ਅਗਲੀ ਕਹਾਣੀ

ਪਤਨੀ ਦਾ ਮਾਲਕ ਨਹੀਂ ਹੈ ਪਤੀ - ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਅਡਲਟਰੀ (ਵਿਆਹ ਤੋਂ ਬਾਅਦ ਕਿਸੇ ਹੋਰ ਵਿਅਕਤੀ ਨਾਲ ਸਬੰਧ) ਨੂੰ ਅਪਰਾਧ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜ ਜੱਜਾਂ ਦੀ ਬੈਂਚ 'ਚ ਸ਼ਾਮਲ ਚੀਫ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਏ.ਐਮ.ਖਾਨਵਿਲਕਰ ਨੇ ਆਈ.ਪੀ.ਸੀ. ਦੇ ਸੈਕਸ਼ਨ 497 ਨੂੰ ਅਪਰਾਧ ਦੇ ਦਾਇਰੇ ਤੋਂ ਬਾਹਰ ਕਰਨ ਦਾ ਹੁਕਮ ਦਿੱਤਾ ਹੈ। ਚੀਫ ਜਸਟਿਸ ਖਾਨਵਿਲਕਰ ਨੇ ਆਪਣੇ ਫੈਸਲੇ 'ਚ ਕਿਹਾ ਕਿ ਨਾਜਾਇਜ਼ ਸਬੰਧ ਤਲਾਕ ਦਾ ਆਧਾਰ ਹੋ ਸਕਦਾ ਹੈ ਪਰ ਇਹ ਅਪਰਾਧ ਨਹੀਂ ਹੋਵੇਗਾ।

 

ਇਸ ਮਾਮਲੇ 'ਚ ਕੇਂਦਰ ਪਹਿਲਾਂ ਹੀ ਆਪਣਾ ਹਲਫਨਾਮਾ ਦਾਇਰ ਕਰ ਚੁੱਕੀ ਹੈ। ਚੀਫ ਜਸਟਿਸ ਅਤੇ ਖਾਨਵਿਲਕਰ ਨੇ ਆਪਣੇ ਫੈਸਲੇ 'ਚ ਕਿਹਾ ਕਿ ਅਡਲਟਰੀ ਅਪਰਾਧ ਨਹੀਂ ਹੋਵੇਗਾ ਪਰ ਜੇਕਰ ਪਤਨੀ ਆਪਣੇ ਲਾਈਫ ਪਾਰਟਨਰ ਦੇ ਅਡਲਟਰੀ ਕਾਰਨ ਖੁਦਕੁਸ਼ੀ ਕਰਦੀ ਹੈ ਤਾਂ ਸਬੂਤ ਪੇਸ਼ ਕਰਨ ਦੇ ਬਾਅਦ ਇਸ 'ਚ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਚੱਲ ਸਕਦਾ ਹੈ।

 

 

 

ਇਸ ਤੋਂ ਪਹਿਲਾਂ 8 ਅਗਸਤ ਨੂੰ ਹੋਈ ਸੁਣਵਾਈ ਦੇ ਬਾਅਦ ਸੁਪਰੀਮ ਕੋਰਟ ਦੀ ਸੰਵਿਧਾਨਿਕ ਬੈਂਚ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸੁਪਰੀਮ ਕੋਰਟ 'ਚ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਅਡਲਟਰੀ ਅਪਰਾਧ ਹੈ ਅਤੇ ਇਸ ਨਾਲ ਪਰਿਵਾਰ ਅਤੇ ਵਿਆਹ ਤਬਾਹ ਹੁੰਦਾ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਸੰਵਿਧਾਨਿਕ ਬੈਂਚ ਨੇ ਸੁਣਵਾਈ ਦੇ ਬਾਅਦ ਕਿਹਾ ਸੀ ਕਿ ਮਾਮਲੇ 'ਚ ਫੈਸਲਾ ਸੁਣਵਾਈ ਤੋਂ ਬਾਅਦ ਸੁਣਾਇਆ ਜਾਵੇਗਾ।

 

ਆਈ.ਪੀ.ਸੀ. ਦੀ ਧਾਰਾ-497 ਦੇ ਪ੍ਰਬੰਧ ਤਹਿਤ ਮਰਦਾਂ ਨੂੰ ਅਪਰਾਧੀ ਮੰਨਿਆ ਜਾਂਦਾ ਹੈ ਜਦਕਿ ਔਰਤਾਂ ਨੂੰ ਪੀੜਤ ਮੰਨਿਆ ਜਾਂਦਾ ਹੈ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਆਈ.ਪੀ.ਸੀ. ਧਾਰਾ-497 ਤਹਿਤ ਜੋ ਕਾਨੂੰਨੀ ਪ੍ਰਬੰਧ ਹੈ ਉਹ ਮਰਦਾਂ ਨਾਲ ਭੇਦਭਾਵ ਕਰਨ ਵਾਲਾ ਹੈ। ਤੁਹਾਨੂੰ ਦੱਸ ਦਈਏ ਕਿ ਨਾਜਾਇਜ਼ ਸਬੰਧ ਦੇ ਮਾਮਲੇ 'ਚ ਮਰਦਾਂ ਨੂੰ ਦੋਸ਼ੀ ਪਾਏ ਜਾਣ 'ਤੇ ਸਜ਼ਾ ਦਿੱਤੇ ਜਾਣ ਦਾ ਪ੍ਰਬੰਧ ਹੈ ਜਦਕਿ ਔਰਤਾਂ ਨੂੰ ਨਹੀਂ।

 

ਪਟੀਸ਼ਨ 'ਚ ਕਿਹਾ ਗਿਆ ਕਿ ਜੇਕਰ ਕੋਈ ਵਿਆਹੁਤਾ ਮਰਦ ਕਿਸੇ ਹੋਰ ਵਿਆਹੁਤਾ ਔਰਤ ਨਾਲ ਉਸ ਦੀ ਸਹਿਮਤੀ ਨਾਲ ਸਬੰਧ ਬਣਾਉਂਦਾ ਹੈ ਤਾਂ ਅਜਿਹੇ ਸਬੰਧ ਬਣਾਉਣ ਵਾਲੇ ਮਰਦ ਖਿਲਾਫ ਉਸ ਔਰਤ ਦਾ ਪਤੀ ਨਾਜਾਇਜ਼ ਸਬੰਧ ਦਾ ਕੇਸ ਦਰਜ ਕਰਵਾ ਸਕਦਾ ਹੈ ਪਰ ਸਬੰਧ ਬਣਾਉਣ ਵਾਲੀ ਔਰਤ ਖਿਲਾਫ ਮਾਮਲਾ ਦਰਜ ਕਰਨ ਦਾ ਪ੍ਰਬੰਧ ਨਹੀਂ ਹੈ ਜੋ ਭੇਦਭਾਵ ਦਰਸ਼ਾਉਂਦਾ ਹੈ। ਇਸ ਪ੍ਰਬੰਧ ਨੂੰ ਗੈਰ-ਸੰਵਿਧਾਨਿਕ ਐਲਾਨਿਆ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wife does not own husband: Supreme Court