ਇੱਕ ਵਿਧਵਾ ਨੇ ਬਲਾਤਕਾਰ ਤੋਂ ਬਚਣ ਲਈ ਅਜਿਹੀ ਗੱਲ ਆਖੀ ਕਿ ਬਲਾਤਕਾਰ ਕਰਨ ਲਈ ਜ਼ੋਰ ਪਾ ਰਿਹਾ ਮੁਲਜ਼ਮ ਡਰ ਗਿਆ ਤੇ ਉਸ ਔਰਤ ਦੀ ਇੱਜ਼ਤ ਬਚ ਗਈ। ਮੁਲਜ਼ਮ ਦਾ ਨਾਂਅ ਕਿਸ਼ੋਰ ਵਿਲਾਸ ਅਵਹਦ ਹੈ ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਲਾਸ ਨੂੰ ਆਪਣੇ ਪਿਤਾ ਦੀ ਹੱਤਿਆ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਹ ਸਜ਼ਾ ਕੱਟ ਕੇ ਬਾਹਰ ਆਇਆ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਪੀੜਤ ਔਰਤ ਆਪਣੀ ਸੱਤ ਸਾਲਾਂ ਦੀ ਧੀ ਨਾਲਸ਼ਹਿਰ ਦੀ ਦੁਕਾਨ ਉੱਤੇ ਆਈ ਸੀ। ਜਦੋਂ ਉਹ ਘਰ ਪਰਤ ਰਹੀ ਸੀ, ਤਾਂ ਉਸ ਨੇ ਵੇਖਿਆ ਕਿ ਉਸ ਕੋਲ ਸਿਰਫ਼ 10 ਰੁਪਏ ਹਨ। ਉਸ ਨੇ ਸ਼ੇਅਰਿੰਗ ਵਾਲਾ ਆਟੋ ਲੈਣ ਦਾ ਜਤਨ ਕੀਤਾ ਪਰ ਸਫ਼ਲਤਾ ਨਾ ਮਿਲ ਸਕੀ।
ਔਰਤ ਰਾਹ ਵਿੱਚ ਲਿਫ਼ਟ ਮੰਗਣ ਲੱਗੀ। ਉਸੇ ਵੇਲੇ ਅਹਿਮਦ ਮੋਟਰਸਾਇਕਲ ਉੱਤੇ ਜਾ ਰਿਹਾ ਸੀ। ਉਸ ਨੇ ਔਰਤ ਤੇ ਉਸ ਦੀ ਧੀ ਨੂੰ ਲਿਫ਼ਟ ਦੇ ਦਿੱਤੀ। ਉਹ ਔਰਤ ਨੂੰ ਉਸ ਦੇ ਘਰ ਨਾ ਲਿਜਾ ਕੇ ਕਿਸੇ ਸੁੰਨਸਾਨ ਜਗ੍ਹਾ ਉੱਤੇ ਲੇ ਗਿਆ। ਉਸ ਨੇ ਔਰਤ ਨੂੰ ਤੇਜ਼ਧਾਰ ਹਥਿਆਰ ਨਾਲ ਡਰਾਇਆ ਤੇ ਬਲਾਤਕਾਰ ਦਾ ਜਤਨ ਕੀਤਾ।
ਇਸੇ ਦੌਰਾਨ ਔਰਤ ਨੇ ਸੂਝਬੂਝ ਵਿਖਾਈ ਤੇ ਕਿਹਾ ਕਿ ਉਹ ਐੱਚਆਈਵੀ ਏਡਜ਼ ਤੋਂ ਪੀੜਤ ਹੈ। ਤਦ ਮੁਲਜ਼ਮ ਉਸ ਨੂੰ ਛੱਡ ਕੇ ਚਲਾ ਗਿਆ।