ ਸੀਸੀਐੱਸ ਪੈਨਸ਼ਨ ਨੇਮਾਵਲੀ, 1972 ਅਧੀਨ ਪਰਿਵਾਰਕ ਪੈਨਸ਼ਨ ਦੀ ਕਾਨੂੰਨੀ ਤੌਰ `ਤੇ ਹੱਕਦਾਰ ਹਨ।


ਰੱਖਿਆ ਮੰਤਰਾਲੇ ਨੇ ਰੇਣੂੰ ਗੁਪਤਾ ਨੂੰ ਉਨ੍ਹਾਂ ਦੇ ਪਤੀ ਦੇ ਦੇਹਾਂਤ ਤੋਂ ਬਾਅਦ ਤਰਸ ਦੇ ਆਧਾਰ `ਤੇ 1998 `ਚ ਸਟੋਰ ਕੀਪਰ ਵਜੋਂ ਨਿਯੁਕਤ ਕੀਤਾ ਸੀ। ਉਨ੍ਹਾਂ ਨੂੰ ਕੇਂਦਰੀ ਸਿਵਲ ਸੇਵਾ (ਪੈਨਸ਼ਨ) ਨੇਮਾਵਲੀ, 1972 ਅਨੁਸਾਰ ਪਰਿਵਾਰਕ ਪੈਨਸ਼ਨ ਤੇ ਹੋਰ ਸੇਵਾ-ਮੁਕਤੀ ਬਾਅਦ ਦੇ ਲਾਭ ਵੀ ਦਿੱਤੇ ਗਏ ਸਨ।


ਰੇਣੂੰ ਗੁਪਤਾ ਨੇ ਉਸ ਤੋਂ ਬਾਅਦ ਦੂਜਾ ਵਿਆਹ ਰਚਾ ਲਿਆ ਅਤੇ 2002 `ਚ ਖ਼ੁਦ ਹੀ ਬੇਨਤੀ ਕੀਤੀ ਕਿ ਪਰਿਵਾਰਕ ਪੈਨਸ਼ਨ ਉਨ੍ਹਾਂ ਦੇ ਪੁੱਤਰ ਕਰਣ ਗੁਪਤਾ ਦੇ ਨਾਂਅ ਤਬਦੀਲ ਕਰ ਦਿੱਤੀ ਜਾਵੇ। ਭਾਵੇਂ 2013 `ਚ ਰੇਣੂੰ ਗੁਪਤਾ ਨੇ ਪਰਿਵਾਰਕ ਪੈਨਸ਼ਨ ਆਪਣੇ ਨਾਂਅ ਬਹਾਲ ਕਰਵਾਉਣ ਲਈ ਕਈ ਵਾਰ ਬੇਨਤੀ-ਪੱਤਰ ਭੇਜੇ ਸਨ, ਜਿਨ੍ਹਾਂ ਨੂੰ ਹਰ ਵਾਰ ਰੱਦ ਕੀਤਾ ਜਾਂਦਾ ਰਿਹਾ ਤੇ ਉਨ੍ਹਾਂ ਨੂੰ ਇਹੋ ਸੁਚਿਤ ਕੀਤਾ ਗਿਆ ਕਿ ਮੁੜ-ਵਿਆਹ ਤੋਂ ਬਾਅਦ ਉਨ੍ਹਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਸਕਦੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:widow is entitled to have family pension after remarriage