ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਭੁਪਿੰਦਰ ਸਿੰਘ ਹੁੱਡਾ ਦਾ ਕੋਈ ਚਮਤਕਾਰ ਹਰਿਆਣਾ ’ਚ ਬਚਾ ਸਕੇਗਾ ਕਾਂਗਰਸ ਨੂੰ?

ਕੀ ਭੁਪਿੰਦਰ ਸਿੰਘ ਹੁੱਡਾ ਦਾ ਕੋਈ ਚਮਤਕਾਰ ਹਰਿਆਣਾ ’ਚ ਬਚਾ ਸਕੇਗਾ ਕਾਂਗਰਸ ਨੂੰ?

ਪਿਛਲੇ ਦੋ ਕੁ ਸਾਲਾਂ ਤੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਕਾਂਗਰਸ ਪਾਰਟੀ ਵਿੱਚ ਕੋਈ ਅਹੁਦਾ ਚਾਹ ਰਹੇ ਸਨ ਤੇ ਕੁਝ ਸਰਗਰਮੀਆਂ ਵਿਖਾਉਣਾ ਚਾਹੁੰਦੇ ਸਨ। ਪਿੱਛੇ ਜਿਹੇ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਦੀ ਇਹ ਖ਼ਾਹਿਸ਼ ਪੂਰੀ ਕਰਨ ਦਾ ਜਤਨ ਕੀਤਾ ਸੀ ਪਰ ਚੋਣ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਿਹੀ ਨਿਯੁਕਤੀ ਤਾਂ ਉਹ ਸ਼ਾਇਦ ਕਦੇ ਨਹੀਂ ਚਾਹੁੰਦੇ ਹੋਣਗੇ ਪਰ ਉਨ੍ਹਾਂ ਦੀ ਇਸ ਨਿਯੁਕਤੀ ਨਾਲ ਜਨਤਾ ’ਚ ਅਜਿਹਾ ਸੁਨੇਹਾ ਜ਼ਰੂਰ ਗਿਆ ਹੈ ਕਿ ਹਰਿਆਣਾ ਕਾਂਗਰਸ ਵਿੱਚ ਉਨ੍ਹਾਂ ਦੀ ਚੱਲਦੀ ਹੈ।

 

 

ਕਾਂਗਰਸ ਪਾਰਟੀ ਦੇ ਇੱਕ ਆਗੂ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਸ੍ਰੀ ਹੁੱਡਾ ਨੂੰ ਲਗਭਗ ਅੱਖੋਂ ਪ੍ਰੋਖੇ ਕੀਤਾ ਜਾਂਦਾ ਰਿਹਾ ਸੀ। ਜਿਸ ਕਾਰਨ ਉਹ ਕੁਝ ਪਰੇਸ਼ਾਨ ਵਿਖਾਈ ਦੇਣ ਲੱਗ ਪਏ ਸਨ। ਰੋਹਤਕ ਰੈਲੀ ਵਿੱਚ ਤਾਂ ਉਨ੍ਹਾਂ ਆਪਣੀ ਕਾਂਗਰਸ ਪਾਰਟੀ ਉੱਤੇ ਹੀ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਪਾਰਟੀ ਆਪਣਾ ਰਾਹ ਗੁਆਉ਼ਦੀ ਜਾ ਰਹੀ ਹੈ।

 

 

ਸ੍ਰੀ ਹੁੱਡਾ ਉੱਤੇ ਭ੍ਰਿਸ਼ਟਾਚਾਰ ਦੇ ਵੀ ਕੁਝ ਮਾਮਲੇ ਪਏ ਹਨ; ਜਿਨ੍ਹਾਂ ਦੀ ਜਾਂਚ ਸੀਬੀਆਈ ਵੱਲੋਂ ਚੱਲ ਰਹੀ ਹੈ। ਸਾਲ 2016 ਦੌਰਾਨ ਰੋਹਤਕ ਖੇਤਰ ਵਿੱਚ ਹੋਈਆਂ ਅੱਗਜ਼ਨੀ ਤੇ ਹਿੰਸਾ ਦੀਆਂ ਘਟਨਾਵਾਂ ਦਾ ਭੂਤ ਵੀ ਸ੍ਰੀ ਹੁੱਡਾ ਨੂੰ ਅਕਸਰ ਡਰਾਉਂਦਾ ਰਹਿੰਦਾ ਹੈ। ਹਰਿਆਣਾ ’ਚ ਸੱਤਾਧਾਰੀ ਭਾਜਪਾ ਨੂੰ ਜਦੋਂ ਕਦੇ ਵੀ ਮੌਕਾ ਮਿਲਦਾ ਹੈ; ਅਜਿਹੀਆਂ ਘਟਨਾਵਾਂ ਲਈ ਸ੍ਰੀ ਹੁੱਡਾ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੀ ਹੈ।

 

 

ਸ੍ਰੀ ਹੁੱਡਾ ਲਈ ਇਸ ਵੇਲੇ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਕਾਂਗਰਸ ਦਾ ਅੰਦਰੂਨੀ ਕਾਟੋ–ਕਲੇਸ਼ ਹੀ ਹੈ। ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਨ੍ਹਾਂ ਦੋਸ਼ ਲਾਇਆ ਹੈ ਕਿ ਸ੍ਰੀ ਹੁੱਡਾ ਟਿਕਟਾਂ ਨੂੰ ਫ਼ਿਕਸ ਕਰ ਕੇ ਚੱਲ ਰਹੇ ਹਨ। ਇਸ ਸਭ ਨਾਲ ਨਾ ਤਾਂ ਕਾਂਗਰਸ ਪਾਰਟੀ ਨੂੰ ਕੋਈ ਲਾਭ ਪੁੱਜ ਰਿਹਾ ਹੈ ਤੇ ਨਾ ਹੀ ਸ੍ਰੀ ਹੁੱਡਾ ਨੂੰ।

 

 

ਪਾਰਟੀ ਦੇ ਇੱਕ ਵਿਧਾਇਕ ਨੇ ਕਿਹਾ ਕਿ ਧੜੇਬੰਦੀ ਤਾਂ ਸਦਾ ਤੋਂ ਹੀ ਚੱਲਦੀ ਆਈ ਹੈ ਪਰ ਲਗਾਤਾਰ ਚੱਲਣ ਵਾਲੀ ਅਜਿਜਹੀ ਅੰਦਰੂਨੀ ਖਿੱਚੋਤਾਣ ਦਾ ਅਸਰ ਆਮ ਜਨਤਾ ਉੱਤੇ ਬਹੁਤ ਗ਼ਲਤ ਪੈਂਦਾ ਹੈ। ਪਾਰਟੀ ਹੁਣ ਢਹਿੰਦੀ ਕਲਾ ਵੱਲ ਨੂੰ ਹੀ ਜਾ ਰਹੀ ਹੈ।

 

 

ਹੋਰ ਤਾਂ ਹੋਰ ਸ੍ਰੀ ਭੁਪਿੰਦਰ ਸਿੰਘ ਹੁੱਡਾ ਆਪਣੇ ਪ੍ਰਭਾਵ ਹੇਠਲੇ ਹਲਕਿਆਂ ਰੋਹਤਕ, ਸੋਨੀਪਤ ਤੇ ਝੱਜਰ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਉਭਾਰ ਨੂੰ ਰੋਕ ਨਹੀਂ ਸਕੇ। ਕਾਂਗਰਸ ਪਾਰਟੀ ਨੂੰ ਦਰਅਸਲ ਇਹੋ ਸਮਝ ਨਹੀਂ ਆ ਰਹੀ ਕਿ ਭਾਰਤੀ ਜਨਤਾ ਪਾਰਟੀ ਗ਼ੈਰ–ਜਾਟਾਂ ਦਾ ਧਰੁਵੀਕਰਨ ਕਿਵੇਂ ਕਰ ਰਹੀ ਹੈ ਤੇ ਭਾਜਪਾ ਦੀ ਇਸ ਰਣਨੀਤੀ ਦਾ ਟਾਕਰਾ ਉਸ ਨੇ ਕਿਵੇਂ ਕਰਨਾ ਹੈ।

 

 

ਇਸ ਲਈ ਹਾਲ ਦੀ ਘੜੀ ਅਜਿਹਾ ਕੁਝ ਨਹੀਂ ਜਾਪਦਾ ਕਿ ਸ੍ਰੀ ਭੁਪਿੰਦਰ ਸਿੰਘ ਹੁੱਡਾ ਕੋਈ ਚਮਤਕਾਰ ਕਰ ਕੇ ਆਪਣੀ ਕਾਂਗਰਸ ਪਾਰਟੀ ਵਿੱਚ ਕੋਈ ਨਵੀਂ ਰੂਹ ਫੂਕ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will any miracle of Bhupinder Singh Huda save Congress in Haryana