ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Wife swapping :  ਧੰਦੇ ਦਾ ਪਰਦਾਫਾਸ਼, ਪੀੜਤ ਪਤਨੀ ਨੇ ਸੁਣਾਇਆ ਦੁੱਖ

Wife swapping :  ਧੰਦੇ ਦਾ ਪਰਦਾਫਾਸ਼, ਪੀੜਤ ਪਤਨੀ ਨੇ ਸੁਣਾਇਆ ਦੁੱਖ

ਯੂਪੀ ਦੇ ਨਜੀਰਾਬਾਦ ਥਾਣਾ ਖੇਤਰ ਵਿਚ ਵਾਈ ਸਵੈਪਿੰਗ (ਪਤਨੀ ਬਦਲਣਾ) ਦਾ ਇਕ ਹਾਈਪ੍ਰੋਫਾਈਲ ਮਾਮਲਾ ਸਾਹਮਣੇ ਆਇਆ ਹੈ। ਇਕ ਕਾਰੋਬਾਰੀ ਦੀ ਪਤਨੀ ਨੇ ਪਤੀ ਅਤੇ ਉਸਦੇ ਸ਼ਾਦੀਸ਼ੁਦਾ ਦੋਸਤ ਉਤੇ ਪਤਨੀ ਬਦਲਣ ਦਾ ਦੋਸ਼ ਲਗਾਇਆ ਹੈ। ਪੀੜਤਾ ਦਾ ਦੋਸ ਹੈ ਕਿ ਕਾਰੋਬਾਰੀ ਵਪਾਰ ਵਧਾਉਣ ਲਈ ਉਸ ਉਤੇ ਹੋਰ ਲੋਕਾਂ ਨਾਲ ਸਬੰਧ ਬਣਾਉਣ ਲਈ ਦਬਾਅ ਪਾ ਰਿਹਾ ਹੈ। ਏਡੀਜੀ ਨੇ ਨਜੀਰਾਬਾਦ ਪੁਲਿਸ ਨੂੰ ਜਾਂਚ ਕਰਕੇ ਕਾਰਵਾਈ ਦਾ ਹੁਕਮ ਦਿੱਤਾ ਹੈ।

 

ਕਾਰੋਬਾਰੀ ਦੀ ਪਤਨੀ ਮੁਤਾਬਕ 15 ਅਗਸਤ ਨੂੰ ਉਸਦੇ ਘਰ ਪਤੀ ਦੇ ਕਰੀਬੀ ਦੋਸਤ ਪਤਨੀ ਨਾਲ ਆਏ ਸਨ। ਤਿੰਨਾਂ ਨੇ ਇਕੱਠੇ ਬੈਠਕੇ ਸ਼ਰਾਬ ਪੀਤੀ। ਇਸ ਤੋਂ ਬਾਅਦ ਦੋਸਤ ਆਪਣੀ ਪਤਨੀ ਨੂੰ ਉਨ੍ਹਾਂ ਦੇ ਪਤੀ ਨਾਲ ਛੱਡਕੇ ਬਾਹਰ ਚਲਿਆ ਗਿਆ। ਦੋਵਾਂ ਨੇ ਸ਼ਰੀਰਕ ਸਬੰਧ ਬਣਾਏ। ਅਗਲੇ ਦਿਨ ਕਾਰੋਬਾਰੀ ਪੀੜਤਾ ਉਤੇ ਦੋਸਤ ਨਾਲ ਸਬੰਧ ਬਣਾਉਣ ਦਾ ਦਬਾਅ ਬਣਾਉਣ ਲੱਗੇ।  ਇਨਕਾਰ ਕਰਨ ਉਤੇ ਕਮਰੇ ਵਿਚ ਬੰਦ ਕਰ ਦਿੱਤਾ। ਉਹ ਸ਼ਾਮ ਨੂੰ ਦੋਸਤ ਨਾਲ ਘਰ ਪਹੁੰਚਿਆ।

 

ਫਿਰ ਤੋਂ ਦੋਸਤ ਨਾਲ ਸ਼ਰੀਰਕ ਸਬੰਧ ਬਣਾਉਣ ਦਾ ਦਬਾਅ ਬਣਾਇਆ । ਕਿਹਾ ਕਿ ਜੇਕਰ ਤੂੰਤ ਇਸ ਨਾਲ ਸ਼ਰੀਰਕ ਸਬੰਧ ਬਣਾਉਂਦੀ ਹੈ ਤਾਂ ਬਿਜਨੈਸ ਵਿਚ ਕਾਫੀ ਲਾਭ ਹੋਵੇਗਾ। ਉਸਨੇ ਦੋਸਤ ਦੇ ਸਾਹਮਣੇ ਪੀੜਤਾ ਨੂੰ ਅਸ਼ਲੀਲ ਫਿਲਮ ਵੀ ਦਿਖਾਈ। ਫਿਰ ਵੀ ਉਹ ਤਿਆਰ ਨਹੀਂ ਹੋਈ। ਇਸ ਤੋਂ ਬਾਅਦ ਪਤੀ ਉਸਦਾ ਉਤਪੀੜਨ ਕਰ ਰਿਹਾ ਹੈ।

 

ਮਹਿਲਾ ਦੀ ਸ਼ਿਕਾਇਤ ਸੁਣਨ ਬਾਅਦ ਏਡੀਜੀ ਪ੍ਰੇਮ ਪ੍ਰਕਾਸ਼ ਨੇ ਨਜੀਰਾਬਾਦ ਥਾਣੇ ਦੀ ਪੁਲਿਸ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।  ਮਾਮਲੇ ਦੀ ਜਾਂਚ ਕਰਨ ਬਾਅਦ ਪੁਲਿਸ ਕਾਰਵਾਈ ਕਰੇਗੀ। ਹਾਲਾਂਕਿ, ਨਜੀਰਾਬਾਦ ਇੰਸਪੈਕਟਰ ਦਾ ਕਹਿਣਾ ਹੈ ਕਿ ਮੇਰੇ ਕੋਲ ਕੋਈ ਨਹੀਂ ਆਇਆ। ਏਡੀਜੀ ਸਾਹਬਿ ਨੇ ਜੇਕਰ ਆਦੇਸ਼ ਦਿੱਤੇ ਹਨ ਤਾਂ ਕਾਰਵਾਈ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wife swapping businessman wife sessional disclosure said husband pressures to have a relationship with people