ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੂਟ ਨਾ ਮਿਲਣ ਉਤੇ ਪਤੀ ਨੂੰ ਛੱਡਿਆ, ਥਾਣੇ ’ਚ ਹੰਗਾਮਾ

ਸੂਟ ਨਾ ਮਿਲਣ ਉਤੇ ਪਤੀ ਨੂੰ ਛੱਡਿਆ, ਥਾਣੇ ’ਚ ਹੰਗਾਮਾ

ਸਾਹਿਬ… ਮੇਰੇ ਪਤੀ ਈਦ ਉਤੇ ਖੁਦ ਲਈ 10 ਹਜ਼ਾਰ ਰੁਪਏ ਦਾ ਕੱਪੜਾ ਖਰੀਦਦਾ ਹੈ। ਪ੍ਰੰਤੂ ਮੇਰੇ ਲਈ ਖਰੀਦਣਾ ਹੁੰਦਾ ਹੈ ਤਾਂ ਉਸਦੇ ਹੱਥ ਕੰਬ ਜਾਂਦੇ ਹਨ। ਸਾਲ ਵਿਚ ਇਕ ਵਾਰ ਈਦ ਆਉਂਦੀ ਹੈ। ਫਿਰ ਵੀ ਮੇਰੇ ਨਾਲ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ। ਮੈਨੂੰ ਦੋ ਹਜ਼ਾਰ ਦਾ ਹੀ ਸੂਟ ਮਿਲਿਆ। ਨਵੀਂ ਚੱਪਲ ਤੱਕ ਨਹੀਂ ਦਿਵਾਈ। ਇਹ ਦਰਦ ਇਕ ਪਤਨੀ ਦਾ ਹੇ। ਜੀ ਹਾਂ, ਮਹਿਲਾ ਥਾਣੇ ਵਿਚ ਪਤਨੀ ਨੇ ਕੁਝ ਅਜਿਹਾ ਅੰਦਾਜ਼ ਵਿਚ ਪਤੀ ਉਤੇ ਦੋਸ਼ਾਂ ਦੀ ਝੜੀ ਲਗਾ ਦਿੱਤੀ।

 

ਈਦ ਵਿਚ ਪੰਜ ਹਜ਼ਾਰ ਦਾ ਸੂਟ ਨਹੀਂ ਮਿਲਿਆ ਤਾਂ ਪਟਨਾ ਸ਼ਹਿਰ ਦੀ ਇਕ ਮਹਿਲਾ ਪਤੀ ਦਾ ਘਰ  ਛੱਡ ਦਿੱਤਾ, ਜਦੋਂ ਪਤੀ ਜਬਰਦਸਤੀ ਲੈਣ ਗਿਆ ਤਾਂ ਮਹਿਲਾ ਨੇ ਥਾਣੇ ਆ ਕੇ ਪੀੜਤਾ ਨੇ ਸ਼ਿਕਾਇਤ ਕਰ ਦਿੱਤੀ। ਸ਼ੁੱਕਰਵਾਰ ਨੂੰ ਮਹਿਲਾ ਥਾਣੇ ਵਿਚ ਹੋਏ ਪਤੀ–ਪਤਨੀ ਦੇ ਇਸ ਡਰਾਮੇ ਨੂੰ ਦੇਖਦੇ ਲੋਕਾਂ ਦੀ ਭੀੜ ਉਮੜ ਗਈ। ਮਹਿਲਾ ਦਾ ਕਹਿਣਾ ਸੀ ਕਿ ਪੰਜ ਹਜ਼ਾਰ ਰੁਪਏ ਵਿਚ ਬੇਟੇ ਨੂੰ ਕੱਪੜਾ ਦਿੱਤਾ, 10 ਹਜ਼ਾਰ ਰੁਪਏ ਵਿਚ ਬੇਟੀ ਨੂੰ ਕੱਪੜਾ ਦਿੱਤਾ। ਜਦੋਂ ਮੇਰੀ ਵਾਰੀ ਆਉਂਦੀ ਹੈ ਤਾਂ ਪੈਸੇ ਨਹੀਂ ਹੁੰਦੇ।

 

ਪਤੀ ਦਾ ਪਲਟਵਾਰ

 

ਦੂਜੇ ਪਾਸੇ, ਪਤੀ ਦਾ ਕਹਿਣਾ ਹੈ ਕਿ ਉਸਦੀ ਜਿਹੋ ਜੀ ਔਕਾਤ ਹੈ, ਉਸ ਮੁਤਾਬਕ ਕੱਪੜੇ ਦਿੰਦੇ ਹਨ। ਫਿਰ ਵੀ ਪਤਨੀ ਖੁਸ਼ ਨਹੀਂ ਰਹਿੰਦੀ। ਛੋਟੀਆਂ–ਛੋਟੀਆਂ ਗੱਲਾਂ ਨੂੰ ਲੈ ਕੇ ਘਰ ਛੱਡ ਭੱਜ ਜਾਂਦੀ ਹੈ। ਉਹ ਪ੍ਰੇਸ਼ਾਨ ਹੋ ਚੁੱਕਿਆ ਹੈ। ਉਹ ਜਿੰਨਾਂ ਕਮਾਉਂਦਾ ਹੈ, ਪਤਨੀ ਨੂੰ ਦੇ ਦਿੰਦਾ ਹੈ। ਉਹ ਕਰੇ ਤਾਂ ਕੀ ਕਰੇ। ਵੱਡੀ ਉਲਝਣ ਵਿਚ ਹੈ। ਕੁਝ ਸਮਝ ਵਿਚ ਨਹੀਂ ਆਉਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:wife left husband on the dispute of not buying suits