ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੁੱਖ਼ਾਬਾਦ ’ਚ ਬੱਚੇ ਅਗ਼ਵਾ ਕਰਨ ਵਾਲੇ ਦੀ ਪਤਨੀ ਨੂੰ ਲੋਕਾਂ ਕੁੱਟ–ਕੁੱਟ ਕੇ ਮਾਰਿਆ

ਫ਼ਰੁੱਖ਼ਾਬਾਦ ’ਚ ਬੱਚੇ ਅਗ਼ਵਾ ਕਰਨ ਵਾਲੇ ਦੀ ਪਤਨੀ ਨੂੰ ਲੋਕਾਂ ਕੁੱਟ–ਕੁੱਟ ਕੇ ਮਾਰਿਆ

ਉੱਤਰ ਪ੍ਰਦੇਸ਼ ਦੇ ਫ਼ਰੁੱਖ਼ਾਬਾਦ ’ਚ ਜਿਸ ਸੁਭਾਸ਼ ਬਾਥਮ ਨਾਂਅ ਦੇ ਨੌਜਵਾਨ ਨੇ 23 ਬੱਚਿਆਂ ਨੂੰ ਵੀਰਵਾਰ ਸ਼ਾਮੀਂ ਬੰਧਕ ਬਣਾ ਲਿਆ ਸੀ; ਉਸ ਦੀ ਪਤਨੀ ਰੂਬੀ ਨੂੰ ਵੀ ਸਥਾਨਕ ਲੋਕਾਂ ਨੇ ਕੁੱਟ–ਕੁੱਟ ਕੇ ਮਾਰ ਸੁੱਟਿਆ। ਇਸ ਤੋਂ ਪਹਿਲਾਂ ਸੁਭਾਸ਼ ਬਾਥਮ ਨੂੰ 11 ਘੰਟਿਆਂ ਦੇ ਆਪਰੇਸ਼ਨ ਤੋਂ ਬਾਅਦ ਪੁਲਿਸ ਨੇ ਮਾਰ ਸੁੱਟਿਆ ਸੀ। ਸਾਰੇ ਬੱਚੇ ਸੁਰੱਖਿਅਤ ਬਚਾ ਲਿਆ ਗਿਆ ਸੀ।

 

 

ਉੱਤਰ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ ਅਤੇ ਮੁੱਖ ਸਕੱਤਰ ਗ੍ਰਹਿ ਅਵਨੀਸ਼ ਕੁਮਾਰ ਅਵਸਥੀ ਨੇ ਦੱਸਿਆ ਕਿ ਬੱਚਿਆਂ ਨੂੰ ਬੰਦੀ ਬਣਾ ਕੇ ਰੱਖਣ ਵਾਲੇ ਬਦਮਾਸ਼ ਨੂੰ ਪੁਲਿਸ ਆਪ੍ਰੇਸ਼ਨ ' ਮਾਰ ਦਿੱਤਾ ਗਿਆ ਸੀ ਅਤੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ ਪਰ ਹੁਣ ਲੋਕਾਂ ਨੇ ਉਸ ਬਦਮਾਸ਼ ਦੀ ਪਤਨੀ ਨੂੰ ਕੁੱਟ–ਕੁੱਟ ਕੇ ਮਾਰ ਸੁੱਟਿਆ ਹੈ।

 

 

ਇਸ ਦੌਰਾਨ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਯੂਪੀ ਪੁਲਿਸ ਅਤੇ ਇਸ ਦੀ ਟੀਮ ਨੂੰ 10 ਲੱਖ ਰੁਪਏ ਦੇ ਇਨਾਮ ਦੇਣ ਦੀ ਘੋਸ਼ਣਾ ਕੀਤੀ ਹੈ, ਜਿਸ ਨੇ ਇਸ ਮੁਹਿੰਮ ਨੂੰ ਸਫਲਤਾਪੂਰਨ ਨੇਪਰੇ ਚਾੜ੍ਹਿਆ ਆਪ੍ਰੇਸ਼ਨ ' ਹਿੱਸਾ ਲੈਣ ਵਾਲੇ ਸਾਰੇ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ

 

 

ਮਾਮਲਾ ਫਰੂਖਾਬਾਦ ਜ਼ਿਲ੍ਹੇ ਦੇ ਮੋਹੰਮਦਾਬਾਦ ਥਾਣਾ ਖੇਤਰ ਦੇ ਕਥਰਿਆ ਪਿੰਡ ਦਾ ਹੈ। ਪਿੰਡ ਵਾਸੀ ਸੁਭਾਸ਼ ਬਾਥਮ ਨੇ ਵੀਰਵਾਰ ਦੁਪਹਿਰ ਆਪਣੀ ਬੇਟੀ ਗੌਰੀ ਦਾ ਜਨਮਦਿਨ ਮਨਾਉਣ ਲਈ ਪਿੰਡ ਦੇ ਬੱਚਿਆਂ ਨੂੰ ਘਰ ਬੁਲਾਇਆ ਸੀ। ਦੁਪਹਿਰ 3 ਵਜੇ ਤਕ ਉਸ ਨੇ ਪਿੰਡ ਦੇ 25 ਬੱਚਿਆਂ ਨੂੰ ਇਕੱਠਾ ਕਰ ਲਿਆ। ਫਿਰ ਉਸ ਨੇ ਸਾਰੇ ਬੱਚਿਆਂ ਨੂੰ ਘਰ ' ਬੰਦ ਕਰ ਲਿਆ

 

 

ਕਾਫੀ ਦੇਰ ਤਕ ਜਦੋਂ ਬੱਚੇ ਘਰ ਨਾ ਪਰਤੇ ਤਾਂ ਗੁਆਂਢੀ ਆਦੇਸ਼ ਦੀ ਪਤਨੀ ਬਬਲੀ ਆਪਣੀ ਧੀ ਖੁਸ਼ੀ ਅਤੇ ਬੇਟੇ ਆਦਿੱਤਿਆ ਨੂੰ ਬੁਲਾਉਣ ਉਸ ਦੇ ਘਰ ਗਈ ਜਦੋਂ ਉਸ ਨੇ ਦਰਵਾਜਾ ਖੜਕਾਇਆ ਤਾਂ ਸੁਭਾਸ਼ ਨੇ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਜਦੋਂ ਉਸ ਨੇ ਜ਼ੋਰ ਪਾਇਆ ਤਾਂ ਸੁਭਾਸ਼ ਨੇ ਕਿਹਾ ਕਿ ਪਹਿਲਾਂ ਉਹ ਪਿੰਡ ' ਰਹਿਣ ਵਾਲੇ ਲਾਲੂ ਨੂੰ ਬੁਲਾ ਕੇ ਲਿਆ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਸੁਭਾਸ਼ ਨੇ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਸ ਮਗਰੋਂ ਬਬਲੀ ਆਪਣੇ ਘਰ ਆਈ ਅਤੇ ਪਰਿਵਾਰ ਨੂੰ ਜਾਣਕਾਰੀ ਦਿੱਤੀ

 

 

ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਯੂਪੀ ਪੁਲਿਸ ਦੇ ਜਵਾਨ ਪਿੰਡ ਪਹੁੰਚੇ ਅਤੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਮੰਨਿਆ। ਇਸ ਮਗਰੋਂ ਜਵਾਨਾਂ ਨੇ ਥਾਣਾ ਇੰਸਪੈਕਟਰ ਨੂੰ ਸੂਚਿਤ ਕੀਤਾ। ਇੰਸਪੈਕਟਰ ਰਾਕੇਸ਼ ਕੁਮਾਰ ਪੁਲਿਸ ਫੋਰਸ ਸਮੇਤ ਘਟਨਾ ਵਾਲੀ ਥਾਂ 'ਤੇ ਪਹੁੰਚੇ। ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਣ ਲਈ ਕਿਹਾ ਤਾਂ ਬਦਮਾਸ਼ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੰਨਾ ਹੀ ਨਹੀਂ, ਉਸ ਨੇ ਅੰਦਰੋਂ ਇੱਕ ਹੈਂਡ ਗ੍ਰੇਨੇਡ ਵੀ ਸੁੱਟਿਆ, ਜਿਸ ' ਇੰਸਪੈਕਟਰ, ਪੀਆਰਵੀ ਦੇ ਦੀਵਾਨ ਜੈਵੀਰ ਅਤੇ ਸਿਪਾਹੀ ਅਨਿਲ ਜ਼ਖਮੀ ਹੋ ਗਏ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wife of Farukhabad kidnapper of children beaten to death