ਗ੍ਰੇਟਰ ਨੋਇਡਾ ਦੇ ਸੂਰਜਪੁਰ ਵਿਚ ਰਹਿਣ ਵਾਲੀ ਇਕ ਵਿਧਵਾ ਮਹਿਲਾ ਨੇ ਆਪਣੇ ਜੀਜਾ ਅਤੇ ਸਕੇ ਭਾਈ ਉਤੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਮਹਿਲਾ ਨੇ ਦੋਸ਼ ਲਗਾੲਆ ਕਿ ਮੁਲਜ਼ਮ ਜੀਜਾ ਚਾਰ ਵਾਰ ਉਸਦਾ ਗਰਭਪਾਤ ਕਰਵਾ ਚੁੱਕਿਆ ਹੈ। ਮੁਲਜ਼ਮ ਜੀਜਾ ਹੁਣ ਉਸਦੇ ਪੰਜ ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਪੀੜਤਾ ਨੇ ਮੁਲਜ਼ਮ ਜੀਜਾ ਅਤੇ ਭਾਈ ਖਿਲਾਫ ਸੂਰਜਪੁਰ ਕੋਤਵਾਲੀ ਵਿਚ ਮੁਕਦਮਾ ਦਰਜ ਕਰਵਾਇਆ ਹੈ।
ਪੁਲਿਸ ਨੇ ਦੱਸਿਆ ਕਿ ਪੀੜਤ ਮਹਿਲਾ ਦੀ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ। ਵਿਆਹ ਦੇ ਕੁਝ ਦਿਨ ਬਾਅਦ ਉਸਦੇ ਪਤੀ ਦੀ ਮੌਤ ਹੋ ਗਈ। ਮਹਿਲਾ ਦਾ ਦੋਸ਼ ਹੈ ਕਿ ਪਤੀ ਦੀ ਮੌਤ ਬਾਅਦ ਉਸਦੇ ਬਹਿਨੋਈ ਨੇ ਵਿਆਹ ਕਰਨ ਦਾ ਝਾਂਸਾ ਦੇ ਕੇ ਕਈ ਵਾਰ ਉਸ ਨਾਲ ਬਲਾਤਕਾਰ ਕੀਤਾ। ਜਦੋਂ ਉਹ ਗਭਰਵਤੀ ਹੋ ਗਈ ਤਾਂ ਉਸਨੇ ਜਬਰਦਸਤੀ ਉਸਦਾ ਗਰਭਪਾਤ ਕਰਵਾ ਦਿੱਤਾ।
ਪੀੜਤਾ ਨੇ ਜਦੋਂ ਮੁਲਜ਼ਮ ਦੀ ਸ਼ਿਕਾਇਤ ਆਪਣੇ ਭਰਾ ਕੋਲ ਕੀਤੀ ਤਾਂ ਭਾਈ ਨੇ ਵੀ ਉਸ ਨਾਲ ਬਲਾਤਕਾਰ ਕੀਤਾ। ਮਹਿਲਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਜੀਜਾ ਚਾਰ ਵਾਰ ਉਸਦਾ ਗਰਭਪਾਤ ਕਰਵਾ ਚੁੱਕਿਆ ਹੈ। ਹੁਣ ਉਹ ਫਰਾਰ ਹੋ ਗਿਆ।
ਇਸ ਦੇ ਬਾਅਦ ਪੀੜਤਾ ਨੇ ਆਪਣੇ ਦੋਸ਼ੀ ਜੀਜਾ ਅਤੇ ਭਰਾ ਖਿਲਾਫ ਮੁਕਦਮਾ ਦਰਜ ਕਰਵਾਇਆ ਹੈ। ਕੋਤਵਾਲੀ ਇੰਚਾਰਜ ਮੁਨੀਸ਼ ਸੌਹਾਨ ਨੇ ਦੱਸਿਆ ਕਿ ਪੁਰਾਣਾ ਮਾਮਲਾ ਹੈ। ਮਹਿਲਾ ਨੇ ਹੁਣ ਕੇਸ ਦਰਜ ਕਰਵਾਇਆ ਹੈ।