ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤੀ ਕੋਲੋਂ ਧੀ ਦੇ ਸਕੂਲ ਦੀ ਫ਼ੀਸ ਮੰਗੀ, ਪਰ ਮਿਲਿਆ 'ਤਿੰਨ ਤਲਾਕ਼'

ਤਿੰਨ ਤਲਾਕ਼'

 ਇੱਕ ਪਤੀ ਨੇ ਆਪਣੀ ਪਤਨੀ ਨੂੰ ਸਿਰਫ਼ ਇਸ ਲਈ ਤਲਾਕ ਦੇ ਦਿੱਤਾ ਕਿਉਂਕਿ ਉਸ ਨੇ ਆਪਣੇ ਪਤੀ ਕੋਲੋਂ ਧੀ ਦੀ ਸਕੂਲ ਦੀ ਫੀਸ ਲਈ ਪੈਸੇ ਮੰਗੇ ਸਨ। ਆਪਣੇ ਪਤੀ ਤੋਂ ਤਲਾਕ ਮਿਲਣ ਤੋਂ ਬਾਅਦ ਔਰਤ ਹੁਣ ਦਰ-ਦਰ ਭਟਕ ਰਹੀ ਹੈ।. ਔਰਤ ਦੀ ਸ਼ਿਕਾਇਤ ਦੇ ਬਾਅਦ ਪੁਲਿਸ ਨੇ ਉਸਦੇ ਪਤੀ ਦੇ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ ਹੈ।

 

ਉੱਤਰ ਪ੍ਰਦੇਸ਼ ਦੇ  ਰੂਪਏਹੀਡਾ ਕਸਬੇ ਦੇ ਨਿਵਾਸੀ ਯੂਨੀਸ ਦੀ ਧੀ ਸ਼ਗ਼ੂਫ਼ਾ ਨੇ 17 ਸਾਲ ਪਹਿਲਾਂ ਨੌਸ਼ਾਦ ਨਾਲ ਵਿਆਹ ਕੀਤਾ ਸੀ। ਪਤੀ ਬੇਰੁਜ਼ਗਾਰ ਸੀ, ਇਸ ਲਈ ਉਸਨੇ ਸਿਲਾਈ ਕਰਕੇ ਆਪਣੇ ਪਤੀ ਲਈ ਆਟੋ ਰਿਕਸ਼ੇ ਦਾ ਪ੍ਰਬੰਧ ਕੀਤਾ। ਨੋਸ਼ਾਦ ਆਟੋ ਰਿਕਸ਼ਾ ਦੇ ਜ਼ਰੀਏ ਪਰਿਵਾਰ ਦੀ ਸਹਾਇਤਾ ਕਰਨ ਦੀ ਬਜਾਇ ਆਟੋ ਜੂਏ ਵਿੱਚ ਹਾਰ ਗਿਆ। ਪਰਿਵਾਰ ਦੇ ਸਾਹਮਣੇ ਇੱਕ ਵੱਡਾ ਵਿੱਤੀ ਸੰਕਟ ਪੈਦਾ ਹੋ ਗਿਆ। ਇਸ ਦੇ ਬਾਵਜੂਦ, ਸ਼ਗ਼ੂਫ਼ਾ ਨੇ ਹਾਰ ਨਹੀਂ ਮੰਨੀ।.ਉਸਨੇ ਆਪਣੀ ਇੱਕ ਛੇ ਸਾਲ ਦੀ ਇਕ ਬੇਟੀ ਨੂੰ ਪੜ੍ਹਾਉਣਾ ਜਾਰੀ ਰੱਖਿਆ। ਪਰ ਸਕੂਲ ਦੀ ਫੀਸ ਜਮ੍ਹਾਂ ਨਾ ਕਰਨ ਤੋਂ ਬਾਅਦ ਕੁੜੀ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ।

 

 

ਜਦੋਂ ਨੌਸ਼ਾਦ 3 ਅਗਸਤ ਨੂੰ ਘਰ ਆਇਆ ਤਾਂ ਸ਼ਗੁਫਾ ਨੇ ਲੜਕੀ ਦੇ ਸਕੂਲ ਦੀ ਫੀਸ ਦੇਣ ਲਈ ਕਿਹਾ। ਜਦੋਂ ਉਸ ਨੇ ਫ਼ੀਸ ਬਾਰੇ ਸੁਣਿਆ ਤਾਂ ਉਹ ਮੱਚ ਗਿਆ ਤੇ ਇਸ ਤੋਂ ਬਾਅਦ ਉਸਨੇ ਤਿਮਨ ਵਾਰ ਤਲਾਕ, ਤਲਾਕ, ਤਲਾਕ ਕਹਿ ਕੇ  ਸ਼ਗੁਫਾ ਨੂੰ ਤਲਾਕ ਦੇ ਦਿੱਤਾ ਅਤੇ ਧੀ ਸਮੇਤ ਉਸਨੂੰ ਘਰੋਂ ਬਾਹਰ ਕੱਢ ਦਿੱਤਾ। ਸ਼ਗ਼ੂਫ਼ਾ ਨੇ ਆਪਣੇ ਪਤੀ ਦੇ ਖਿਲਾਫ ਕੇਸ ਕੀਤਾ। ਪੁਲਿਸ ਨੇ ਦੇਰ ਰਾਤ ਸ਼ਾਮ ਉਸਦੇ ਪਤੀ ਦੇ ਖਿਲਾਫ ਇੱਕ ਘਰੇਲੂ ਹਿੰਸਾ ਦਾ ਮਾਮਲਾ ਦਾਇਰ ਕੀਤਾ ਹੈ। ਮਜਬੂਰੀ ਵਿਚ ਸ਼ਗ਼ੂਫ਼ਾ ਨੇ ਆਪਣੇ ਇਕ ਰਿਸ਼ਤੇਦਾਰ ਵਿਚ ਪਨਾਹ ਲਈ ਹੈ ਸ਼ਗ਼ੂਫ਼ਾ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਵਿਹਾਰ ਨਾਲ ਨਾਖੁਸ਼ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:wife demands money for daughter school fee gets teen talaq