ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CM ਯੋਗੀ ’ਤੇ ਟਿੱਪਣੀ ਕਾਰਨ ਗ੍ਰਿਫ਼ਤਾਰ ਹੋਏ ਪੱਤਰਕਾਰ ਦੀ ਪਤਨੀ SC ਪੁੱਜੀ

ਪੱਤਰਕਾਰ ਪ੍ਰਸ਼ਾਂਤ ਜਗਦੀਸ਼ ਕਨੌਜੀਆ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ (CM) ਯੋਗੀ ਆਦਿੱਤਿਆਨਾਥ ਵਿਰੁੱਧ ਟਵਿਟਰ ਉੱਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਪੱਤਰਕਾਰ ਪ੍ਰਸ਼ਾਂਤ ਜਗਦੀਸ਼ ਕਨੌਜੀਆ ਦੀ ਪਤਨੀ ਸੁਪਰੀਮ ਕੋਰਟ (SC) ਪੁੱਜ ਗਏ ਹਨ। ਇੱਥੇ ਵਰਨਣਯੋਗ ਹੈ ਕਿ ਹਜ਼ਰਤਗੰਜ ਪੁਲਿਸ ਨੇ ਸਨਿੱਚਰਵਾਰ ਨੂੰ ਦਿੱਲੀ ਤੋਂ ਗ੍ਰਿਫ਼਼ਤਾਰ ਕਰ ਲਿਆ ਗਿਆ ਸੀ।

 

 

ਇੰਸਪੈਕਟਰ ਹਜ਼ਰਤਗੰਜ ਰਾਧਾਰਮਣ ਸਿੰਘ ਨੇ ਦੱਸਿਆ ਕਿ ਟਵਿਟਰ ਉੱਤੇ ਮੁੱਖ ਮੰਤਰੀ ਵਿਰੁੱਧ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ।

 

 

ਇਸ ’ਤੇ ਮੁੱਖ ਮੰਤਰੀ ਦਫ਼ਤਰ ਤੋਂ ਸ਼ੁੱਕਰਵਾਰ ਦੇਰ ਰਾਤੀਂ ਐੱਸਐੱਸਪੀ ਕਲਾਨਿਧੀ ਨੈਥਾਨੀ ਨੂੰ ਮੁਕੱਦਮਾ ਦਰਜ ਕਰ ਕੇ ਕਾਰਵਾਈ ਦੀ ਹਦਾਇਤ ਜਾਰੀ ਕੀਤੀ ਗਈ ਸੀ। ਜਿਸ ਟਵਿਟਰ ਹੈਂਡਲ ਤੋਂ ਇਹ ਟਵੀਟ ਕੀਤਾ ਗਿਆ ਸੀ, ਉਹ ਪ੍ਰਸ਼ਾਂਤ ਕਨੌਜੀਆ ਦਾ ਸੀ। ਇਸ ’ਤੇ ਹਜ਼ਰਤਗੰਜ ਥਾਣੇ ਵਿੱਚ ਤਾਇਨਾਤ ਸਬ–ਇੰਸਪੈਕਟਰ ਵਿਕਾਸ ਕੁਮਾਰ ਦੀ ਤਹਿਰੀਰ ’ਤੇ ਪ੍ਰਸ਼ਾਂਤ ਕਨੌਜੀਆ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਸੀ।

 

 

ਸੀਓ ਅਭੇ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਜਾਂਚ ਅਧਿਕਾਰੀ ਇੰਸਪੈਕਟਰ ਬ੍ਰਜੇਂਦਰ ਕੁਮਾਰ ਮਿਸ਼ਰਾ ਦੀ ਅਗਵਾਈ ਹੇਠ ਦਿੱਲੀ ਗਈ ਟੀਮ ਨੇ ਪ੍ਰਸ਼ਾਂਤ ਕਨੌਜੀਆ ਨੂੰ ਗ੍ਰਿਫ਼ਤਾਰ ਕਰ ਲਿਆ। ਲਖਨਊ ਪੁਲਿਸ ਦਾ ਕਹਿਣਾ ਹੈ ਕਿ ਦਿੱਲੀ ਦੇ ਮੰਡਾਵਲੀ ਵਿਖੇ ਰਹਿਣ ਵਾਲੇ ਤੇ ਪ੍ਰਤਾਪਗੜ੍ਹ ਦੇ ਜੰਮਪਲ਼ ਪ੍ਰਸ਼ਾਂਤ ਨੇ ਖ਼ੁਦ ਨੂੰ ਇੱਕ ਨਿਊਜ਼ ਪੋਰਟਲ ਦਾ ਪੱਤਰਕਾਰ ਦੱਸਿਆ।

 

 

ਪ੍ਰਸ਼ਾਂਤ ਦੀ ਪਤਨੀ ਜਾਗੀਸ਼ਾ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੋ ਜਣੇ ਦਿਨ ਸਮੇਂ ਸਾਦੀ ਵਰਦੀ ’ਚ ਆਏ ਤੇ ਖ਼ੁਦ ਨੂੰ ਲਖਨਊ ਪੁਲਿਸ ਦਾ ਅਧਿਕਾਰੀ ਦੱਸਿਆ। ਪ੍ਰਸ਼ਾਂਤ ਦੀ ਪਤਨੀ ਦਾ ਦੋਸ਼ ਹੈ ਕਿ ਬਿਨਾ ਗ੍ਰਿਫ਼ਤਾਰੀ ਵਾਰੰਟ ਵਿਖਾਏ ਹੀ ਉਨ੍ਹਾਂ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਕੇ ਲਖਨਊ ਲਿਜਾਂਦਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wife of Journalist arrested for comment on CM Yogi reaches SC